ਲੰਡਨ-ਅੰਮ੍ਰਿਤਸਰ ਸਿੱਧੀ ਉਡਾਣ ਸ਼ੁਰੂ ਕਰਨ ਲਈ ਢੇਸੀ ਵੱਲੋਂ ਇੰਗਲੈਂਡ ਦੀ ਹਵਾਬਾਜ਼ੀ ਮੰਤਰੀ ਨਾਲ ਮੀਟਿੰਗ !    ਮਾਲੀ ਦੀ ਮਹਿਲਾ ਟੀ-20 ਟੀਮ ਛੇ ਦੌੜਾਂ ’ਤੇ ਢੇਰ !    ਫੀਫਾ ਮਹਿਲਾ ਵਿਸ਼ਵ ਕੱਪ: ਮਾਰਟਾ ਦਾ ਗੋਲ, ਬ੍ਰਾਜ਼ੀਲ ਪ੍ਰੀ ਕੁਆਰਟਰਜ਼ ’ਚ !    ਵਿਕਸਤ ਭਾਰਤ ਹਾਲੇ ਬੜੀ ਦੂਰ ਦੀ ਗੱਲ !    ਅਜੋਕੀ ਪੰਜਾਬੀ ਨੌਜਵਾਨੀ ਦੀ ਹਾਲਤ ਨਾਜ਼ੁਕ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਗੈਰਕਾਨੂੰਨੀ ਹੁੱਕਾ ਬਾਰਾਂ ’ਤੇ ਪਾਬੰਦੀ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਸਾਬਕਾ ਐੱਸਪੀ ਨਾਲ 25 ਲੱਖ ਦੀ ਧੋਖਾਧੜੀ !    ‘ਹੈਲਪਿੰਗ ਹੈਪਲੈਸ’ ਦੀ ਮਦਦ ਨਾਲ ਵਤਨ ਪਰਤਿਆ ਨੌਜਵਾਨ !    

ਮੋਬਾਈਲ ਖੋਹਣ ਦਾ ਵਿਰੋਧ ਕਰਨ ’ਤੇ ਵਿਅਕਤੀ ਕਤਲ

Posted On June - 12 - 2019

ਗਗਨਦੀਪ ਅਰੋੜਾ
ਲੁਧਿਆਣਾ, 11 ਜੂਨ
ਇੱਥੇ ਦਾਣਾ ਮੰਡੀ ਨੇੜੇ ਬੀਤੀ ਰਾਤ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਰਸਤੇ ਵਿੱਚ ਜਾਂਦੇ ਇੱਕ ਵਿਅਕਤੀ ਦਾ ਮੋਬਾਈਲ ਖੋਹ ਲਿਆ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਨਾਲ ਧੱਕਾਮੁੱਕੀ ਕੀਤੀ ਤੇ ਦਾਤ ਨਾਲ ਉਸ ਦੇ ਗਲੇ ’ਤੇ ਵਾਰ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਏ। ਹਮਲੇ ਤੋਂ ਬਾਅਦ ਵਿਅਕਤੀ ਮੌਕੇ ’ਤੇ ਡਿੱਗ ਗਿਆ। ਦੇਰ ਰਾਤ ਹੋਣ ਕਾਰਨ ਪਹਿਲਾਂ ਤਾਂ ਮੌਕੇ ’ਤੇ ਕੋਈ ਨਹੀਂ ਸੀ, ਫਿਰ ਉੱਥੋਂ ਲੰਘ ਰਹੇ ਕੁਝ ਲੋਕਾਂ ਨੇ ਖੂਨ ਨਾਲ ਲਥਪਥ ਵਿਅਕਤੀ ਨੂੰ ਦੇਖ ਕੇ ਤੁਰੰਤ ਪੁਲੀਸ ਤੇ ਐਂਬੂਲੈਂਸ ਨੂੰ ਫੋਨ ਕੀਤਾ। ਮੌਕੇ ’ਤੇ ਕਿਸੇ ਦੇ ਨਾ ਪੁੱਜਣ ’ਤੇ ਲੋਕਾਂ ਨੇ ਜ਼ਖ਼ਮੀ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਪ੍ਰਾਈਵੇਟ ਹਸਪਤਾਲ ਰੈਫ਼ਰ ਕਰ ਦਿੱਤਾ ਪਰ ਵਿਅਕਤੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਸ਼ਨੂੰ ਵਜੋਂ ਹੋਈ ਹੈ, ਜੋ ਮੰਡੀ ਵਿੱਚ ਹੀ ਪੱਲੇਦਾਰੀ ਕਰਦਾ ਸੀ।
ਪੁਲੀਸ ਨੇ ਦੱਸਿਆ ਕਿ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਦਾਣਾ ਮੰਡੀ ਨੇੜੇ ਕਰੀਬ 12 ਵਜੇ ਵਿਸ਼ਨੂੰ ਆਪਣੇ ਮੋਬਾਈਲ ’ਤੇ ਗੱਲ ਕਰਦਾ ਹੋਇਆ ਆਪਣੇ ਕਮਰੇ ਵਿੱਚ ਜਾ ਰਿਹਾ ਸੀ ਕਿ ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸਨੂੰ ਘੇਰ ਲਿਆ ਤੇ ਉਸ ਤੋਂ ਮੋਬਾਈਲ ਖੋਹ ਲਿਆ। ਇਸ ਦੌਰਾਨ ਵਿਸ਼ਨੂੰ ਨੇ ਫੋਨ ਖੋਹਣ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਤੇ ਵਿਸ਼ਨੂੰ ਵਿੱਚ ਹੱਥੋਪਾਈ ਹੋ ਗਈ। ਇਸ ਦੌਰਾਨ ਦੂਜੇ ਲੁਟੇਰੇ ਨੇ ਹੱਥ ਵਿੱਚ ਫੜੇ ਦਾਤ ਨਾਲ ਉਸਦੇ ਗਲੇ ’ਤੇ ਵਾਰ ਕਰ ਦਿੱਤੇ ਜਿਸ ਕਾਰਨ ਉਸਦੀ ਨਾੜ ਕੱਟੀ ਗਈ ਤੇ ਉਹ ਥੱਲੇ ਡਿੱਗ ਗਿਆ। ਇਸ ਦੌਰਾਨ ਲੁਟੇਰੇ ਉਸਦਾ ਮੋਬਾਈਲ ਲੈ ਕੇ ਫ਼ਰਾਰ ਹੋ ਗਏ।
ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।


Comments Off on ਮੋਬਾਈਲ ਖੋਹਣ ਦਾ ਵਿਰੋਧ ਕਰਨ ’ਤੇ ਵਿਅਕਤੀ ਕਤਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.