ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਬੱਸ ਦੀ ਫੇਟ ਨਾਲ ਛੇ ਆਟੋ ਸਵਾਰ ਜ਼ਖ਼ਮੀ

Posted On June - 12 - 2019

ਪਿੰਡ ਭੜੋਲੀ ਕੋਲ ਬੱਸ ਦੀ ਲਪੇਟ ਵਿਚ ਆਇਆ ਆਟੋ ਰਿਕਸ਼ਾ।

ਐਨਪੀ ਧਵਨ
ਪਠਾਨਕੋਟ, 11 ਜੂਨ
ਪਠਾਨਕੋਟ-ਅੰਮ੍ਰਿਤਸਰ ਕੌਮੀ ਮਾਰਗ ’ਤੇ ਪਿੰਡ ਭੜੋਲੀ ਦੇ ਮੋੜ ਕੋਲ ਅੱਜ ਸੜਕ ਹਾਦਸੇ ਵਿੱਚ ਹਿਮਾਚਲ ਪ੍ਰਦੇਸ਼ ਦੀ ਸਰਕਾਰੀ ਬੱਸ ਨੇ ਅੱਗੇ ਜਾ ਰਹੇ ਆਟੋ ਰਿਕਸ਼ਾ ਨੂੰ ਲਪੇਟ ਵਿੱਚ ਲੈ ਲਿਆ। ਇਸ ਨਾਲ ਆਟੋ ਕਾਫ਼ੀ ਨੁਕਸਾਨਿਆ ਗਿਆ ਅਤੇ ਇਸ ਵਿੱਚ ਸਵਾਰ ਆਟੋ ਚਾਲਕ ਅਤੇ 5 ਔਰਤਾਂ ਜ਼ਖ਼ਮੀ ਹੋ ਗਈਆਂ। ਹਾਦਸਾ ਹੁੰਦੇ ਸਾਰ ਹੀ ਉਕਤ ਬੱਸ ਚਾਲਕ ਨੇ ਮਾਨਵਤਾ ਦਿਖਾਉਂਦੇ ਹੋਏ ਹਾਦਸੇ ਵਿੱਚ ਜ਼ਖ਼ਮੀ ਔਰਤਾਂ ਨੂੰ ਇਲਾਜ ਲਈ ਆਪਣੀ ਬੱਸ ਵਿੱਚ ਲਿਜਾ ਕੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਜਿਥੇ ਇਲਾਜ ਦੌਰਾਨ ਇੱਕ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਸੀ ਜਿਸ ਨੂੰ ਡਾਕਟਰਾਂ ਨੇ ਇਲਾਜ ਲਈ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਹੈ। ਦੂਸਰੀ ਤਰਫ ਜ਼ਖ਼ਮੀ ਆਟੋ ਚਾਲਕ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਉਥੇ ਹੀ ਗੰਭੀਰ ਰੂਪ ਤੋਂ ਜ਼ਖ਼ਮੀ ਔਰਤ ਜਿਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ, ਦੀ ਪਛਾਣ ਸ਼ਾਂਤੀ ਦੇਵੀ (60) ਪਤਨੀ ਫਕੀਰ ਚੰਦ ਵਾਸੀ ਭੜੋਲੀ ਖੁਰਦ ਵੱਜੋਂ ਹੋਈ ਹੈ ਜਦ ਕਿ ਦੂਸਰੀਆਂ ਹੋਰ ਔਰਤਾਂ ਦੀ ਪਛਾਣ ਦਰਸ਼ਨਾ ਦੇਵੀ (60) ਪਤਨੀ ਰੂਪ ਲਾਲ, ਵਿਜੇ ਲਕਸ਼ਮੀ (36) ਪਤਨੀ ਪ੍ਰਮੋਦ ਕੁਮਾਰ, ਪਰਮਜੀਤ (40) ਪਤਨੀ ਕੁਲਦੀਪ ਕੁਮਾਰ, ਆਸ਼ਾ ਰਾਣੀ (50) ਪਤਨੀ ਮੋਹਨ ਲਾਲ ਵਾਸੀ ਪਿੰਡ ਭੜੋਲੀ ਖੁਰਦ ਵਜੋਂ ਹੋਈ ਹੈ। ਦੁਰਘਟਨਾ ਸੰਬੰਧੀ ਜਾਣਕਾਰੀ ਮਿਲਦੇ ਹੀ ਡਵੀਜ਼ਨ ਨੰਬਰ-1 ਦੇ ਏ.ਐਸ.ਆਈ. ਧਰਮਪਾਲ ਪੁਲੀਸ ਪਾਰਟੀ ਦੇ ਨਾਲ ਪੁੱਜੇ ਤੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਜ਼ਖ਼ਮੀਆਂ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ। ਪੁਲੀਸ ਨੇ ਦੁਰਘਟਨਾ ਦਾ ਸ਼ਿਕਾਰ ਹੋਏ ਆਟੋ ਤੇ ਯਾਤਰੀ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ। ਬੱਸ ਡਰਾਈਵਰ ਮਦਨ ਲਾਲ ਨੇ ਦੱਸਿਆ ਕਿ ਉਹ ਬੱਸ ਲੈ ਕੇ ਜਾ ਰਿਹਾ ਸੀ ਕਿ ਕਿ ਉਹ ਅੱਗੇ ਚੱਲ ਰਹੇ ਆਟੋ ਨੂੰ ਜਿਉਂ ਹੀ ਓਵਰਟੇਕ ਕਰਨ ਲੱਗਾ ਤਾਂ ਅੱਗੇ ਇੱਕ ਹੋਰ ਵਾਹਨ ਤੇਜ਼ੀ ਨਾਲ ਆਉਂਦਾ ਦਿਖਾਈ ਦਿੱਤਾ। ਇਸ ’ਤੇ ਉਸ ਨੇ ਬੱਸ ਦੀ ਬਰੇਕ ਲਗਾਈ ਅਤੇ ਅੱਗੇ ਚੱਲ ਰਿਹਾ ਆਟੋ ਉਸ ਦੀ ਲਪੇਟ ਵਿੱਚ ਆ ਗਿਆ। ਹਾਦਸੇ ਦਾ ਸ਼ਿਕਾਰ ਹੋਈ ਆਟੋ ਵਿੱਚ ਸਵਾਰ ਔਰਤ ਵਿਜੇ ਲਕਸ਼ਮੀ ਨੇ ਦੱਸਿਆ ਕਿ ਉਹ ਸਾਰੀਆਂ ਭੜੋਲੀ ਖੁਰਦ ਵਾਸੀ ਹਨ ਅਤੇ ਰੋਜ਼ਾਨਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲਈ ਜਾਂਦੀਆਂ ਹਨ। ਅੱਜ ਵੀ ਉਹ ਰੋਜ਼ਾਨਾ ਦੀ ਤਰ੍ਹਾਂ ਕੰਮ ਕਰ ਕੇ ਦੁਪਹਿਰ ਨੂੰ ਆਟੋ ਵਿੱਚ ਸਵਾਰ ਹੋ ਕੇ ਵਾਪਸ ਪਿੰਡ ਨੂੰ ਆ ਰਹੀਆਂ ਸਨ ਕਿ ਰਸਤੇ ਵਿਚ ਹਾਦਸਾ ਵਾਪਰ ਗਿਆ।


Comments Off on ਬੱਸ ਦੀ ਫੇਟ ਨਾਲ ਛੇ ਆਟੋ ਸਵਾਰ ਜ਼ਖ਼ਮੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.