ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਭੜਕਾਊ ਸਮੱਗਰੀ ਪੋਸਟ ਕਰਨ ’ਤੇ 11 ਖ਼ਿਲਾਫ਼ ਕੇਸ ਦਰਜ

Posted On June - 12 - 2019

ਅਲੀਗੜ੍ਹ, 11 ਜੂਨ
ਸੋਸ਼ਲ ਮੀਡੀਆ ’ਤੇ ਭੜਕਾਊ ਸਮੱਗਰੀ ਪੋਸਟ ਕਰਨ ਦੇ ਦੋਸ਼ ਹੇਠ ਇੱਥੇ ਪੁਲੀਸ ਨੇ 11 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਢਾਈ ਸਾਲਾ ਬੱਚੀ ਦੇ ਕਤਲ ਤੋਂ ਬਾਅਦ ਪੈਦਾ ਹੋਏ ਤਣਾਅ ਮਗਰੋਂ ਇਲਾਕੇ ਵਿਚ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਖ਼ੈਰ ਤਹਿਸੀਲ ਵਿਚ ਇੰਟਰਨੈੱਟ ਸੇਵਾ ਅੱਜ ਸ਼ਾਮ ਹੀ ਬਹਾਲ ਕੀਤੀ ਗਈ ਹੈ। ਦਫ਼ਾ 144 ਤਹਿਤ ਘਟਨਾ ਵਾਲੀ ਥਾਂ ਟੱਪਲ ਇਲਾਕੇ ਵਿਚ ਪਾਬੰਦੀ ਦੇ ਹੁਕਮ ਜਾਰੀ ਹਨ। ਜ਼ਿਲ੍ਹਾ ਮੈਜਿਸਟਰੇਟ ਚੰਦਰ ਭੂਸ਼ਨ ਸਿੰਘ ਨੇ ਕਿਹਾ ਕਿ ਟੱਪਲ ਵਿਚ ਸਥਿਤੀ ਸ਼ਾਂਤੀਪੂਰਨ ਹੈ। ਇੰਟਰਨੈੱਟ ’ਤੇ ਸੋਮਵਾਰ ਨੂੰ ਲਾਈ ਪਾਬੰਦੀ ਪਹਿਲਾਂ ਅਗਲੇ ਦਿਨ ਵੀ ਜਾਰੀ ਰੱਖਣ ਲਈ ਕਿਹਾ ਗਿਆ ਸੀ ਪਰ ਬਾਅਦ ਵਿਚ ਇਸ ਨੂੰ ਹਟਾ ਲਿਆ ਗਿਆ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਫ਼ਰਜ਼ੀ ਤੇ ਭੜਕਾਊ ਸਮੱਗਰੀ ਪੋਸਟ ਕਰਨ ਦੇ ਮੱਦੇਨਜ਼ਰ ਇਹ ਪਾਬੰਦੀ ਲਾਈ ਗਈ ਸੀ। ਐੱਸਐੱਸਪੀ ਆਕਾਸ਼ ਕੁਲਹਰੀ ਨੇ ਕਿਹਾ ਕਿ 11 ਖ਼ਿਲਾਫ਼ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੋ ਜੂਨ ਨੂੰ ਇਕ ਕੂੜਾ ਡੰਪ ਵਿਚੋਂ ਢਾਈ ਸਾਲਾ ਬੱਚੀ ਦੀ ਲਾਸ਼ ਮਿਲਣ ਮਗਰੋਂ ਇਲਾਕੇ ਦਾ ਮਾਹੌਲ ਤਣਾਪੂਰਨ ਹੋ ਗਿਆ ਸੀ। ਬੱਚੀ ਤਿੰਨ ਦਿਨ ਤੋਂ ਲਾਪਤਾ ਸੀ। ਲੜਕੀ ਦੇ ਪਿਤਾ ਨੇ ਕਿਹਾ ਸੀ ਕਿ ਬੱਚੀ ਦਾ ਕਤਲ ਤਾਂ ਕੀਤਾ ਗਿਆ ਕਿਉਂਕਿ ਉਹ ਮੁਲਜ਼ਮਾਂ ਤੋਂ ਲਿਆ 10,000 ਰੁਪਏ ਦਾ ਕਰਜ਼ਾ ਅਦਾ ਨਹੀਂ ਕਰ ਸਕਿਆ। ਇਸ ਕੇਸ ਵਿਚ ਹੁਣ ਤੱਕ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਐਤਵਾਰ ਨੂੰ ਸੱਜੇ ਪੱਖੀ ਜਥੇਬੰਦੀਆਂ ਨੂੰ ਇਸ ਘਟਨਾ ਖ਼ਿਲਾਫ਼ ‘ਮਹਾਪੰਚਾਇਤ’ ਕਰਨ ਤੋਂ ਵੀ ਰੋਕਿਆ ਸੀ। ਟੱਪਲ ਦੇ ਸਰਕਲ ਅਧਿਕਾਰੀ ਦਾ ਵੀ ਤਬਾਦਲਾ ਕੀਤਾ ਗਿਆ ਹੈ।
-ਪੀਟੀਆਈ


Comments Off on ਭੜਕਾਊ ਸਮੱਗਰੀ ਪੋਸਟ ਕਰਨ ’ਤੇ 11 ਖ਼ਿਲਾਫ਼ ਕੇਸ ਦਰਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.