ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਵਾਦ-ਵਿਵਾਦ !    

ਮਹਿਲਾ ਹਾਕੀ: ਬੇਲਾਰੂਸ ਦੀ ਸੀਨੀਅਰ ਟੀਮ ਨੇ ਭਾਰਤੀ ਜੂਨੀਅਰ ਟੀਮ ਨੂੰ ਹਰਾਇਆ

Posted On June - 11 - 2019

ਬਰਾਨੋਵਿਚੀ: ਭਾਰਤ ਦੀ ਜੂਨੀਅਰ ਮਹਿਲਾ ਹਾਕੀ ਟੀਮ ਨੂੰ ਇੱਥੇ ਬੇਲਾਰੂਸ ਦੀ ਸੀਨੀਅਰ ਮਹਿਲਾ ਟੀਮ ਖ਼ਿਲਾਫ਼ 1-4 ਗੋਲਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕੈਂਟੋਰ ਫਿੱਟਜ਼ਗੇਰਾਲਡ ਅੰਡਰ-21 ਕੌਮਾਂਤਰੀ ਚਾਰ ਦੇਸ਼ਾਂ ਦੇ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਕੇ ਇੱਥੇ ਪਹੁੰਚੀ ਭਾਰਤੀ ਟੀਮ ਨੇ ਦੌਰੇ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਨੂੰ ਸ਼ੁਰੂਆਤੀ ਮਿੰਟਾਂ ਵਿੱਚ ਹੀ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਗਗਨਦੀਪ ਕੌਰ ਨੇ ਗੋਲ ਵਿੱਚ ਬਦਲ ਕੇ ਮਹਿਮਾਨ ਟੀਮ ਨੂੰ ਲੀਡ ਦਿਵਾਈ। ਸਵਿਆਤਲਾਨਾ ਬਹੁਲਸ਼ੇਵਿਚ ਨੇ ਇਸ ਮਗਰੋਂ ਪੈਨਲਟੀ ਨੂੰ ਗੋਲ ਵਿੱਚ ਬਦਲ ਕੇ ਮੇਜ਼ਬਾਨ ਟੀਮ ਨੂੰ ਬਰਾਬਰੀ ਦਿਵਾਈ। ਕ੍ਰੇਸਟਸਿਨਾ ਪਾਪਕੋਵਾ ਨੇ ਦੂਜੇ ਕੁਆਰਟਰ ਵਿੱਚ ਗੋਲ ਦਾਗ਼ ਕੇ ਬੇਲਾਰੂਸ ਨੂੰ 2-1 ਨਾਲ ਅੱਗੇ ਕੀਤਾ। ਤੀਜੇ ਕੁਆਰਟਰ ਵਿੱਚ ਬੇਲਾਰੂਸ ਵੱਲੋਂ ਯੂਲੀਆ ਮਿਕੇਈਚਿਕ ਨੇ ਗੋਲ ਕੀਤਾ, ਜਦਕਿ ਇੱਕ ਹੋਰ ਗੋਲ ਨਾਲ ਟੀਮ ਨੇ 4-1 ਗੋਲਾਂ ਨਾਲ ਜਿੱਤ ’ਤੇ ਮੋਹਰ ਲਾ ਦਿੱਤੀ। -ਪੀਟੀਆਈ

 


Comments Off on ਮਹਿਲਾ ਹਾਕੀ: ਬੇਲਾਰੂਸ ਦੀ ਸੀਨੀਅਰ ਟੀਮ ਨੇ ਭਾਰਤੀ ਜੂਨੀਅਰ ਟੀਮ ਨੂੰ ਹਰਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.