ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਬਲਾਕ ਮੋਰਿੰਡਾ ਦੀਆਂ ਪੰਚਾਇਤਾਂ ਦੀ ਸਿਖਲਾਈ ਦਾ ਦੂਜਾ ਪੜਾਅ ਸ਼ੁਰੂ

Posted On June - 12 - 2019

ਪੱਤਰ ਪ੍ਰੇਰਕ
ਮੋਰਿੰਡਾ, 11 ਜੂਨ
ਮੋਰਿੰਡਾ ਬਲਾਕ ਦੇ ਪੰਚਾਇਤ ਮੈਬਰਾਂ ਅਤੇ ਸਰਪੰਚਾਂ ਦੀ ਟ੍ਰੇਨਿੰਗ ਫਿਰ ਤੋਂ ਸ਼ੁਰੂ ਹੋ ਗਈ ਹੈ। ਇਸ ਵਿਚ ਉਨ੍ਹਾਂ ਪੰਚਾਂ ਤੇ ਸਰਪੰਚਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ, ਜਿਹੜੇ ਪਹਿਲਾਂ ਟ੍ਰੇਨਿੰਗ ਤੋਂ ਵਾਂਝੇ ਰਹਿ ਗਏ ਸਨ। ਬੀਡੀਪੀਓ ਮੋਰਿੰਡਾ ਅਮਰਦੀਪ ਸਿੰਘ ਨੇ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਚੋਣਾਂ ਤੋਂ ਬਾਅਦ ਜੋ ਪਿੰਡਾਂ ਦੇ ਸਰਪੰਚ ਅਤੇ ਪੰਚਾਇਤ ਮੈਂਬਰ ਟ੍ਰੇਨਿੰਗ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਨੂੰ ਟ੍ਰੇਨਿੰਗ ਦੇਣ ਲਈ ਐੱਸਆਈਆਰਡੀ ਵੱਲੋਂ ਪ੍ਰਾਪਤ ਹਦਾਇਤਾਂ ਅਨਸਾਰ ਦੋ ਕੈਪ ਲਾਏ ਗਏ ਹਨ। ਪਹਿਲਾ ਕੈਂਪ ਦੋ ਦਿਨ 10 ਜੂਨ ਤੇ 11 ਜੂਨ ਨੂੰ ਲਗਾਇਆ ਗਿਆ। ਇਸ ਵਿਚ ਗ੍ਰਾਮ ਪੰਚਾਇਤ ਬਹਿਡਾਲੀ, ਧਨੋਰੀ, ਕਾਜਲਾਂ, ਕਕਰਾਲੀ, ਖੈਰਪੁਰ, ਮੁੰਡੀਆਂ, ਬੰਗੀਆਂ, ਬੂਰਮਾਜਰਾ, ਡੁਮਛੇੜੀ, ਗੋਪਾਲਪੁਰ, ਸਹੇੜੀ, ਕਜੋਲੀ ,ਕੋਟਲੀ, ਰੰਗੀਆਂ, ਰਾਮਗੜ੍ਹ, ਲੁਠੇੜੀ, ਸਮਾਣਾ ਕਲਾਂ, ਸੰਗਤ ਪੁਰਾ, ਸਾਹਪੁਰ, ਉਧਮਪੁਰ, ਬਹਿਬਲਪੁਰ, ਮੋਰਿੰਡਾ ਰੂਰਲ, ਸੱਖੋ ਮਾਜਰਾ, ਬੱਲਾਂ, ਮਾਜਰੀ ਤੇ ਪਿੰਡ ਰਸੂਲਪੁਰ ਆਦਿ ਸ਼ਾਮਲ ਹਨ। ਦੂਜਾ ਕੈਂਪ 12 ਜੂਨ ਅਤੇ 13 ਜੂਨ ਨੂੰ ਲਗਾਇਆ ਜਾ ਰਿਹਾ ਹੈ। ਇਸ ਮੌਕੇ ਪੰਚਾਇਤ ਅਫਸਰ ਝਰਮਲ ਸਿੰਘ, ਲਾਲ ਸਿੰਘ, ਸੈਕਟਰੀ ਗੁਰਵਿੰਦਰ ਸਿੰਘ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।


Comments Off on ਬਲਾਕ ਮੋਰਿੰਡਾ ਦੀਆਂ ਪੰਚਾਇਤਾਂ ਦੀ ਸਿਖਲਾਈ ਦਾ ਦੂਜਾ ਪੜਾਅ ਸ਼ੁਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.