ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਮਹਿਲਾ ਸਸ਼ਕਤੀਕਰਨ ਦਾ ਮੁੱਦਾ

Posted On June - 30 - 2019

ਡਾ. ਜਗਦੀਸ਼ ਕੌਰ ਵਾਡੀਆ

ਪੁਸਤਕ ‘ਭਾਰਤੀ ਨਾਰੀ: ਦਰਪੇਸ਼ ਚੁਣੌਤੀਆਂ’ (ਸੰਪਾਦਕ: ਡਾ. ਸੰਦੀਪ ਕੌਰ ਸੇਖੋਂ; ਕੀਮਤ: 250 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਅਜੋਕੇ ਸਮਾਜ ਵਿਚ ਭਾਰਤੀ ਨਾਰੀ ਨੂੰ ਜੀਵਨ ਵਿਚ ਪੇਸ਼ ਆਉਂਦੀਆਂ ਚੁਣੌਤੀਆਂ ਤੇ ਉਸ ਦੀ ਮਾਨਿਸਕ ਦਸ਼ਾ ਦੇ ਭਖਦੇ ਮਸਲੇ ਬਾਰੇ ਦੱਸਦੀ ਹੈ। ਇਕ ਪਾਸੇ ਲੋਕ-ਸਚਾਈਆਂ ਹਨ: ਧੀਆਂ ਨਾਲ ਜਗ ਵਸਦਾ, ਧੀ ਅਨਮੋਲ ਰੱਬੀ ਦਾਤ, ਔਰਤ ਭਗਤੀ ਤੇ ਸ਼ਕਤੀ ਦਾ ਸੁਮੇਲ, ਪਰਿਵਾਰਕ ਗੱਡੀ ਦਾ ਦੂਸਰਾ ਪਹੀਆ ਤੇ ਮਰਦ ਲਈ ਪ੍ਰੇਰਣਾ ਸ੍ਰੋਤ; ਪਰ ਦੂਜੇ ਪਾਸੇ ਧੀ ਦਾ ਗਰਭ ਵਿਚ ਹੀ ਕਤਲ, ਛੇ ਮਹੀਨੇ ਦੀ ਬੱਚੀ ਤੋਂ ਸੱਤਰ ਸਾਲ ਦੀ ਔਰਤ ਨਾਲ ਬਲਾਤਕਾਰ ਜੋ ਮਰਦ ਦੀ ਹਵਸ ਦਾ ਪ੍ਰਮਾਣ ਹੈ, ਤੇ ਨਾਰੀ ਸੋਸ਼ਣ ਦੀਆਂ ਹੋਰ ਅਨੇਕਾਂ ਘਟਨਾਵਾਂ। ਇਨ੍ਹਾਂ ਦੋਵਾਂ ਤਰ੍ਹਾਂ ਦੇ ਵਿਚਾਰਾਂ ਨੂੰ ਲੈ ਕੇ ਲੁਧਿਆਣਾ ਵਿਖੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਹੋਇਆ ਤੇ ਮੁੱਖ ਮੁੱਦਾ ਸੀ ‘ਦਰਪੇਸ਼ ਚੁਣੌਤੀਆਂ ਤੇ ਭਾਰਤੀ ਨਾਰੀ।’ ਇਹ ਪੁਸਤਕ ਸੈਮੀਨਾਰ ਵਿਚ ਵੱਖ ਵੱਖ ਵਿਦਵਾਨਾਂ ਵੱਲੋਂ ਪੜ੍ਹੇ ਗਏ ਖੋਜ ਪੱਤਰਾਂ ਦਾ ਸੰਗ੍ਰਹਿ ਹੈ।
