ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਬੱਸ ਦੀ ਟੱਕਰ ਨਾਲ ਦੋ ਸਕੂਟਰ ਸਵਾਰਾਂ ਦੀ ਮੌਤ

Posted On June - 12 - 2019

ਮਾਹਿਲਪੁਰ ਨੇੜੇ ਮੰਗਲਵਾਰ ਨੂੰ ਹਾਦਸਾਗ੍ਰਸਤ ਹੋਈ ਪੀਆਰਟੀਸੀ ਦੀ ਬੱਸ।

ਜੇ ਬੀ ਸੇਖੋਂ
ਗੜ੍ਹਸ਼ੰਕਰ, 11 ਜੂਨ
ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ‘ਤੇ ਸਥਿਤ ਕਸਬਾ ਮਾਹਿਲਪੁਰ ਕੋਲ ਪਿੰਡ ਦੋਹਲਰੋਂ ਨੇੜੇ ਅੱਜ ਸ਼ਾਮ ਕਰੀਬ ਸੱਤ ਵਜੇ ਪੀਆਰਟੀਸੀ ਦੀ ਤੇਜ਼ ਰਫਤਾਰ ਬੱਸ ਨੇ ਸਕੂਟਰ ਸਵਾਰ ਦੋ ਵਿਅਕਤੀ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਨਾਲ ਸਕੂਟਰ ਸਵਾਰ ਵਿਅਕਤੀਆਂ ਦੀ ਮੌਤ ਹੋ ਗਈ। ਦੋਵੇਂ ਮ੍ਰਿਤਕ ਰਿਸ਼ਤੇ ਵਿਚ ਜੀਜਾ ਸਾਲਾ ਸਨ। ਮਾਹਿਲਪੁਰ ਪੁਲੀਸ ਨੇ ਬੱਸ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਕਿੱਤਣਾ ਅਤੇ ਉਸ ਦਾ ਸਾਲਾ ਸਤਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਮਰੂਲਾ ਨਾਲ ਸਕੂਟਰ (ਪੀਬੀ 24 5359) ’ਤੇ ਸਵਾਰ ਹੋ ਕੇ ਮਾਹਿਲਪੁਰ ਤੋਂ ਗੜ੍ਹਸ਼ੰਕਰ ਵੱਲ ਜਾ ਰਹੇ ਸਨ ਕਿ ਮਾਹਿਲਪੁਰ ਤੋਂ ਬਾਹਰਵਾਰ ਪਿੰਡ ਦੋਹਲਰੋਂ ਕੋਲ ਸਥਿਤ ਪੈਟਰੋਲ ਪੰਪ ਕੋਲ ਪੁੱਜਣ ’ਤੇ ਸਾਹਮਣੇ ਤੋਂ ਤੇਜ਼ ਰਫ਼ਤਾਰ ਆ ਰਹੀ ਪੀਆਰਟੀਸੀ ਦੀ ਬੱਸ (ਪੀਬੀ 65 ਏ 9974) ਦੀ ਲਪੇਟ ਲਿਆ ਗਏ ਅਤੇ ਬੱਸ ਸਕੂਟਰ ਦੀ ਟੱਕਰ ਵਿਚ ਦੋਵੇਂ ਸਕੂਟਰ ਸਵਾਰ ਸੜਕ ‘ਤੇ ਡਿੱਗ ਗਏ ਜਿਨ੍ਹਾਂ ਨੂੰ ਰਾਹਗੀਰਾਂ ਨੇ ਤੁਰੰਤ ਸਿਵਲ ਹਸਪਤਾਲ ਮਾਹਿਲਪੁਰ ਪਹੁੰਚਾਇਆ ਜਿੱਥੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਕੁਲਵਿੰਦਰ ਸਿੰਘ ਆਟੋ ਏਸ ਚਲਾ ਕੇ ਘਰ ਦਾ ਗੁਜ਼ਾਰਾ ਕਰਦਾ ਸੀ ਜਦਕਿ ਉਸ ਦਾ ਸਾਲਾ ਜਲ ਸਪਲਾਈ ਸਕੀਮ ਪਿੰਡ ਮਰੂਲਾ ਵਿਖੇ ਟਿਉੂਬਵੈੱਲ ਅਪਰੇਟਰ ਸੀ। ਮਾਹਿਲਪੁਰ ਪੁਲੀਸ ਨੇ ਬੱਸ ਚਾਲਕ ਇੰਦਰਜੀਤ ਸਿੰਘ ਵਾਸੀ ਪਿੰਡ ਢੇਰ ਆਨੰਦਪੁਰ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਬੱਸ ਚਾਲਕ ਇੰਦਰਜੀਤ ਸਿੰਘ ਨੇ ਕਿਹਾ ਕਿ ਸਕੂਟਰ ਸਵਾਰ ਪੈਟਰੋਲ ਪੰਪ ਕੋਲ ਅਚਾਨਕ ਬੱਸ ਅੱਗੇ ਆ ਗਏ ਅਤੇ ਬੱਸ ਬੇਕਾਬੂ ਹੋ ਗਈ


Comments Off on ਬੱਸ ਦੀ ਟੱਕਰ ਨਾਲ ਦੋ ਸਕੂਟਰ ਸਵਾਰਾਂ ਦੀ ਮੌਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.