ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਬਿਜਲਾ ਦੀ ਸ਼ਖ਼ਸੀਅਤ ਦਾ ਦਰਪਣ

Posted On June - 2 - 2019

ਡਾ. ਅਮਰ ਕੋਮਲ

ਸਰਦਾਰ ਪੰਛੀ ਦੀ ਪੁਸਤਕ ‘ਭਰ ਵਗਦਾ ਦਰਿਆ’ (ਆਜ਼ਾਦੀ ਘੁਲਾਟੀਆ ਸ. ਫੌਜਾ ਸਿੰਘ ਬਿਜਲਾ) (ਸੁਮਿਤ ਪ੍ਰਕਾਸ਼ਨ ਥਰੀਕੇ, ਲੁਧਿਆਣਾ, ਕੀਮਤ : 150 ਰੁਪਏ) ਅਜਿਹੀ ਪੁਸਤਕ ਹੈ ਜਿਸ ਵਿਚ ਲੇਖਕ ਨੇ ਆਪਣੇ ਪਿਤਾ ਸ. ਫੌਜਾ ਸਿੰਘ ਬਿਜਲਾ ਦੀ ਬਾਹਰਮੁਖੀ ਅਤੇ ਅੰਤਰਮੁਖੀ ਸ਼ਖ਼ਸੀਅਤ ਦੀਆਂ ਪਰਤਾਂ ਖੋਲ੍ਹਣ ਦਾ ਯਤਨ ਕੀਤਾ ਹੈ। ਇਸਨੂੰ ਪੜ੍ਹਦਿਆਂ ਅਨੁਭਵ ਹੁੰਦਾ ਹੈ ਕਿ ਇਹ ਜੀਵਨੀ ਨਾ ਲਿਖੀ ਜਾਂਦੀ ਤਾਂ ਪੰਜਾਬੀ ਪਾਠਕ ਅਜਿਹੇ ਨਾਇਕ ਪੁਰਸ਼, ਸੂਰਮੇ ਪੰਜਾਬੀ ਦੇ ਜੀਵਨ ਚਰਿੱਤਰ ਦੀ ਗਾਥਾ ਜਾਣਨ ਤੋਂ ਵਾਂਝੇ ਰਹਿ ਜਾਂਦੇ।
ਸਰਦਾਰ ਪੰਛੀ ਨੇ ਆਪਣੇ ਪਿਤਾ ਜੀ ਦੇ ਜੀਵਨ ਚਰਿੱਤਰ ਨੂੰ ਇਸ ਪੁਸਤਕ ਰਾਹੀਂ ਪੇਸ਼ ਕਰਦਿਆਂ
ਉਨ੍ਹਾਂ ਯਾਦਾਂ, ਮੁਲਾਕਾਤਾਂ, ਲਿਖਤਾਂ, ਘਟਨਾਵਾਂ, ਇਤਿਹਾਸਕ ਪ੍ਰਸੰਗਾਂ ਨੂੰ ਆਧਾਰ ਬਣਾਇਆ ਹੈ, ਜਿਨ੍ਹਾਂ ਦਾ ਸਿੱਧਾ ਜਾਂ ਅਸਿੱਧਾ ਸਬੰਧ ਆਪਣੇ ਪਿਤਾ ਜੀ ਨਾਲ ਜੁੜਦਾ ਹੈ। ਪੁਸਤਕ ਦੇ ਪਹਿਲੇ ਭਾਗ ਵਿਚ ਉਰਦੂ ਕਵਿਤਾਵਾਂ ਰਾਹੀਂ ਇਸ ਸ਼ਖ਼ਸੀਅਤ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੀਆਂ ਜੀਵਨ ਖ਼ੂਬੀਆਂ ਤੇ ਪ੍ਰਾਪਤੀਆਂ ਨੂੰ ਯਾਦ ਕੀਤਾ ਹੈ। ਪੁਸਤਕ ਦੇ ਅਗਲੇ ਭਾਗ ਵਿਚ ਲੇਖਕ ‘ਗਿਆਰਾਂ ਯਾਦਨੁਮਾ
