ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਮਾਂ ਦੀ ਮਮਤਾ

Posted On June - 15 - 2019

ਬਾਲ ਕਹਾਣੀ
ਗੁਰਦੀਪ ਸਿੰਘ ਘੋਲੀਆਂ
ਸੰਘਣੇ ਜੰਗਲ ਵਿਚ ਇਕ ਸ਼ੇਰਨੀ ਆਪਣੇ ਦੋ ਛੋਟੇ-ਛੋਟੇ ਬੱਚਿਆਂ ਨਾਲ ਖੁਸ਼ੀ ਨਾਲ ਰਹਿੰਦੀ ਸੀ। ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਤੇ ਉਨ੍ਹਾਂ ਨੂੰ ਹਰ ਵਕਤ ਆਪਣੇ ਨਾਲ ਰੱਖਦੀ। ਉਹ ਉਨ੍ਹਾਂ ਨੂੰ ਸ਼ਿਕਾਰ ਕਰਨਾ ਤੇ ਸ਼ਿਕਾਰੀਆਂ ਤੋਂ ਬਚਣ ਤੇ ਉਨ੍ਹਾਂ ਤੋਂ ਲੁਕਣ ਦੇ ਤਰੀਕੇ ਸਿਖਾਉਂਦੀ ਕਿਉਂਕਿ ਉਸ ਨੂੰ ਇਹ ਡਰ ਲੱਗਿਆ ਰਹਿੰਦਾ ਸੀ ਕਿ ਕਿਤੇ ਕੋਈ ਸ਼ਿਕਾਰੀ ਉਸ ਦੇ ਬੱਚਿਆਂ ਦਾ ਸ਼ਿਕਾਰ ਨਾ ਕਰ ਲਵੇ। ਇਸੇ ਡਰੋਂ ਉਹ ਬੱਚਿਆਂ ਨੂੰ ਆਪਣੇ ਤੋਂ ਦੂਰ ਨਹੀਂ ਕਰਦੀ ਸੀ।
ਇਕ ਦਿਨ ਉਹ ਆਪਣੇ ਦੋਵੇਂ ਬੱਚਿਆਂ ਨੂੰ ਇਕੱਲੇ ਛੱਡ ਕੇ ਨੇੜੇ ਹੀ ਸ਼ਿਕਾਰ ਕਰਨ ਚਲੀ ਗਈ। ਉਸਨੂੰ ਪਤਾ ਹੀ ਨਾ ਲੱਗਾ ਜਦੋਂ ਉਹ ਸ਼ਿਕਾਰ ਕਰਦੀ ਹੋਈ ਬੱਚਿਆਂ ਤੋਂ ਕਾਫ਼ੀ ਦੂਰ ਚਲੇ ਗਈ। ਸ਼ੇਰਨੀ ਨੂੰ ਹਨੇਰਾ ਹੋਣ ਲੱਗਾ ਉਧਰੋਂ ਬੱਚੇ ਵੀ ਮਾਂ ਤੋਂ ਬਗੈਰ ਡਰਨ ਲੱਗੇ। ਜਦੋਂ ਸ਼ੇਰਨੀ ਸ਼ਿਕਾਰ ਲੈ ਕੇ ਆਪਣੇ ਬੱਚਿਆਂ ਕੋਲ ਪਹੁੰਚੀ ਤਾਂ ਬੱਚਿਆਂ ਨੂੰ ਨਾ ਵੇਖ ਕੇ ਉਹ ਘਬਰਾ ਗਈ। ਆਖਿਰ ਡਿੱਗਦੀ ਢਹਿੰਦੀ ਤੇ ਸੁੰਘਦੀ ਹੋਈ ਉਹ ਆਪਣੇ ਬੱਚਿਆਂ ਕੋਲ ਪਹੁੰਚ ਗਈ। ਉਨ੍ਹਾਂ ਨੂੰ ਸਹੀ ਸਲਾਮਤ ਵੇਖ ਕੇ ਉਹ ਬਹੁਤ ਖੁਸ਼ ਹੋਈ। ਮਾਂ ਤੋੋਂ ਬਗੈਰ ਸਹਿਮੇ ਹੋਏ ਬੱਚੇ ਵੀ ਮਾਂ ਨੂੰ ਆਪਣੇ ਸਾਹਮਣੇ ਵੇਖ ਕੇ ਬਹੁਤ ਖੁਸ਼ ਹੋਏ। ਸ਼ੇਰਨੀ ਬੱਚਿਆਂ ਨੂੰ ਨਾਲ ਲੈ ਕੇ ਜੰਗਲ ਦੇ ਦੂਜੇ ਪਾਸੇ ਨੂੰ ਤੁਰ ਪਈ, ਪਰ ਉਸਨੂੰ ਇਹ ਪਤਾ ਨਹੀਂ ਸੀ ਕਿ ਅੱਗੇ ਇਸ ਤੋਂ ਵੱਡਾ ਖ਼ਤਰਾ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਹੈ। ਭੁੱਖੇ ਪਿਆਸੇ ਤੇ ਥੱਕੇ ਹੋਏ ਉਹ ਸੰਘਣੀਆਂ ਝਾੜੀਆਂ ਵਿਚ ਬੈਠ ਗਏ। ਥੱਕੇ ਹੋਣ ਕਰਕੇ ਉਹ ਜਲਦੀ ਸੌਂ ਗਏ। ਕਾਫ਼ੀ ਸਮੇਂ ਬਾਅਦ ਜਦੋਂ ਸ਼ੇਰਨੀ ਦੀ ਅੱਖ ਖੁੱਲ੍ਹੀ ਤਾਂ ਉਹ ਇਕਦਮ ਘਬਰਾ ਗਈ। ਉਸ ਨੂੰ ਆਪਣੇ ਆਸ ਪਾਸ ਖ਼ਤਰੇ ਦੀ ਗੰਧ ਆ ਰਹੀ ਸੀ। ਉਸ ਨੇ ਬੱਚਿਆਂ ਨੂੰ ਉਠਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਬੱਚੇ ਗੂੜ੍ਹੀ ਨੀਂਦ ਵਿਚ ਸੁੱਤੇ ਪਏ ਸਨ। ਸ਼ੇਰਨੀ ਨੇ ਜਦੋਂ ਉੱਠ ਕੇ ਵੇਖਿਆ ਤਾਂ ਚਾਰ ਪੰਜ ਸ਼ੇਰ ਉਨ੍ਹਾਂ ਵੱਲ ਆ ਰਹੇ ਸਨ। ਉਸ ਨੇ ਬੱਚਿਆਂ ਨੂੰ ਉਠਾਇਆ ਤੇ ਸ਼ੇਰਾਂ ਤੋਂ ਬਚਣ ਲਈ ਉਹ ਸ਼ੇਰਾਂ ਦੀ ਉਲਟੀ ਦਿਸ਼ਾ ਵੱਲ ਭੱਜ ਤੁਰੀ। ਭੱਜਦੇ ਭੱਜਦੇ ਉਹ ਸ਼ੇਰਾਂ ਤੋਂ ਬਹੁਤ ਦੂਰ ਨਿਕਲ ਚੁੱਕੇ ਸਨ। ਆਖਿਰ ਉਹ ਇਕ ਤਲਾਬ ਕੋਲ ਪਹੁੰਚ ਗਏ। ਉੱਥੇ ਉਨ੍ਹਾਂ ਨੇ ਰੱਜ ਕੇ ਪਾਣੀ ਪੀਤਾ, ਪਰ ਸ਼ੇਰਨੀ ਨੂੰ ਇਹੀ ਫ਼ਿਕਰ ਖਾਈ ਜਾ ਰਿਹਾ ਸੀ ਕਿ ਸ਼ੇਰ ਉਨ੍ਹਾਂ ਦੀਆਂ ਪੈੜਾਂ ਸੁੰਘਦੇ ਹੋਏ ਉਨ੍ਹਾਂ ਤਕ ਪਹੁੰਚ ਜਾਣਗੇ। ਅਜੇ ਸ਼ੇਰਨੀ ਇਹ ਸੋਚ ਹੀ ਰਹੀ ਸੀ ਕਿ ਅਚਾਨਕ ਦੋ ਸ਼ੇਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਚੁੱਕੀ ਸੀ। ਬੱਚੇ ਝਾੜੀਆਂ ਵਿਚ ਬੈਠੇ ਆਪਣੀ ਜ਼ਖ਼ਮੀ ਮਾਂ ਨੂੰ ਵੇਖ ਰਹੇ ਸਨ। ਸ਼ੇਰਾਂ ਨੂੰ ਉੱਥੋਂ ਜਾਂਦਿਆਂ ਦੇਖ ਕੇ ਉਹ ਆਪਣੀ ਮਾਂ ਵੱਲ ਭੱਜੇ ਤੇ ਉਸ ਨਾਲ ਲਾਡ ਲਡਾਉਣ ਲੱਗੇ। ਅਜੇ ਉਹ ਉਨ੍ਹਾਂ ਨੂੰ ਝਾੜੀਆਂ ਵਿਚ ਲੁਕਣ ਵਾਸਤੇ ਕਹਿ ਹੀ ਰਹੀ ਸੀ ਕਿ ਸ਼ੇਰਾਂ ਨੇ ਦੁਬਾਰਾ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਸ਼ੇਰਾਂ ਨੇ ਬੱਚਿਆਂ ਨੂੰ ਮਾਰ ਕੇ ਖਾਣਾ ਸ਼ੁਰੂ ਕਰ ਦਿੱਤਾ। ਬੇਵੱਸ ਹੋਈ ਉਹ ਆਪਣੇ ਬੱਚਿਆਂ ਨੂੰ ਬਚਾ ਨਾ ਸਕੀ। ਜਦੋਂ ਸ਼ੇਰ ਉੱਥੋਂ ਚਲੇ ਗਏ ਤਾਂ ਸ਼ੇਰਨੀ ਨੇ ਆਪਣੇ ਬੱਚਿਆਂ ਦੇ ਡੁੱਲ੍ਹੇ ਖੂਨ ਨੂੰ ਚੱਟਣਾ ਸ਼ੁਰੂ ਕਰ ਦਿੱਤਾ ਤੇ ਉੱਚੀ ਉੱਚੀ ਰੋਣ ਲੱਗੀ ਕਿ ਅੱਜ ਉਸਦੇ ਆਪਣਿਆਂ ਨੇ ਹੀ ਉਸ ਦਾ ਪਰਿਵਾਰ ਖ਼ਤਮ ਕਰ ਦਿੱਤਾ। ਉਸਤੋਂ ਬਾਅਦ ਉਹ ਰੋਜ਼ਾਨਾ ਉੱਥੇ ਆਪਣੇ ਬੱਚਿਆਂ ਦੀਆਂ ਹੱਡੀਆਂ ਕੋਲ ਬੈਠੀ ਰਹਿੰਦੀ। ਜਦੋਂ ਉਸ ਤਲਾਬ ’ਤੇ ਹੋਰ ਜਾਨਵਰ ਪਾਣੀ ਪੀਣ ਆਉਂਦੇ ਤਾਂ ਉਹ ਉਨ੍ਹਾਂ ਨੂੰ ਆਪਣੇ ਛੋਟੇ ਬੱਚਿਆਂ ਨਾਲ ਲਾਡੀਆਂ ਕਰਦੇ ਵੇਖ ਕੇ ਖੁਸ਼ ਹੁੰਦੀ ਰਹਿੰਦੀ। ਉਹ ਰੋਜ਼ਾਨਾ ਇਹ ਨਜ਼ਾਰਾ ਦੇਖ ਕੇ ਖੁਸ਼ ਹੁੰਦੀ ਕਿਉਂਕਿ ਉਹ ਉਨ੍ਹਾਂ ਵਿਚੋਂ ਆਪਣੇ ਬੱਚਿਆਂ ਦਾ ਅਕਸ ਵੇਖਦੀ ਸੀ। ਇਕ ਦਿਨ ਜਦੋਂ ਉਹ ਬੈਠੀ ਉਨ੍ਹਾਂ ਬੱਚਿਆਂ ਨੂੰ ਵੇਖ ਰਹੀ ਸੀ ਤਾਂ ਅਚਾਨਕ ਉਨ੍ਹਾਂ ਸ਼ੇਰਾਂ ਵਿਚੋਂ ਦੋ ਨੇ ਗਾਂ ਦੇ ਬੱਚੇ ’ਤੇ ਹਮਲਾ ਕਰ ਦਿੱਤਾ। ਉਸਤੋਂ ਬੱਚੇ ਦੀਆਂ ਚੀਕਾਂ ਬਰਦਾਸ਼ਤ ਨਾ ਹੋਈਆਂ ਤਾਂ ਉਸਨੇ ਸ਼ੇਰਾਂ ’ਤੇ ਹਮਲਾ ਕਰ ਦਿੱਤਾ। ਸ਼ੇਰਨੀ ਨੇ ਬੜੀ ਬਹਾਦਰੀ ਨਾਲ ਗਾਂ ਦੇ ਬੱਚੇ ਨੂੰ ਉਨ੍ਹਾਂ ਦੇ ਚੁੰਗਲ ਵਿਚੋਂ ਬਚਾ ਲਿਆ। ਸ਼ੇਰ ਉੱਥੋਂ ਭੱਜ ਗਏ। ਸ਼ੇਰਨੀ ਨੇ ਉਸ ਦੇ ਜ਼ਖ਼ਮਾਂ ਨੂੰ ਆਪਣੀ ਜੀਭ ਨਾਲ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਤਾਂ ਗਾਂ ਦਾ ਬੱਚਾ ਵੀ ਉਸ ਨਾਲ ਪਿਆਰ ਕਰਨ ਲੱਗਾ। ਸ਼ੇਰਨੀ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਸ ਦੇ ਬੱਚੇ ਉਸ ਨਾਲ ਹਨ। ਭਾਵੇਂ ਸ਼ੇਰਨੀ ਦੇ ਬੱਚੇ ਉਸ ਦੇ ਆਪਣਿਆਂ ਨੇ ਹੀ ਮਾਰ ਦਿੱਤੇ ਸਨ, ਫਿਰ ਵੀ ਉਹ ਸ਼ੇਰਨੀ ਦੇ ਅੰਦਰਲੀ ਮਾਂ ਦੀ ਮਮਤਾ ਨੂੰ ਨਹੀਂ ਮਾਰ ਸਕੇ।
ਸੰਪਰਕ: 98153-47509


Comments Off on ਮਾਂ ਦੀ ਮਮਤਾ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.