ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਮੋਦੀ ਨੂੰ ਹਵਾਈ ਲਾਂਘਾ ਦੇ ਕੇ ਪਾਕਿ ਨੂੰ ਅਮਨ ਵਾਰਤਾ ਸ਼ੁਰੂ ਹੋਣ ਦੀ ਆਸ

Posted On June - 12 - 2019

ਇਸਲਾਮਾਬਾਦ ਨੂੰ ਨਵੀਂ ਦਿੱਲੀ ਤੋਂ ਢੁਕਵੇਂ ਜਵਾਬ ਦੀ ਉਡੀਕ

ਲਾਹੌਰ, 11 ਜੂਨ
ਪਾਕਿਸਤਾਨ ਨੇ ਅੱਜ ਕਿਹਾ ਕਿ ਅਗਲੇ ਹਫ਼ਤੇ ਕਿਰਗਿਜ਼ਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਸ਼ੰਘਾਈ ਤਾਲਮੇਲ ਸੰਗਠਨ (ਐਸਸੀਓ) ਦੀ ਸ਼ਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਜਾ ਰਹੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਤਜਵੀਜ਼ਤ ਫੇਰੀ ਲਈ ਆਪਣਾ ਹਵਾਈ ਖੇਤਰ ਖੋਲ੍ਹੇ ਜਾਣ ਦੀ ਇਸਲਾਮਾਬਾਦ ਦੀ ਪੇਸ਼ਕਸ਼ ਨਾਲ ਦੋਵਾਂ ਮੁਲਕਾਂ ਵਿੱਚ ਅਮਨ ਵਾਰਤਾ ਸ਼ੁਰੂ ਕਰਨ ਦਾ ਮੁੱਢ ਬੱਝੇਗਾ। ਪਾਕਿਸਤਾਨ ਨੇ ਆਸ ਜਤਾਈ ਕਿ ਨਵੀਂ ਦਿੱਲੀ ਇਸ ਪੇਸ਼ਕਸ਼ ਦਾ ਢੁੱਕਵਾਂ ਜਵਾਬ ਦੇਵੇਗਾ। ਬਿਸ਼ਕੇਕ ’ਚ 13 ਤੇ 14 ਜੂਨ ਨੂੰ ਹੋ ਰਹੀ ਖੇਤਰੀ ਸੰਗਠਨਾਂ ਦੀ ਇਸ ਮੀਟਿੰਗ ਵਿੱਚ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਵੀ ਸ਼ਾਮਲ ਹੋਣਗੇ। ਭਾਰਤੀ ਹਵਾਈ ਫੌਜ ਵੱਲੋਂ 26 ਫਰਵਰੀ ਨੂੰ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ ਦੇ ਦਹਿਸ਼ਤੀ ਕੈਂਪਾਂ ’ਤੇ ਕੀਤੇ ਹਮਲੇ ਮਗਰੋਂ ਪਾਕਿਸਤਾਨ ਨੇ ਇਹਤਿਆਤ ਵਜੋਂ ਆਪਣਾ ਹਵਾਈ ਖੇਤਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਉਦੋਂ ਤੋਂ ਹੁਣ ਤਕ ਪਾਕਿਸਤਾਨ ਨੇ ਮੁਲਕ ਦੇ ਦੱਖਣੀ ਹਿੱਸੇ ’ਚੋਂ ਲੰਘਦੇ 11 ਰੂਟਾਂ ’ਚੋਂ ਦੋ ਨੂੰ ਹੀ ਬਹਾਲ ਕੀਤਾ ਹੈ।
ਪਾਕਿਸਤਾਨੀ ਅਧਿਕਾਰੀ ਨੇ ਕਿਹਾ ਕਿ ਇਮਰਾਨ ਖ਼ਾਨ ਸਰਕਾਰ ਨੇ ਉਪਰੋਕਤ ਤਜਵੀਜ਼ਤ ਫੇਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਵਾਈ ਜਹਾਜ਼ ਨੂੰ ਰਾਹਦਾਰੀ ਦੇਣ ਦੀ ਭਾਰਤ ਸਰਕਾਰ ਦੀ ਅਪੀਲ ਨੂੰ ਪ੍ਰਵਾਨ ਕਰ ਲਿਆ ਹੈ। ਅਧਿਕਾਰੀ ਨੇ ਕਿਹਾ, ‘ਇਕ ਵਾਰ ਰਸਮੀ ਅਮਲ ਪੂਰਾ ਹੋਣ ਮਗਰੋਂ ਭਾਰਤ ਸਰਕਾਰ ਨੂੰ ਫੈਸਲੇ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ। ਸ਼ਹਿਰੀ ਹਵਾਬਾਜ਼ੀ ਅਥਾਰਿਟੀ (ਸੀਏਏ) ਨੂੰ ਮਗਰੋਂ ਸਬੰਧਤ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ।’ ਅਧਿਕਾਰੀ ਨੇ ਕਿਹਾ ਕਿ ਇਸ ਤੱਥ ਦੇ ਬਾਵਜੂਦ ਕਿ ਐਸਸੀਓ ਸਿਖਰ ਵਾਰਤਾ ਤੋਂ ਇਕ ਪਾਸੇ ਦੋਵਾਂ ਮੁਲਕਾਂ ਦੇ ਆਗੂਆਂ ਦਰਮਿਆਨ ਮੀਟਿੰਗ ਦੀ ਕੋਈ ਯੋਜਨਾ ਨਹੀਂ ਹੈ, ਪਾਕਿਸਤਾਨ ਨੂੰ ਅਜੇ ਵੀ ਆਸ ਹੈ ਕਿ ਭਾਰਤ ਅਮਨ ਸਬੰਧੀ ਉਹਦੀ ਪੇਸ਼ਕਸ਼ ਦਾ ਢੁੱਕਵਾਂ ਜਵਾਬ ਦੇਵੇਗਾ। ਕਾਬਿਲੇਗੌਰ ਹੈ ਕਿ ਪਾਕਿਸਤਾਨ ਨੇ ਪਿਛਲੇ ਮਹੀਨੇ 21 ਮਈ ਨੂੰ ਬਿਸ਼ਕੇਕ, ਕਿਰਗਿਜ਼ਤਾਨ ਵਿੱਚ ਐਸਸੀਓ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਲਈ ਤਤਕਾਲੀਨ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਜਹਾਜ਼ ਨੂੰ ਵੀ ਆਪਣੇ ਹਵਾਈ ਖੇਤਰ ’ਚੋਂ ਲੰਘਣ ਦੀ ਇਜਾਜ਼ਤ ਦਿੱਤੀ ਸੀ।
-ਪੀਟੀਆਈ


Comments Off on ਮੋਦੀ ਨੂੰ ਹਵਾਈ ਲਾਂਘਾ ਦੇ ਕੇ ਪਾਕਿ ਨੂੰ ਅਮਨ ਵਾਰਤਾ ਸ਼ੁਰੂ ਹੋਣ ਦੀ ਆਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.