ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਫੁਟਬਾਲ: ਧਨਾਸ ਨੇ ਮੇਜ਼ਬਾਨ ਸਿੰਘਪੁਰਾ ਦੀ ਟੀਮ ਨੂੰ ਹਰਾਇਆ

Posted On June - 11 - 2019

ਟੂਰਨਾਮੈਂਟ ਦੇ ਫਾਈਨਲ ਵਿਚ ਭਿੜਨ ਵਾਲੀ ਟੀਮ ਪ੍ਰਬੰਧਕਾਂ ਨਾਲ।

ਮਿਹਰ ਸਿੰਘ
ਕੁਰਾਲੀ, 10 ਜੂਨ
ਨੇੜਲੇ ਪਿੰਡ ਸਿੰਘਪੁਰਾ ਦੇ ਨੌਜਵਾਨਾਂ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਨਾਈਟ ਫੁਟਬਾਲ ਟੂਰਨਾਮੈਂਟ ਮੁਕੰਮਲ ਹੋ ਗਿਆ। ਤਿੰਨ ਰੋਜ਼ਾ ਫੁਟਬਾਲ ਟੂਰਨਾਮੈਂਟ ਦੇ ਫਾਈਨਲ ਵਿਚ ਧਨਾਸ ਦੀ ਟੀਮ ਨੇ ਮੇਜ਼ਬਾਨ ਟੀਮ ਨੂੰ ਹਰਾ ਕੇ ਟਰਾਫ਼ੀ ਆਪਣੇ ਨਾਂ ਕੀਤੀ। ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਅਤੇ ਸੰਤ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਦੇ ਅਸ਼ੀਰਵਾਦ ਸਦਕਾ ਕਰਵਾਏ ਇਸ ਟੂਰਨਾਮੈਂਟ ਦਾ ਉਦਘਾਟਨ ਪ੍ਰਿੰਸੀਪਲ ਕੁਲਦੀਪ ਸਿੰਘ ਨੇ ਕੀਤਾ। ਇਸ ਟੂਰਨਾਮੈਂਟ ਵਿਚ ਤਿੰਨ ਦਰਜਨ ਤੋਂ ਵੱਧ ਟੀਮਾਂ ਨੇ ਹਿੱਸਾ ਲਿਆ। ਪਹਿਲਾ ਸੈਮੀਫਾਈਨਲ ਮੈਚ ਮੇਜ਼ਬਾਨ ਸਿੰਘਪੁਰਾ ਅਤੇ ਤਿਊੜ ਦੀਆਂ ਟੀਮਾਂ ਵਿਚਾਲੇ ਹੋਇਆ। ਨਿਰਧਾਰਿਤ ਸਮੇਂ ਵਿਚ ਇਹ ਮੈਚ ਬੇਸਿੱਟਾ ਰਿਹਾ ਜਦਕਿ ਪੈਨਲਟੀ ਕਿੱਕਾਂ ਰਾਹੀਂ ਹੋਏ ਫੈਸਲੇ ਵਿਚ ਮੇਜ਼ਬਾਨ ਸਿੰਘਪਰਾ ਦੀ ਟੀਮ ਜੇਤੂ ਰਹੀ। ਦੂਜੇ ਸੈਮੀਫਾਈਨਲ ਵਿੱਚ ਧਨਾਸ ਦੀ ਟੀਮ ਨੇ ਗੋਸਲਾਂ ਨੂੰ 3-2 ਦੇ ਅੰਤਰ ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾਈ।
ਧਨਾਸ ਅਤੇ ਸਿੰਘਪੁਰਾ ਦੀਆਂ ਟੀਮਾਂ ਵਿਚਾਲੇ ਖੇਡੇ ਗਏ ਫਾਈਨਲ ਮੈਚ ਦਾ ਉਦਘਾਟਨ ਨੰਬਰਦਾਰ ਇੰਦਰਜੀਤ ਸਿੰਘ ਅਤੇ ਗੁਰਨਾਮ ਸਿੰਘ ਨੇ ਕੀਤਾ। ਇਸ ਮੈਚ ਵਿਚ ਵਧੀਆ ਖੇਡ ਦਾ ਮੁਜ਼ਾਹਰਾ ਕਰਦਿਆਂ ਧਨਾਸ ਦੀ ਟੀਮ ਨੇ 2-0 ਦੇ ਅੰਤਰ ਨਾਲ ਜਿੱਤ ਦਰਜ ਕਰਦਿਆਂ ਟਰਾਫ਼ੀ ਅਤੇ ਨਗਦ ਇਨਾਮੀ ਰਾਸ਼ੀ ਆਪਣੇ ਨਾਂ ਕੀਤੀ। ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਜ਼ੈਲਦਾਰ ਕਮਲਜੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਵਾਈ। ਇਸ ਮੌਕੇ ਜ਼ੈਲਦਾਰ ਸੁਖਪਾਲ ਸਿੰਘ, ਮਨਜੀਤ ਸਿੰਘ, ਦਰਸ਼ਨ ਵੜੈਚ, ਪੰਮਾ ਵੜੈਚ, ਰਿੰਕੂ ਬਾਜਵਾ, ਦਵਿੰਦਰ ਵੜੈਚ, ਮੱਘਰ ਸਿੰਘ, ਦੀਪ ਸਿੰਘ, ਹਰਪ੍ਰੀਤ ਸਿੰਘ, ਚੰਦਨਦੀਪ ਸਿੰਘ ਸਿੱਧੂ, ਸੋਨੀ, ਬਲਜੀਤ ਸਿੰਘ ਹਾਜ਼ਰ ਸਨ।


Comments Off on ਫੁਟਬਾਲ: ਧਨਾਸ ਨੇ ਮੇਜ਼ਬਾਨ ਸਿੰਘਪੁਰਾ ਦੀ ਟੀਮ ਨੂੰ ਹਰਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.