ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

ਬਾਲ ਕਿਆਰੀ

Posted On June - 8 - 2019

ਗਣਿਤ
ਗਣਿਤ ਜਿਊਣ ਦੇ ਢੰਗ ਸਿਖਾਏ
ਹਰ ਪਲ ਸਾਡੇ ਕੰਮ ਇਹ ਆਏ।
ਗਣਿਤ ਦੀ ਦੁਨੀਆਂ ਬੜੀ ਨਿਰਾਲੀ
ਇਹ ਸਿੱਖ ਜ਼ਿੰਦਗੀ ਬਣੂੰ ਸੌਖਾਲੀ।
ਸਭ ਵਿਸ਼ਿਆਂ ’ਚ ਕੰਮ ਇਹ ਆਏ
ਗਣਿਤ ਜਿਊਣ ਦੇ ਢੰਗ ਸਿਖਾਏ।

ਖੁਸ਼ੀਆਂ ਦੇ ਪਲ ਜੋੜਦੇ ਜਾਓ
ਮਨੋਂ ਉਦਾਸੀ ਨੂੰ ਕਰੋ ਘਟਾਓ।
ਮਿਹਨਤ ਕਰਨ ਦੀ ਆਦਤ ਪਾਏ
ਗਣਿਤ ਜਿਊਣ ਦੇ ਢੰਗ ਸਿਖਾਏ।
ਚੰਗੇ ਕਰਮ ਗੁਣਾ ਹੋ ਜਾਣ
ਲੰਘੇ ਵੇਲੇ ਮੁੜ ਹੱਥ ਨਾ ਆਣ।

ਸਹੀ, ਗ਼ਲਤ ਦੀ ਸਮਝ ਕਰਾਏ
ਗਣਿਤ ਜਿਊਣ ਦੇ ਢੰਗ ਸਿਖਾਏ।
ਸਭ ਵਿਚ ਖੁਸ਼ੀਆਂ ਵੰਡਦੇ ਜਾਓ
ਮਾੜੇ ਕੰਮ ਕਰ ਹਾਨੀ ਨਾ ਉਠਾਓ।
‘ਅਮਰਪ੍ਰੀਤ’ ਸਭ ਨੂੰ ਸਮਝਾਏ
ਗਣਿਤ ਜਿਊਣ ਦੇ ਢੰਗ ਸਿਖਾਏ
ਹਰ ਪਲ ਸਾਡੇ ਕੰਮ ਇਹ ਆਏ।
-ਅਮਰਪ੍ਰੀਤ ਸਿੰਘ ਝੀਤਾ


Comments Off on ਬਾਲ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.