ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਬੈਡਮਿੰਟਨ: ਭਾਰਤ ਦਾ ਨਿਰਾਸ਼ਾਜਨਕ ਪ੍ਰਦਰਸ਼ਨ

Posted On June - 22 - 2019

ਮੁਖਤਾਰ ਗਿੱਲ
ਇਸ ਸੀਜ਼ਨ ਦੇ ਪਿਛਲੇ 22-23 ਹਫ਼ਤਿਆਂ ਦੇ ਮਲੇਸ਼ੀਆ ਓਪਨ, ਇੰਡੋਨੇਸ਼ੀਆ ਓਪਨ, ਆਲ ਇੰਗਲੈਂਡ, ਇੰਡੀਆ ਓਪਨ, ਮਲੇਸ਼ੀਆ ਵਿਸ਼ਵ ਸੁਪਰ 750 ਟੂਰਨਾਮੈਂਟ, ਏਸ਼ੀਆ ਬੈਡਮਿੰਟਨ ਚੈਪੀਅਨਸ਼ਿਪ, ਪਿਛਲ਼ੇ ਹਫ਼ਤੇ ਮੁੱਕੀ ਆਸਟ੍ਰੇਲੀਆ ਓਪਨ ਵਿਸ਼ਵ ਟੂਰ 300 ਟੂਰਨਾਮੈਂਟ ਵਿਚ ਭਾਰਤ ਦੇ ਖਿਡਾਰੀ ਪੀਵੀ ਸਿੰਧੂ, ਸਾਈਨਾ ਨੇਹਵਾਲ, ਕਿਤਾਂਬੀ ਸ਼੍ਰੀਕਾਂਤ ਤੇ ਸੁਮੀਰ ਆਦਿ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਆਸਟ੍ਰੇਲੀਆ ਓਪਨ ਦੇ ਦੂਜੇ ਗੇੜ ਵਿਚ ਪੀਵੀ ਸਿੰਧੂ ਨੂੰ ਨਿਚਾਓਨ ਜਿੰਦਾਪੋਲ ਨੇ 21-19, 21-18, ਸਮੀਰ ਵਰਮਾ ਨੂੰ ਚੀਨੀ ਤਾਇਪੇ ਦੇ ਵਾਂਗ ਯੂ ਵੇਈ ਨੇ 21-16, 7-21 ਤੇ 21-13 ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕੀਤਾ। ਇਸੇ ਤਰ੍ਹਾਂ ਨਿਊਜ਼ੀਲੈਂਡ ਓਪਨ ’ਚੋਂ ਸਾਈਨਾ ਨੇਹਵਾਲ (9ਵਾਂ ਦਰਜਾ) ਨੂੰ ਪਹਿਲੇ ਗੇੜ ’ਚ ਵਿਸ਼ਵ ਦੀ 212 ਨੰਬਰ ਖਿਡਾਰੀ ਵਾਂਗ ਝਿਯੀ ਤੌਂ, ਐੱਚਐੱਸ ਪ੍ਰਣਯ ਤੇ ਬੀ ਸਾਈ ਪ੍ਰਣੀਤ ਵੀ ਹਾਰ ਗਏ। ਏਸ਼ਿਆਈ ਬੈਡਮਿੰਟਨ ਚੈਂਪੀਅਨਸ਼ਿਪ (ਵੁਹਾਨ, ਚੀਨ) ’ਚ ਭਾਰਤ ਦੇ ਦਿਨੇਸ਼ ਖੰਨਾ ਨੇ 54 ਸਾਲ ਪਹਿਲਾਂ 1965 ਵਿਚ ਇਹ ਖਿਤਾਬ ਜਿੱਤਿਆ ਸੀ। ਸਾਈਨਾ ਨੇਹਵਾਲ ਨੇ 2010 ਤੇ 2016 ਵਿਚ ਕਾਂਸੇ ਦਾ ਅਤੇ ਪੀਵੀ ਸਿੰਧੂ ਨੇ 2014 ਵਿਚ ਦੱਖਣੀ ਕੋਰੀਆ ’ਚ ਹੋਏ ਇਸ ਟੂਰਨਾਮੈਂਟ ਕਾਂਸੇ ਦਾ ਤਗਮਾ ਜਿੱਤਿਆ ਸੀ। ਤਾਇਵਾਨ ਦੀ ਨਾਮਵਰ ਖਿਡਾਰੀ ਤਾਈ ਜੂ ਯਿੰਗ ਦੇ ਨਾਮ ਵਾਪਸ ਲੈਣ ਦੇ ਬਾਵਜੂਦ ਕੁਆਰਟਰ ਫਾਈਨਲ ’ਚ ਸਾਈਨਾ ਨੇਹਵਾਲ ਨੂੰ ਜਾਪਾਨ ਦੀ ਅਕਾਨੇ ਯਾਮਾਗੁੱਚੀ ਨੇ 21-13, 21-23 ਤੇ 21-16 ਨਾਲ ਅਤੇ ਪੀਵੀ ਸਿੰਧੂ ਨੂੰ ਚੀਨ ਦੀ ਕਾਈ ਯਾਨਯਾਨ ਨੇ 21-19, 21-9 ਨਾਲ ਅਤੇ ਸਮੀਰ ਨੂੰ ਚੀਨ ਦੇ ਸ਼ੀ ਯੂਕੀ ਨੇ ਹਰਾ ਕੇ ਬਾਹਰ ਕੀਤਾ। ਸਿੰਘਾਪੁਰ ਓਪਨ ਦੇ ਕੁਆਰਟਰ ਫਾਈਨਲ ਵਿਚ ਜਾਪਾਨ ਦੀ ਨੌਜੋਮੀ ਓਕੁਹਾਰਾ ਨੇ ਸਾਈਨਾ ਨੂੰ ਹਰਾਇਆ। ਆਲ ਇੰਗਲੈਂਡ ਚੈਪੀਅਨਸ਼ਿਪ ਵਿਚ ਸਿੰਧੂ ਕੋਰੀਆ ਦੀ ਜਿੰਗ ਜੀ ਹਿਊਨ ਤੋਂ 21-7, 21-11 ਹਾਰੀ। ਪੁਰਸ਼ ਡਬਲਜ਼ ਵਿਚ ਮਨੂ ਅਤਰੀ ਤੇ ਸੁਮੀਤ ਰੈਡੀ ਪਹਿਲੇ ਗੇੜ ਅਤੇ ਸਿਮਰਤ ਸੌਰਭ ਤੇ ਅਨੁਸ਼ਕਾ ਵੀ ਹਾਰ ਕੇ ਬਾਹਰ ਹੋ ਗਏ।
ਇੰਡੀਆ ਓਪਨ ‘ਚ ਸ਼੍ਰੀਕਾਂਤ ਚੀਨ ਦੇ ਚੇਨ ਲੌਂਗ ਤੋਂ 21-19, 21-18 ਨਾਲ ਹਾਰਿਆ। ਮਹਿਲਾ ਸਿੰਗਲਜ਼ ‘ਚ ਸਿੰਧੂ ਚੀਨ ਦੀ ਬੀ ਬਿੰਗਜਿਅਓ ਅਤੇ ਸਾਈਨਾ ਥਾਈਲੈਂਡ ਦੀ ਪੋਰਨ ਪਾਵੀ ਤੋਂ ਹਾਰੀ। ਇੰਡੋਨੇਸ਼ੀਆ ਮਾਸਟਰਜ਼ ਦੇ ਕੁਆਰਟਰ ਫਾਈਨਲ ਵਿਚ ਸਿੰਧੂ ਨੂੰ ਕੈਰੋਲੀਨਾ ਮਾਰਿਨ ਨੇ ਅਤੇ ਸ਼੍ਰੀਕਾਂਤ ਨੂੰ ਡੈਨਮਾਰਕ ਦੇ ਵਿਕਟਰ ਅਕਸੇਲਸੈਨ ਨੇ ਹਰਾਇਆ। ਮਲੇਸ਼ੀਆ ਓਪਨ (ਮੌਜੂਦਾ ਸੀਜਨ ਦਾ ਪਹਿਲਾ ਟੂਰਨਾਮੈਂਟ) ਵਿਚ ਸਾਈਨਾ ਨੂੰ ਸੈਮੀ ਫਾਈਨਲ ‘ਚ ਵਿਸ਼ਵ ਦੀ ਤਿੰਨ ਵਾਰ ਦੀ ਚੈਂਪੀਅਨ ਸਪੇਨ ਦੀ ਕੈਰੋਲੀਨ ਮਾਰਿਨ ਨੇ ਹਰਾਇਆ।
ਭਾਰਤੀ ਖਿਡਾਰੀਆਂ ਦੀਆਂ ਹਾਰਾਂ ਦਾ ਸਿਲਸਿਲਾ ਸਪੇਨ ਦੀ ਕੈਰੋਲੀਨਾ ਮਾਰਿਨ, ਤਾਇਵਾਨ ਦੀ ਤਾਈ ਜੂ ਯਿੰਗ, ਚੀਨ ਦੀ ਬੀ ਬਿੰਗ ਜਿਆਓ, ਜਪਾਨ ਦੀ ਨੌਜੋਮੀ ਓਕੁਹਾਰਾ, ਥਾਈਲੈਂਡ ਦੀ ਪੋਰਨ ਪਾਵੀ, ਰਤਚਾਨੋਕ ਇੰਤਾਨੋਨ ਅਤੇ ਪੁਰਸ਼ਾਂ ਵਿਚ ਡੈਨਮਾਰਕ ਦੇ ਵਿਕਟਰ ਐਕਸੇਲਸੈਨ ਤੇ ਜਾਪਾਨ ਦੇ ਕੈਂਤੋ ਮੈਮੋਤਾ ਆਦਿ ਦੀ ਸਖ਼ਤ ਚੁਣੌਤੀ ਨੂੰ ਸਰ ਨਾ ਕਰ ਸਕਣਾ ਹੈ। ਇਹ ਖਿਡਾਰੀ ਸਾਡੇ ਖਿਤਾਬਾਂ ਦੀ ਜਿੱਤ ਅੱਗੇ ਕੰਧ ਬਣੇ ਹੋਏ ਹਨ। ਟੋਕੀਓ ਓਲੰਪਿਕ ਲਈ ਸਾਡੇ ਖਿਡਾਰੀਆਂ ਨੂੰ ਸਖ਼ਤ ਤਿਆਰੀ ਕਰਨੀ ਹੋਵੇਗੀ।
ਸੰਪਰਕ: 98140-82217


Comments Off on ਬੈਡਮਿੰਟਨ: ਭਾਰਤ ਦਾ ਨਿਰਾਸ਼ਾਜਨਕ ਪ੍ਰਦਰਸ਼ਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.