ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਵਾਦ-ਵਿਵਾਦ !    

ਬੁਨਿਆਦੀ ਸੁਵਿਧਾਵਾਂ ਲਈ ਮਿਨੀ ਸਕੱਤਰੇਤ ’ਚ ਧਰਨਾ

Posted On June - 13 - 2019

ਮਿਨੀ ਸਕੱਤਰੇਤ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਥੇੜ੍ਹ ਤੋਂ ਉਜੜੇ ਲੋਕ। -ਫੋਟੋ: ਪ੍ਰਭੂ

ਨਿੱਜੀ ਪੱਤਰ ਪ੍ਰੇਰਕ
ਸਿਰਸਾ, 12 ਜੂਨ
ਬਿਜਲੀ, ਪਾਣੀ, ਸਕੂਲ, ਸਿਹਤ ਸੁਵਿਧਾ ਆਦਿ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਥੇੜ੍ਹ ਤੋਂ ਉਜੜੇ ਲੋਕਾਂ ਨੇ ਅੱਜ ਅਤਿ ਦੀ ਗਰਮੀ ਵਿੱਚ ਸਿਖਰ ਦੁਪਹਿਰ ਮਿਨੀ ਸਕੱਤਰੇਤ ’ਚ ਪ੍ਰਦਰਸ਼ਨ ਕਰਕੇ ਧਰਨਾ ਦਿੱਤਾ। ਧਰਨੇ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਭਾਜਪਾ ਦੇ ਹੀ ਸਥਾਨਕ ਆਗੂ ਗੋਕੁਲ ਸੇਤੀਆ ਨੇ ਕੀਤੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ’ਤੇ ਸਿਰਸਾ ਦੇ ਥੇੜ੍ਹ ’ਤੇ ਸੱਤ ਦਹਾਕਿਆਂ ਤੋਂ ਵਸੇ ਲੋਕਾਂ ਦੇ ਘਰ ਖਾਲੀ ਕਰਵਾ ਕੇ ਉਨ੍ਹਾਂ ਨੂੰ ਆਰਜ਼ੀ ਤੌਰ ’ਤੇ ਹਾਊਸਿੰਗ ਬੋਰਡ ਦੇ ਫਲੈਟਾਂ ਵਿੱਚ ਪਿਛਲੇ ਸਾਲ ਵਸਾਇਆ ਗਿਆ ਸੀ। ਥੇੜ੍ਹ ਤੋਂ ਹਾਊਸਿੰਗ ਬੋਰਡ ਦੇ ਫਲੈਟਾਂ ਵਿੱਚ ਆਰਜ਼ੀ ਤੌਰ ’ਤੇ ਵਸਾਏ ਗਏ ਲੋਕਾਂ ਨੇ ਫਲੈਟਾਂ ਵਿੱਚ ਬੁਨਿਆਦੀ ਸੁਵਿਧਾਵਾਂ ਤੇ ਪੱਕੇ ਵਸੇਬੇ ਦੀ ਮੰਗ ਕਰਦਿਆਂ ਮਿਨੀ ਸਕੱਤਰੇਤ ਵਿੱਚ ਅਤਿ ਦੀ ਗਰਮੀ ਵਿੱਚ ਪ੍ਰਦਰਸ਼ਨ ਕਰਕੇ ਧਰਨਾ ਦਿੱਤਾ। ਇਸ ਮੌਕੇ ’ਤੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਹਾਊਸਿੰਗ ਬੋਰਡ ਦੇ ਫਲੈਟਾਂ ਵਿੱਚ ਬੁਨਿਆਦੀ ਸੁਵਿਧਾਵਾਂ ਦੀ ਭਾਰੀ ਘਾਟ ਹੈ। ਨਾ ਇਥੇ ਪੀਣ ਦਾ ਸਾਫ ਪਾਣੀ ਹੈ ਨਾ ਬਿਜਲੀ ਹੈ। ਬੱਚਿਆਂ ਲਈ ਸਕੂਲ ਨਹੀਂ ਹੈ।
ਸਿਹਤ ਸੁਵਿਧਾਵਾਂ ਲਈ ਕੋਈ ਡਾਕਟਰ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਥੇੜ੍ਹ ਤੋਂ ਉਜੜੇ ਲੋਕ ਗਰੀਬ ਹਨ ਅਤੇ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਪਾਲ ਰਹੇ ਸਨ ਪਰ ਹੁਣ ਫਲੈਟਾਂ ਵਿੱਚ ਉਨ੍ਹਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ।
ਕੋਈ ਉਨ੍ਹਾਂ ਨੂੰ ਦਿਹਾੜੀ ’ਤੇ ਨਹੀਂ ਲੈ ਕੇ ਜਾਂਦਾ। ਉਨ੍ਹਾਂ ਦੇ ਰਾਸ਼ਨ ਕਾਰਡ ਥੇੜ੍ਹ ਦੇ ਬਣੇ ਹਨ ਤੇ ਉਨ੍ਹਾਂ ਨੂੰ ਆਪਣਾ ਰਾਸ਼ਨ ਲੈਣ ਲਈ ਚਾਰ-ਪੰਜ ਕਿਲੋਮੀਟਰ ਦੂਰ ਥੇੜ੍ਹ ’ਤੇ ਜਾਣਾ ਪੈਂਦਾ ਹੈ। ਇਸ ਕਰਕੇ ਉਨ੍ਹਾਂ ਦਾ ਬਹੁਤ ਜ਼ਿਆਦਾ ਕਿਰਾਇਆ ਰਾਸ਼ਨ ਲਿਆਉਣ ’ਤੇ ਹੀ ਖਰਚ ਹੋ ਜਾਂਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਫਲੈਟਾਂ ਵਿੱਚ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ ਤੇ ਇਥੇ ਵਸਾਏ ਗਏ ਲੋਕਾਂ ਦੇ ਨਾਂ ਫਲੈਟ ਕੀਤੇ ਜਾਣ। ਇਸ ਮੌਕੇ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ।


Comments Off on ਬੁਨਿਆਦੀ ਸੁਵਿਧਾਵਾਂ ਲਈ ਮਿਨੀ ਸਕੱਤਰੇਤ ’ਚ ਧਰਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.