ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    ਮਿੰਨੀ ਕਹਾਣੀ !    ਬਹੁਪੱਖੀ ਜਾਣਕਾਰੀ ਵਾਲਾ ਸਫ਼ਰਨਾਮਾ !    ਲੋਕ ਸਰੋਕਾਰਾਂ ਦੀ ਗੱਲ !    ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ !    ‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ !    

ਮੀਲ ਪੱਥਰਾਂ ਦਾ ਰੰਗ ਕੀ ਦਰਸਾਉਂਦਾ ਹੈ?

Posted On June - 29 - 2019

ਕਰਨੈਲ ਸਿੰਘ ਰਾਮਗੜ੍ਹ

ਬੱਚਿਓ! ਸੜਕ ’ਤੇ ਲੱਗੇ ਮੀਲ ਪੱਥਰ ਤੁਹਾਨੂੰ ਸਹੀ ਰਸਤਾ ਕਿਹੜਾ ਹੈ ਤੇ ਕਿਹੜੀ ਥਾਂ ਕਿੰਨੀ ਦੂਰ ਹੈ, ਬਾਰੇ ਦੱਸਦੇ ਹਨ। ਇਹ ਅਲੱਗ ਅਲੱਗ ਰੰਗਾਂ ਦੇ ਹੁੰਦੇ ਹਨ। ਇਨ੍ਹਾਂ ਦੇ ਰੰਗ ਦਾ ਵਿਸ਼ੇਸ਼ ਮਤਲਬ ਹੁੰਦਾ ਹੈ ਜੋ ਉਸ ਸੜਕ ਦੀ ਪਛਾਣ ਦੱਸਦੇ ਹਨ।
ਪੀਲੇ ਰੰਗ ਦੇ ਪੱਥਰ ਇਹ ਦੱਸਦੇ ਹਨ ਕਿ ਤੁਸੀਂ ਰਾਸ਼ਟਰੀ ਰਾਜ ਮਾਰਗ ’ਤੇ ਚੱਲ ਰਹੇ ਹੋ। ਹਰੇ ਰੰਗ ਵਾਲੇ ਮੀਲ ਪੱਥਰ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਰਾਜ ਮਾਰਗ ’ਤੇ ਚੱਲ ਰਹੇ ਹੋ। ਇਹ ਸੜਕ ਇਕ ਰਾਜ ਨੂੰ ਦੂਜੇ ਰਾਜ ਨਾਲ ਜੋੜਦੀ ਹੈ। ਇਸ ਰਾਜ ਮਾਰਗ ਦਾ ਨਿਰਮਾਣ ਰਾਜ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਕਾਲੇ ਜਾਂ ਨੀਲੇ ਪੱਥਰ ਦੱਸਦੇ ਹਨ ਕਿ ਤੁਸੀਂ ਕਿਸੇ ਵੱਡੇ ਸ਼ਹਿਰ ਜਾਂ ਜ਼ਿਲ੍ਹੇ ਨੂੰ ਜਾ ਰਹੇ ਹੋ। ਇਸ ਸੜਕ ਦਾ ਨਿਰਮਾਣ ਉਸ ਸ਼ਹਿਰ ਦੇ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ ਹੈ। ਨਾਰੰਗੀ ਰੰਗ ਦਾ ਮੀਲ ਪੱਥਰ ਦੱਸਦਾ ਹੈ ਕਿ ਤੁਸੀਂ ਕਿਸੇ ਪਿੰਡ ਵੱਲ ਜਾ ਰਹੇ ਹੋ। ਪਿੰਡ ਦੀ ਸੜਕ ਦੇ ਪੱਥਰ ’ਤੇ ਨਾਰੰਗੀ ਰੰਗ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੀ ਨਿਸ਼ਾਨੀ ਹੈ।

ਸੰਪਰਕ: 79864-99563


Comments Off on ਮੀਲ ਪੱਥਰਾਂ ਦਾ ਰੰਗ ਕੀ ਦਰਸਾਉਂਦਾ ਹੈ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.