ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਮੀਂਹ ਨੇ ਲਗਾਤਾਰ ਦੂਜੇ ਮੈਚ ’ਤੇ ਪਾਣੀ ਫੇਰਿਆ

Posted On June - 12 - 2019

ਬੰਗਲਾਦੇਸ਼ ਅਤੇ ਸ੍ਰੀਲੰਕਾ ਵਿਚਾਲੇ ਮੈਚ ਦੌਰਾਨ ਮੀਂਹ ਦੇ ਰੁਕਣ ਮਗਰੋਂ ਪਿੱਚ ਦਾ ਜਾਇਜ਼ਾ ਲੈਂਦੇ ਹੋਏ ਅੰਪਾਇਰ। -ਫੋਟੋ: ਏਐਫਪੀ

ਬ੍ਰਿਸਟਲ, 11 ਜੂਨ
ਸ੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਅੱਜ ਇੱਥੇ ਖੇਡਿਆ ਜਾਣ ਵਾਲਾ ਕ੍ਰਿਕਟ ਵਿਸ਼ਵ ਕੱਪ ਦਾ ਲੀਗ ਮੈਚ ਲਗਾਤਾਰ ਮੀਂਹ ਕਾਰਨ ਇੱਕ ਵੀ ਗੇਂਦ ਸੁੱਟੇ ਬਿਨਾਂ ਰੱਦ ਹੋ ਗਿਆ, ਜਿਸ ਕਾਰਨ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ। ਮੌਜੂਦਾ ਟੂਰਨਾਮੈਂਟ ਦਾ ਇਹ ਲਗਾਤਾਰ ਦੂਜਾ ਮੈਚ ਹੈ, ਜੋ ਮੀਂਹ ਕਾਰਨ ਨਹੀਂ ਹੋ ਸਕਿਆ। ਕੱਲ੍ਹ ਵੈਸਟ ਇੰਡੀਜ਼ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਇਆ ਮੁਕਾਬਲਾ ਵੀ ਮੀਂਹ ਕਾਰਨ 7.3 ਓਵਰ ਖੇਡਣ ਮਗਰੋਂ ਰੱਦ ਹੋ ਗਿਆ ਸੀ।
ਮੈਚ ਹੋਣ ਤੋਂ ਪਹਿਲਾਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ, ਜਿਸ ਕਾਰਨ ਟਾਸ ਵੀ ਨਹੀਂ ਹੋ ਸਕਿਆ। ਵਿਚਕਾਰਲੇ ਕੁੱਝ ਸਮੇਂ ਲਈ ਮੀਂਹ ਘੱਟ ਹੋਇਆ, ਜਿਸ ਤੋਂ ਮੈਚ ਹੋਣ ਦੀ ਆਸ ਜਾਗੀ, ਪਰ ਮੁੜ ਤੇਜ਼ ਬਾਰਸ਼ ਸ਼ੁਰੂ ਹੋ ਗਈ। ਅਖ਼ੀਰ ਅੰਪਾਇਰਾਂ ਨੇ ਸਥਾਨਕ ਸਮੇਂ ਅਨੁਸਾਰ ਇੱਕ ਵੱਜ ਕੇ 57 ਮਿੰਟ ’ਤੇ ਮੈਚ ਰੱਦ ਕਰਨ ਦਾ ਫ਼ੈਸਲਾ ਕੀਤਾ। ਸ੍ਰੀਲੰਕਾ ਦਾ ਇਹ ਲਗਾਤਾਰ ਦੂਜਾ ਮੈਚ ਹੈ, ਜਿਸ ਨੂੰ ਮੀਂਹ ਕਾਰਨ ਇੱਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰਨਾ ਪਿਆ। ਪਾਕਿਸਤਾਨ ਖ਼ਿਲਾਫ਼ ਸ੍ਰੀਲੰਕਾ ਦੇ ਪਿਛਲੇ ਮੈਚ ਵਿੱਚ ਵੀ ਮੀਂਹ ਕਾਰਨ ਕੋਈ ਗੇਂਦ ਨਹੀਂ ਸੁੱਟੀ ਗਈ ਸੀ। ਇਸ ਤਰ੍ਹਾਂ ਬੰਗਲਾਦੇਸ਼ ਅਤੇ ਸ੍ਰੀਲੰਕਾ ਦਾ ਇਹ ਮੈਚ ਮੌਜੂਦਾ ਵਿਸ਼ਵ ਕੱਪ ਦਾ ਤੀਜਾ ਮੁਕਾਬਲਾ ਹੈ, ਜਿਸ ਦਾ ਮੀਂਹ ਕਾਰਨ ਨਤੀਜਾ ਨਹੀਂ ਨਿਕਲ ਸਕਿਆ ਅਤੇ ਟੀਮਾਂ ਨੂੰ ਅੰਕ ਵੰਡਣੇ ਪਏ। ਇਸ ਤੋਂ ਪਹਿਲਾਂ ਕਦੇ ਕਿਸੇ ਵਿਸ਼ਵ ਕੱਪ ਵਿੱਚ ਤਿੰਨ ਮੈਚ ਬੇਨਤੀਜਾ ਜਾਂ ਰੱਦ ਨਹੀਂ ਹੋਏ ਸਨ। ਸ੍ਰੀਲੰਕਾ ਦੇ ਹੁਣ ਚਾਰ ਮੈਚਾਂ ਵਿੱਚ ਇੱਕ ਜਿੱਤ, ਇੱਕ ਹਾਰ ਅਤੇ ਦੋ ਬੇਨਤੀਜਾ ਮੈਚਾਂ ਨਾਲ ਚਾਰ ਅੰਕ ਹੋ ਗਏ ਹਨ ਅਤੇ ਟੀਮ ਅੰਕ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਚੱਲ ਰਹੀ ਹੈ। ਬੰਗਲਾਦੇਸ਼ ਦੇ ਚਾਰ ਮੈਚਾਂ ਵਿੱਚ ਇੱਕ ਜਿੱਤ, ਦੋ ਹਾਰਾਂ ਅਤੇ ਇੱਕ ਬੇਨਤੀਜਾ ਮੈਚ ਨਾਲ ਤਿੰਨ ਅੰਕ ਹਨ ਅਤੇ ਟੀਮ ਸੱਤਵੇਂ ਸਥਾਨ ’ਤੇ ਚੱਲ ਰਹੀ ਹੈ।

-ਪੀਟੀਆਈ


Comments Off on ਮੀਂਹ ਨੇ ਲਗਾਤਾਰ ਦੂਜੇ ਮੈਚ ’ਤੇ ਪਾਣੀ ਫੇਰਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.