ਇਸ ਪੁਸਤਕ ਵਿਚਲੇ ਸਾਰੇ ਨਿਬੰਧ ਭਾਰਤੀ ਨਾਰੀ ਦੀ ਸਥਿਤੀ ਅਤੇ ਭਾਰਤੀ ਕਾਨੂੰਨ ਬਾਰੇ ਖੋਜ ਭਰਪੂਰ ਨਿਬੰਧ ਹਨ। ਇਨ੍ਹਾਂ ਨਿਬੰਧਾਂ ਵਿਚ ਔਰਤ ਜਾਂ ਧੀ ਦੀ ਮੁੱਢਲੇ ਸਮਾਜ ਤੋਂ ਹੁਣ ਤਕ ਦੇ ਸਮਾਜ ਵਿਚ ਸਥਿਤੀ ਨੂੰ ਪੱਛਮੀ ਵਿਦਵਾਨਾਂ ਤੇ ਭਾਰਤੀ ਵਿਦਵਾਨਾਂ ਦੇ ਵਿਚਾਰਾਂ ਨੂੰ ਆਧਾਰ ਬਣਾ ਕੇ ਪੇਸ਼ ਕੀਤਾ ਗਿਆ ਹੈ। ਇਕ ਲੇਖ ਵਿਚ ਤਾਂ ਔਰਤ ਵੱਲੋਂ ਸਮਾਜਿਕ ਵਿਕਾਸ ਵਿਚ ਪਾਏ ਯੋਗਦਾਨ ਨੂੰ ਮੁੱਢ ਤੋਂ ਹੁਣ ਤਕ ਦੇ ਸਮਾਜ ਵਿਚ ਹਾਂ-ਪੱਖੀ ਸੋਚ ਨੂੰ ਲੈ ਕੇ ਬਾਖ਼ੂਬੀ ਪੇਸ਼ ਕੀਤਾ ਗਿਆ ਹੈ ਕਿ ਜੰਗਲ ਰਾਜ ਤੋਂ ਲੈ ਕੇ ਆਧੁਨਿਕ ਸਭਿਅਤਾ ਤਕ ਜਿਨ੍ਹਾਂ ਔਰਤਾਂ ਨੇ ਯੋਗਦਾਨ ਪਾਇਆ ਉਨ੍ਹਾਂ ਦੇ ਨਾਂ ਤਕ ਦੇ ਕੇ ਔਰਤ ਦੀ ਮਜ਼ਬੂਤ ਸਥਿਤੀ ਨੂੰ ਪੇਸ਼ ਕੀਤਾ ਹੈ। ਪਰ ਜੋ ਹਾਲਾਤ ਵਾਪਰਦੇ ਰਹੇ ਤੇ ਹੁਣ ਵੀ ਵਾਪਰ ਰਹੇ ਹਨ ਉਨ੍ਹਾਂ ਸਾਰੀਆਂ ਪਰਿਸਥਿਤੀਆਂ ਨੂੰ ਵੱਖ ਵੱਖ ਨਿਬੰਧਾਂ ਵਿਚ ਵਿਸਤਾਰ ਸਹਿਤ ਖੋਜ ਭਰਪੂਰ ਢੰਗਾਂ ਨਾਲ ਪੇਸ਼ ਕੀਤਾ ਗਿਆ ਹੈ। ਅੰਤਲੇ ਕਾਂਡ ਵਿਚ ‘ਮਹਿਲਾ ਸਸ਼ਕਤੀਕਰਨ ਤੇ ਭਾਰਤੀ ਕਾਨੂੰਨ’ ਵਿਸ਼ੇ ਨੂੰ ਵਧੀਆ ਢੰਗ ਨਾਲ ਦਰਸਾਇਆ ਹੈ- ਕਿਹੜੇ ਕਾਨੂੰਨ ਉਸ ਦੇ ਹੱਕ ਵਿਚ ਤੇ ਕਦੋਂ ਬਣਾਏ ਗਏ, ਸੰਵਿਧਾਨਕ ਵਿਵਸਥਾਵਾਂ, ਕਾਨੂੰਨੀ ਵਿਵਸਥਾਵਾਂ, ਮਹਿਲਾਵਾਂ ਲਈ ਸਕੀਮਾਂ ਤੇ ਸੁਝਾਅ ਹਵਾਲਿਆਂ ਸਹਿਤ ਦਿੱਤੇ ਗਏ ਹਨ।

ਸੰਪਰਕ: 98555-84298


Comments Off on ਮਹਿਲਾ ਸਸ਼ਕਤੀਕਰਨ ਦਾ ਮੁੱਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.