ਆਈਸੀਐੱਮਆਰ ਦੇ ਸੀਨੀਅਰ ਵਿਗਿਆਨੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ !    ਸਿਰਸਾ ਵਿੱਚ ਕਰੋਨਾ ਦੇ 28 ਨਵੇਂ ਕੇਸ ਸਾਹਮਣੇ ਆਉਣ ਨਾਲ ਦਹਿਸ਼ਤ !    ਕੇਜਰੀਵਾਲ ਵੱਲੋਂ ਦਿੱਲੀ ਦੀਆਂ ਹੱਦਾਂ ਸੀਲ ਕਰਨ ਦਾ ਐਲਾਨ !    ਨੌਸ਼ਹਿਰਾ ਸੈਕਟਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ !    ਨਾਰਕੋ ਟੈਰਰ ਮਾਡਿਊਲ ਦਾ ਪਰਦਾਫਾਸ਼, ਜੈਸ਼ ਦੇ 6 ਮੈਂਬਰ ਗ੍ਰਿਫ਼ਤਾਰ !    ਕਰੋਨਾ ਨਾਲ 5934 ਮੌਤਾਂ, ਭਾਰਤ ਨੌਵੇਂ ਤੋਂ ਸੱਤਵੇਂ ਸਥਾਨ ’ਤੇ ਪੁੱਜਾ !    ਸੰਗੀਤਕਾਰ ਵਾਜਿਦ ਖ਼ਾਨ ਦੀ ਕਰੋਨਾ ਨਾਲ ਮੌਤ !    ਕਰੋਨਾ: ਪਟਿਆਲਾ ’ਚ ਆਸ਼ਾ ਵਰਕਰ ਸਮੇਤ 4 ਪਾਜ਼ੇਟਿਵ ਕੇਸ !    ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    

