ਯਹੂਦੀ ਘੱਲੂਘਾਰੇ ਦਾ ਪ੍ਰਮਾਣਿਕ ਹਸਤਾਖਰ !    ਗੋਰੀ ਦੀਆਂ ਝਾਂਜਰਾਂ ਵਾਲਾ ਨੰਦ ਲਾਲ ਨੂਰਪੁਰੀ !    ਸਿੱਧੂ ਮਗਰੋਂ ਸੋਨੀ ਵੀ ਨਵੇਂ ਮਹਿਕਮੇ ਦਾ ਚਾਰਜ ਲੈਣ ਤੋਂ ਇਨਕਾਰੀ !    ਅਜੋਕੇ ਦੌਰ ਦਾ ਪੰਜਾਬੀ ਚਿੰਤਨ !    ਮਨੁੱਖੀ ਨਸਲ ਦਾ ਅਨਿਸ਼ਚਿਤ ਭਵਿੱਖ !    ਇਨਕਲਾਬੀ ਗੁਰੀਲੇ ਦਾ ਘਰ !    ਨਦੀਨ !    ਸੰਜੀਦਗੀ ਭਰਪੂਰ ਸ਼ਾਇਰੀ !    ਅਜੋਕੇ ਮਨੁੱਖ ਦੀ ਵੇਦਨਾ-ਸੰਵੇਦਨਾ !    ਮਨੁੱਖੀ ਮਨ ਨੂੰ ਸਮਝਣ ਦੀ ਕੋਸ਼ਿਸ਼ !    

