ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਫੈਡਰਰ ਦਾ ਰਿਕਾਰਡ ਤੋੜਨ ਟੀਚਾ ਨਹੀਂ: ਨਡਾਲ

Posted On June - 11 - 2019

ਪੈਰਿਸ, 10 ਜੂਨ
ਰਾਫਲ ਨਡਾਲ ਨੇ ਕਿਹਾ ਕਿ ਰੋਜਰ ਫੈਡਰਰ ਦਾ 20 ਗਰੈਂਡ ਸਲੈਮ ਖ਼ਿਤਾਬ ਦਾ ਰਿਕਾਰਡ ਤੋੜਨਾ ਉਸ ਦਾ ਟੀਚਾ ਨਹੀਂ ਹੈ ਕਿਉਂਕਿ ‘ਤੁਸੀਂ ਆਪਣੇ ਗੁਆਂਢੀ ਦੇ ਖ਼ੁਦ ਦੇ ਮੁਕਾਬਲੇ ਵਿੱਚ ਵੱਡੇ ਮਕਾਨ, ਵੱਡੇ ਟੀਵੀ ਜਾਂ ਚੰਗੇ ਬਗੀਚੇ ਨੂੰ ਵੇਖ ਕੇ ਪ੍ਰੇਸ਼ਾਨ ਨਹੀਂ ਹੋ ਸਕਦੇ।’ ਨਡਾਲ ਨੇ ਕੱਲ੍ਹ ਆਸਟਰੀਆ ਦੇ ਡੌਮੀਨਿਕ ਥੀਮ ਨੂੰ 6-3, 5-7, 6-1, 6-1 ਨਾਲ ਹਰਾ ਕੇ ਰਿਕਾਰਡ 12ਵੀਂ ਵਾਰ ਫਰੈਂਚ ਓਪਨ ਦਾ ਖ਼ਿਤਾਬ ਜਿੱਤਿਆ ਸੀ। ਇਸ ਨਾਲ ਉਸ ਦੇ ਕੁੱਲ ਗਰੈਂਡ ਸਲੈਮ ਖ਼ਿਤਾਬਾਂ ਦੀ ਦੀ ਗਿਣਤੀ 18 ਹੋ ਗਈ ਹੈ ਅਤੇ ਉਹ ਫੈਡਰਰ ਦੇ 20 ਗਰੈਂਡ ਸਲੈਮ ਦੇ ਰਿਕਾਰਡ ਤੋਂ ਸਿਰਫ਼ ਦੋ ਟਰਾਫ਼ੀਆਂ ਪਿੱਛੇ ਹੈ। ਨਡਾਲ ਹਾਲੇ 33 ਸਾਲ ਦਾ ਹੈ ਅਤੇ ਸਵਿੱਸ ਸਟਾਰ ਫੈਡਰਰ ਤੋਂ ਪੰਜ ਸਾਲ ਛੋਟਾ ਹੈ, ਪਰ ਆਪਣੇ ਕਰੀਅਰ ਦੌਰਾਨ ਉਹ ਸੱਟਾਂ ਤੋਂ ਵੀ ਪ੍ਰੇਸ਼ਾਨ ਰਿਹਾ ਅਤੇ ਇਸ ਲਈ ਰਿਕਾਰਡ ’ਤੇ ਉਸ ਦੀਆਂ ਨਜ਼ਰਾਂ ਨਹੀਂ ਹਨ। ਸਪੇਨ ਦੇ ਇਸ ਖਿਡਾਰੀ ਨੇ ਕਿਹਾ, ‘‘ਮੈਂ ਜ਼ਿੰਦਗੀ ਇਸ ਤਰ੍ਹਾਂ ਨਹੀਂ ਜਿਉਂਦਾ। ਇਹ ਯਕੀਨੀ ਤੌਰ ’ਤੇ ਪ੍ਰੇਰਨਾਦਾਇਕ ਹੈ, ਪਰ ਇਹ ਮੇਰਾ ਜਨੂੰਨ ਨਹੀਂ।’’ -ਏਐਫਪੀ


Comments Off on ਫੈਡਰਰ ਦਾ ਰਿਕਾਰਡ ਤੋੜਨ ਟੀਚਾ ਨਹੀਂ: ਨਡਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.