ਬਿਜਲੀ ਮੰਤਰੀ ਤੋਂ ਬਿਨਾਂ ਹੀ ਪਾਵਰਕੌਮ ਵੱਲੋਂ ਝੋਨੇ ਦੇ ਸੀਜ਼ਨ ਦੀਆਂ ਤਿਆਰੀਆਂ ਮੁਕੰਮਲ

Posted On June - 12 - 2019

12 ਤੇ 13 ਜੂਨ ਦੀ ਅੱਧੀ ਰਾਤ ਤੋਂ ਖੇਤੀ ਲਈ ਬਿਜਲੀ ਸਪਲਾਈ ਹੋਵੇਗੀ ਸ਼ੁਰੂ

ਰਵੇਲ ਸਿੰਘ ਭਿੰਡਰ
ਪਟਿਆਲਾ, 11 ਜੂਨ
ਪੰਜਾਬ ਵਿਚ 13 ਜੂਨ ਨੂੰ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ, ਜੋ ਪਹਿਲੀ ਵਾਰ ਬਿਜਲੀ ਮੰਤਰੀ ਤੋਂ ਬਿਨਾਂ ਹੀ ਸ਼ੁਰੂ ਹੋਵੇਗਾ। ਉਧਰ, ਪਾਵਰਕੌਮ ਨੇ ਝੋਨੇ ਦੇ ਸੀਜ਼ਨ ਲਈ ਆਪਣੇ ਪੱਧਰ ’ਤੇ ਤਿਆਰੀਆਂ ਮੁਕੰਮਲ ਕੀਤੀਆਂ ਹੋਈਆਂ ਹਨ। ਪਾਵਰਕੌਮ ਵੱਲੋਂ 12 ਤੇ 13 ਜੂਨ ਦੀ ਅੱਧੀ ਰਾਤ ਤੋਂ ਖੇਤੀ ਖਪਤਕਾਰਾਂ ਨੂੰ ਦਿਨ ਵੇਲੇ ਅੱਠ ਘੰਟੇ ਤੇ ਰਾਤ ਵੇਲੇ ਤਿੰਨ ਗਰੁੱਪਾਂ ਵਿਚ ਵੰਡ ਕੇ ਰੋਜ਼ ਅੱਠ-ਅੱਠ ਘੰਟੇ ਟਿਊਬਵੈੱਲਾਂ ਲਈ ਬਿਜਲੀ ਦਿੱਤੀ ਜਾਵੇਗੀ। ਪਾਵਰਕੌਮ ਨੇ ਐਤਕੀਂ ਖੇਤੀ ਲਈ 14 ਹਜ਼ਾਰ ਮੈਗਾਵਾਟ ਤਕ ਬਿਜਲੀ ਦੇ ਪ੍ਰਬੰਧ ਕੀਤੇ ਹਨ ਤੇ ਇਹ ਖੇਤੀ ਸਪਲਾਈ 30 ਸਤੰਬਰ ਤਕ ਮੁਹੱਈਆ ਕਰਵਾਈ ਜਾਵੇਗੀ। ਤਿਆਰੀਆਂ ਵਜੋਂ ਅੱਜ ਗੋਇੰਦਵਾਲ ਥਰਮਲ ਪਲਾਂਟ ਨੂੰ ਭਖਾ ਦਿੱਤਾ ਗਿਆ ਹੈ। ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਮੰਤਰੀਆਂ ਦੇ ਵਿਭਾਗਾਂ ਦੇ ਫੇਰਬਦਲ ਮਗਰੋਂ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹਾਲੇ ਤਕ ਆਪਣੇ ਵਿਭਾਗ ਦਾ ਕਾਰਜਭਾਰ ਨਹੀਂ ਸੰਭਾਲਿਆ। ਉਹ ਸਥਾਨਕ ਸਰਕਾਰਾਂ ਦਾ ਮਹਿਕਮਾ ਖੁੱਸਣ ਕਾਰਨ ਮੁੱਖ ਮੰਤਰੀ ਨਾਲ ਨਾਰਾਜ਼ ਹੋਣ ਕਰਕੇ ਬਿਜਲੀ ਮਹਿਕਮੇ ਨੂੰ ਸੰਭਾਲਣ ਤੋਂ ਹਾਲੇ ਕੰਨੀ ਕਤਰਾ ਰਹੇ ਹਨ। ਪਿਛਲੀ ਬਾਦਲ ਸਰਕਾਰ ਦੌਰਾਨ ਬਿਜਲੀ ਵਿਭਾਗ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕੋਲ ਰੱਖਿਆ ਹੋਇਆ ਸੀ ਤੇ ਝੋਨੇ ਦੇ ਸੀਜ਼ਨ ਦੌਰਾਨ ਉਨ੍ਹਾਂ ਵੱਲੋਂ ਅਹਿਮ ਬੈਠਕਾਂ ਸੱਦੀਆਂ ਜਾਂਦੀਆਂ ਸਨ ਪਰ ਮੌਜੂਦਾ ਸਰਕਾਰ ਮੌਕੇ ਬਿਜਲੀ ਮੰਤਰੀ ਦੇ ਸਰਕਾਰ ਤੋਂ ਖ਼ਫ਼ਾ ਹੋਣ ਕਾਰਨ ਬਿਜਲੀ ਵਿਭਾਗ ਇਕ ਤਰ੍ਹਾਂ ਲਾਵਾਰਿਸ ਹੀ ਬਣਿਆ ਹੋਇਆ ਹੈ। ਉਧਰ, ਝੋਨੇ ਦੇ ਸੀਜ਼ਨ ਦੇ ਪ੍ਰਬੰਧਾਂ ਵਜੋਂ ਪਾਵਰਕੌਮ ਨੇ ਆਪਣੇ ਪੱਧਰ ’ਤੇ ਸਾਰੀਆਂ ਤਿਆਰੀਆਂ ਮੁਕੰਮਲ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਪਾਵਰਕੌਮ ਦੇ ਸੀ.