ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਰਾਸ਼ਟਰਮੰਡਲ ਦੇਸ਼ਾਂ ਨਾਲ ਜੁੜੇ ‘ਵਿੰਡਰੱਸ਼ ਘੁਟਾਲੇ’ ਲਈ ਜਾਵੇਦ ਨੇ ਮੁਆਫ਼ੀ ਮੰਗੀ

Posted On June - 12 - 2019

ਲੰਡਨ, 11 ਜੂਨ
ਯੂਕੇ ਦੇ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੇ ‘ਵਿੰਡਰੱਸ਼ ਘੁਟਾਲੇ’ ਲਈ ਨਿੱਜੀ ਤੌਰ ’ਤੇ ਇਕ ਵਾਰ ਫੇਰ ਮੁਆਫ਼ੀ ਮੰਗੀ ਹੈ। ਇਹ ਮਾਮਲਾ ਪਰਵਾਸੀਆਂ ਨੂੰ ਉਨ੍ਹਾਂ ਦੇ ਬ੍ਰਿਟਿਸ਼ ਨਾਗਰਿਕਤਾ ਨਾਲ ਸਬੰਧਤ ਹੱਕਾਂ ਤੋਂ ਵਾਂਝੇ ਕਰਨ ਨਾਲ ਜੁੜਿਆ ਹੋਇਆ ਹੈ। ਵਿੰਡਰੱਸ਼ ਪੀੜ੍ਹੀ ਉਹ ਨਾਗਰਿਕ ਹਨ ਜੋ ਸਾਬਕਾ ਬ੍ਰਿਟਿਸ਼ ਬਸਤੀਆਂ ਤੋਂ ਸਨ ਤੇ 1973 ਤੋਂ ਪਹਿਲਾਂ ਇੱਥੇ ਆਏ।
ਰਾਸ਼ਟਰਮੰਡਲ ਦੇਸ਼ਾਂ ਦੇ ਇਨ੍ਹਾਂ ਨਾਗਰਿਕਾਂ ਦੇ ਬਰਤਾਨੀਆ ਵਿਚ ਕੰਮ ਕਰਨ ਤੇ ਰਹਿਣ ਦੇ ਹੱਕ ਸੀਮਤ ਕਰ ਦਿੱਤੇ ਗਏ। ਇਨ੍ਹਾਂ ਵਿਚ ਜ਼ਿਆਦਾਤਰ ਜਮਾਇਕਨ, ਕੈਰੇਬਿਆਈ ਤੇ ਕੁਝ ਦੱਖਣੀ ਏਸ਼ਿਆਈ ਤੇ ਭਾਰਤੀ ਮੂਲ ਦੇ ਹਨ। ਹੁਣ ਤੱਕ 737 ਅਜਿਹੇ ਭਾਰਤੀਆਂ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨੂੰ ਹੁਣ ਮੁਆਵਜ਼ਾ ਦੇਣ ਦੀ ਤਜਵੀਜ਼ ਹੈ।
-ਪੀਟੀਆਈ


Comments Off on ਰਾਸ਼ਟਰਮੰਡਲ ਦੇਸ਼ਾਂ ਨਾਲ ਜੁੜੇ ‘ਵਿੰਡਰੱਸ਼ ਘੁਟਾਲੇ’ ਲਈ ਜਾਵੇਦ ਨੇ ਮੁਆਫ਼ੀ ਮੰਗੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.