ਬਸ! ਗੁਜ਼ਾਰਾ ਈ ਚੱਲਦੈ

Posted On June - 4 - 2019

ਕਿਰਤੀ

ਪਿੰਡ ਵਰੇ (ਮਾਨਸਾ) ਦੇ ਰਾਮ ਸਿੰਘ ਦਾ ਜੀਵਨ ਸੰਘਰਸ਼।
ਜਦੋਂ ਮੈਂ ਛੋਟਾ ਤੀ ਤਾਂ ਮੇਰਾ ਪਿਓ ਗੱਡੇ ਬਣਾਉਂਦਾ ਤੀ। ਓਦੋਂ ਗੱਡਿਆਂ ਦੀ ਮਸ਼ੂਹਰੀ ਬਹੁਤ ਹੁੰਦੀ ਤੀ। ਫਿਰ ਉਹ ਮੰਜੇ ਪੀੜ੍ਹੀਆਂ ਬਣਾਉਣ ਲੱਗੇ, ਬਾਅਦ ਵਿਚ ਉਹ ਖੂੰਡੇ ਬਣਾਉਣ ਲੱਗੇ। ਬਾਪੂ ਦੇ ਬਣਾਏ ਖੂੰਡੇ ਬਹੁਤ ਮਸ਼ੂਹਰ ਹੋ ਗਏ। ਉਨ੍ਹਾਂ ਦੇ ਬਣਾਏ ਹੋਏ ਖੂੰਡੇ ਲੋਕਾਂ ਨੇ ਹੁਣ ਤਕ ਸੰਭਾਲੇ ਹੋਏ ਨੇ। ਉਨ੍ਹਾਂ ਵਿਚ ਹੱਥ ਚੰਗੀ ਤਰ੍ਹਾਂ ਫਿੱਟ ਹੁੰਦਾ ਤੀ। ਫਿਰ ਮੈਂ ਵੀ ਉਨ੍ਹਾਂ ਦੇ ਨਾਲ ਨਾਲ ਕੰਮ ਕਰਦਾ ਖੂੰਡੇ ਬਣਾਉਣੇ ਸਿੱਖ ਗਿਆ। ਉਦੋਂ ਕੰਮ ਬਹੁਤ ਹੁੰਦਾ ਤੀ, ਪਰ ਹੁਣ ਤਾਂ ਮੰਦਾ ਈ ਆ। ਜਦੋਂ ਪਿਤਾ ਜੀ ਬਣਾਉਂਦੇ ਤੀ, ਓਦੋਂ ਤਾਂ ਵਾਰੀ ਨ੍ਹੀਂ ਸੀ ਆਉਂਦੀ। ਉਦੋਂ ਇਕ ਖੂੰਡਾ 300-400 ਰੁਪਏ ਦਾ ਹੁੰਦਾ ਤੀ, ਹੁਣ ਇਕ ਦੀ ਕੀਮਤ ਲਗਪਗ 1500 ਰੁਪਏ ਐ। ਪਹਿਲਾਂ ਇਨ੍ਹਾਂ ਵਿਚ ਪਿੱਤਲ ਦੀ ਪਾਈਪ ਨ੍ਹੀਂ ਸੀ ਲੱਗਦੀ ਹੁੰਦੀ।
ਮੈਂ ਸਕੂਲ ਤਾਂ ਕਦੇ ਗਿਆ ਨ੍ਹੀਂ। ਬਚਪਨ ਤੋਂ ਹੀ ਕਦੇ ਮਜ਼ਦੂਰੀ ਤੇ ਕਦੇ ਪਿਤਾ ਨਾਲ ਕੰਮ ਵਿਚ ਰੁੱਝਿਆ ਰਿਹਾ। ਮੇਰੇ ਤਿੰਨ ਬੱਚੇ ਨੇ, ਦੋ ਮੁੰਡੇ ਤੇ ਇਕ ਕੁੜੀ, ਪਰ ਉਹ ਇਸ ਕੰਮ ਵਿਚ ਨ੍ਹੀਂ ਪਏ। ਮੈਂ ਚਾਹੁੰਦਾ ਵੀ ਨ੍ਹੀਂ ਕਿ ਉਹ ਵੀ ਇਹੀ ਕੰਮ ਕਰਨ ਕਿਉਂਕਿ ਇਸ ਵਿਚੋਂ ਕਮਾਈ ਕੁਝ ਨ੍ਹੀਂ ਹੁੰਦੀ।
ਇਕ ਖੂੰਡਾ ਬਣਾਉਣ ’ਤੇ ਦੋ ਦਿਨ ਲੱਗ ਜਾਂਦੇ ਨੇ। ਇਕ ਦਿਨ ਤਾਂ ਖੂੰਡ ਘੜਨਾ ਪੈਂਦਾ, ਫੇਰ ਉਸ ’ਤੇ ਪਿੱਤਲ ਤੇ ਕੋਕੇ ਚੜ੍ਹਾਉਣੇ ਪੈਂਦੇ ਆ। ਫਿਰ ਡਾਂਗ ਰੰਗਣੀ ਪੈਂਦੀ ਆ, ਫਿਰ ਉਸ ’ਤੇ ਪਿੱਤਲ ਚਾੜ੍ਹੀਦਾ, ਉਸਨੂੰ ਕੁੱਟ ਕੇ ਉਸ ਨਾਲ ਲਾਉਣਾ ਪੈਂਦਾ। ਇੰਨਾ ਕੁਝ ਕਰਨ ’ਤੇ ਫਿਰ ਵੀ ਗਾਹਕ 1500 ਰੁਪਏ ਦੇਣ ਤੋਂ ਨੱਕ ਮਾਰਦੇ ਨੇ। ਮੇਰਾ 700 ਰੁਪਏ ਤਾਂ ਇਸਨੂੰ ਬਣਾਉਣ ’ਤੇ ਖ਼ਰਚਾ ਈ ਆ ਜਾਂਦਾ। ਮੁਸ਼ਕਿਲ ਨਾਲ ਗੁਜ਼ਾਰਾ ਚੱਲਦਾ ਐ। ਲੋਕੀਂ ਤਾਂ ਇਸਨੂੰ ਕੰਮ ਕਹਿੰਦੇ ਨੇ, ਪਰ ਇਹ ਕੰਮ ਤਾਂ ਕਾਹਦਾ, ਬਸ! ਰੋਟੀ ਪਾਣੀ ਚੱਲੀ ਜਾਂਦਾ।

ਗੁਰਦੀਪ ਧਾਲੀਵਾਲ (ਸੰਪਰਕ: 82838-54127)


Comments Off on ਬਸ! ਗੁਜ਼ਾਰਾ ਈ ਚੱਲਦੈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.