ਲੇਖਾਂ ਰਾਹੀਂ ਆਪਣੇ ਜੀਵਨ ਵਿਚ ਕੀਤੇ ਕਾਰਜਾਂ, ਕਾਰਨਾਮਿਆਂ ਅਤੇ ਅਭੁੱਲ ਕਾਰਜਾਂ ਦਾ ਜ਼ਿਕਰ ਕਰਦਾ ਹੈ ਜਿਨ੍ਹਾਂ ਨੂੰ ਅਭੁੱਲ ਜੀਵਨ ਦੇ ਬਿਰਤਾਂਤ ਕਹਿ ਸਕਦੇ ਹਾਂ। ਇਸੇ ਭਾਗ ਵਿਚ ਗੁਰਬਚਨ ਸਿੰਘ ਹਿਤੈਸ਼ੀ ਵੱਲੋਂ ਲਿਖਤ ਉੁਸਦੇ ਮਿੱਤਰ ‘ਬਿਜਲਾ ਜੀ’ ਸਬੰਧੀ ਇਕ ਯਾਦ ਦਾ ਵਰਣਨ ਹੈ। ਆਖਰੀ ਭਾਗ ਵਿਚ ਧਾਰਮਿਕ ਅਕੀਦੇ ਨਾਲ ਕਵਿਤਾਵਾਂ ਹਨ ਜਿਵੇਂ ‘ਸਿੰਘ ਤੇਰੇ’, ‘ਮਤਰੇਈ ਮਾਂ’, ‘ਸੁਲਾਹ-ਨਾਮਾਂ’, ‘ਮੇਰਿਆ
ਰੱਬਾ’, ‘ਹਲੂਣਾ’, ‘ਚੁੱਪ ਕਰਾਉਣ ਦਾ ਰਿਸ਼ਤਾ’, ‘ਨਨਕਾਣਾ ਸਾਹਿਬ ਦੋ ਸ਼ਹੀਦਾਂ ਦਾ ਸੰਦੇਸ਼’, ‘ਸਿੱਖ ਦੀ ਅਰਦਾਸ’ ਆਦਿ ਹਨ ਜਿਨ੍ਹਾਂ ਦੇ ਕਵੀ ਫੌਜਾ ਸਿੰਘ ਬਿਜਲਾ ਹਨ। ਪੁਸਤਕ ਦੇ ਅੰਤਲੇ ਲੇਖ ਰਾਹੀਂ ‘ਸੰਧੂ ਤੋਂ ਸਗੂ’ ਇਕ ਅਭੁੱਲ ਦਾਸਤਾਨ ਹੈ ਜੋ ਘਟਨਾ ਹੀ ਤਾਂ ਹੈ, ਪਰ ਇਸ ਦਾ ਵਰਣਨ ਪੀੜ੍ਹੀ ਦਰ ਪੀੜ੍ਹੀ ਚੱਲਿਆ ਆ ਰਿਹਾ ਹੈ।
ਇਸ ਜੀਵਨੀ ਵਿਚ ਬੇਸ਼ੱਕ ਸੰਜਮ, ਸਰਲਤਾ, ਸੰਖੇਪਤਾ ਦੋ ਗੁਣ ਹਨ, ਪਰ ਆਜ਼ਾਦੀ ਤੋਂ ਪਹਿਲਾਂ ‘ਜੰਗ-ਏ-ਆਜ਼ਾਦੀ ਦੇ ਜਾਂਬਾਜ਼ਾਂ’ ਵਿਚ ਸ. ਫੌਜਾ ਸਿੰਘ ਬਿਜਲਾ ਦੇ ਜੀਵਨ ਦੀਆਂ ਪ੍ਰਾਪਤੀਆਂ ਦੀ ਦਾਸਤਾਂ, ਪਾਠਕਾਂ ਲਈ ਪ੍ਰੇਰਨਾ ਦਾ ਸਰੋਤ ਹਨ।
ਸੰਪਾਦਕ-ਲੇਖਕ ਦੇ ਯਤਨਾਂ ਸਦਕਾ ਉਨ੍ਹਾਂ ਦਸਤਾਵੇਜ਼ਾਂ, ਕਵਿਤਾਵਾਂ, ਯਾਦਾਂ ਦੀ ਲਿਖਤੀ
ਰੂਪ ਵਿਚ ਸੰਭਾਲ ਕੀਤੀ ਗਈ ਹੈ ਜਿਹੜੇ ਇਤਿਹਾਸ ਵਿਚ ਇਕ ਨਿਵੇਕਲੇ ਯੋਧੇ ਅਤੇ ਸ਼ਾਹਕਾਰ ਵਿਅਕਤੀ ਸਨ। ਜਿਨ੍ਹਾਂ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜਾਬੀ ਕਾਵਿ ਜਗਤ ਵਿਚ ਆਪਣੀ ਕਲਮ ਰਾਹੀਂ ਬਣਦਾ ਹਿੱਸਾ ਪਾਇਆ ਸੀ।
ਸੰਪਰਕ: 84378-73565


Comments Off on ਬਿਜਲਾ ਦੀ ਸ਼ਖ਼ਸੀਅਤ ਦਾ ਦਰਪਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.