ਐੱਮ.ਡੀ ਇੰਜਨੀਅਰ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਝੋਨੇ ਦੇ ਸੀਜ਼ਨ ਲਈ ਐਤਕੀਂ ਵੱਧ ਤੋਂ ਵੱਧ 14 ਹਜ਼ਾਰ ਮੈਗਾਵਾਟ ਦੇ ਪ੍ਰਬੰਧ ਕੀਤੇ ਗਏ ਹਨ, ਉਂਜ ਆਮ ਤੌਰ ’ਤੇ ਬਿਜਲੀ ਦੀ ਮੰਗ ਦਾ ਵੱਧ ਤੋਂ ਵੱਧ ਅੰਕੜਾ ਐਤਕੀਂ 13500 ਮੈਗਾਵਾਟ ਤਕ ਹੀ ਅੱਪੜਣ ਦੇ ਅਨੁਮਾਨ ਹਨ।
ਦੱਸਣਯੋਗ ਹੈ ਕਿ ਝੋਨੇ ਦੇ ਪਿਛਲੇ ਸੀਜ਼ਨ ਵਿਚ ਬਿਜਲੀ ਦੀ ਵੱਧ ਤੋਂ ਵੱਧ ਮੰਗ ਦਾ ਅੰਕੜਾ 12,638 ਮੈਗਾਵਾਟ ਤਕ ਅੱਪੜ ਗਿਆ ਸੀ। ਪਾਵਰਕੌਮ ਲਈ ਐਤਕੀਂ ਵੱਡੀ ਚੁਣੌਤੀ ਇਹ ਵੀ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਬਿਜਲੀ ਦੀ ਮੰਗ ਦੇ ਅੰਕੜੇ ਨੇ ਵੱਡੀਆਂ ਛਾਲਾਂ ਮਾਰੀਆਂ ਹਨ। ਵੇਰਵਿਆਂ ਮੁਤਾਬਿਕ 2015-16 ਦੌਰਾਨ ਮੰਗ 10,852 ਮੈਗਾਵਾਟ ਸੀ, ਜੋ 2016-17 ’ਚ ਵਧ ਕੇ 11,408 ਮੈਗਾਵਾਟ ਤੇ 2017-18 ਵਿਚ 11,705 ਮੈਗਾਵਾਟ ’ਤੇ ਅੱਪੜ ਗਈ ਸੀ। ਇੰਜ ਲੰਘੇ ਚਾਰ ਸਾਲਾਂ ਦੌਰਾਨ ਮੰਗ ਦੇ ਅੰਕੜੇ ਨੇ 1786 ਮੈਗਾਵਾਟ ਜੰਪ ਕੀਤਾ ਹੈ।
ਪਾਵਕਰੌਮ ਦੇ ਮੁੱਖ ਦਫ਼ਤਰ ਅਨੁਸਾਰ ਝੋਨੇ ਦੇ ਸੀਜ਼ਨ ਦੇ ਹੋਰ ਪ੍ਰਬੰਧਾਂ ਵਜੋਂ ਫੀਲਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਟੇਸ਼ਨ ਨਾ ਛੱਡਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਤੇ ਮੁਲਾਜ਼ਮਾਂ ਦੇ ਤਬਾਦਲੇ ’ਤੇ ਵੀ ਪਾਬੰਦੀ ਲਾਈ ਗਈ ਹੈ। ਮੁੱਖ ਦਫ਼ਤਰ ਸਮੇਤ ਜ਼ੋਨਲ ਪੱਧਰ ’ਤੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ ਤਾਂ ਕਿ ਖਪਤਕਾਰ ਬਿਜਲੀ ਸਪਲਾਈ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਣ। ਹਰੇਕ ਡਿਵੀਜ਼ਨ ਪੱਧਰ ’ਤੇ 24 ਘੰਟੇ ਨੋਡਲ ਸ਼ਿਕਾਇਤ ਕੇਂਦਰ ਸਥਾਪਿਤ ਕੀਤੇ ਗਏ ਹਨ।


Comments Off on ਬਿਜਲੀ ਮੰਤਰੀ ਤੋਂ ਬਿਨਾਂ ਹੀ ਪਾਵਰਕੌਮ ਵੱਲੋਂ ਝੋਨੇ ਦੇ ਸੀਜ਼ਨ ਦੀਆਂ ਤਿਆਰੀਆਂ ਮੁਕੰਮਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.