ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

ਫੀਫਾ ਮਹਿਲਾ ਵਿਸ਼ਵ ਕੱਪ: ਬ੍ਰਾਜ਼ੀਲ ਤੇ ਇੰਗਲੈਂਡ ਕੁਆਰਟਰਜ਼ ’ਚ

Posted On June - 25 - 2019

ਵੈਲੇਂਸੀਨਜ਼ (ਫਰਾਂਸ): ਕਪਤਾਨ ਅਮਾਨਦਿਨੇ ਹੈਨਰੀ ਦੇ ਵਾਧੂ ਸਮੇਂ ਵਿੱਚ ਕੀਤੇ ਗਏ ਗੋਲ ਦੀ ਮਦਦ ਨਾਲ ਮੇਜ਼ਬਾਨ ਫਰਾਂਸ ਨੇ ਖ਼ਿਤਾਬ ਦੇ ਦਾਅਵੇਦਾਰ ਬ੍ਰਾਜ਼ੀਲ ਨੂੰ ਫੀਫਾ ਮਹਿਲਾ ਵਿਸ਼ਵ ਕੱਪ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਇੱਥੇ 2-1 ਨਾਲ ਸ਼ਿਕਸਤ ਦਿੱਤੀ। ਕੁਆਰਟਰ ਫਾਈਨਲ ਵਿੱਚ ਉਸ ਦਾ ਸਾਹਮਣਾ ਮੌਜੂਦਾ ਚੈਂਪੀਅਨ ਅਮਰੀਕਾ ਜਾਂ ਸਪੇਨ ਨਾਲ ਹੋਵੇਗਾ। ਮੈਚ ਦਾ ਪਹਿਲਾ ਹਾਫ ਗੋਲ ਰਹਿਤ ਰਿਹਾ, ਹਾਲਾਂਕਿ ਵਾਲੇਰੀ ਗੌਵਿਨ ਦੇ ਗੇਂਦ ਨੂੰ ਗੋਲ ਪੋਸਟ ਵਿੱਚ ਭੇਜ ਕੇ ਫਰਾਂਸ ਨੂੰ ਲੀਡ ਦਿਵਾ ਦਿੱਤੀ ਸੀ, ਪਰ ਵੀਏਆਰ ਸਮੀਖਿਆ ਪ੍ਰਣਾਲੀ ਕਾਰਨ ਉਸ ਨੂੰ ਰੱਦ ਕਰ ਦਿੱਤਾ ਗਿਆ। ਦੂਜੇ ਹਾਫ਼ ਦੇ ਸੱਤਵੇਂ ਮਿੰਟ (ਮੈਚ ਦੇ 52ਵੇਂ ਮਿੰਟ) ਵਿੱਚ ਗੌਵਿਨ ਨੇ ਕਾਦਿਦਿਐਤੂ ਦਿਆਨੀ ਦੀ ਮਦਦ ਨਾਲ ਗੋਲ ਕਰਕੇ ਟੀਮ ਦਾ ਖ਼ਾਤਾ ਖੋਲ੍ਹਿਆ। ਬ੍ਰਾਜ਼ੀਲ ਨੇ ਹਾਲਾਂਕਿ ਇਸ ਦੇ 11 ਮਿੰਟ ਮਗਰੋਂ ਬਰਾਬਰੀ ਦਾ ਗੋਲ ਦਾਗ਼ ਦਿੱਤਾ। ਤੈਅ ਸਮੇਂ ਵਿੱਚ ਮੈਚ ਬਰਾਬਰੀ ’ਤੇ ਰਹਿਣ ਮਗਰੋਂ ਵਾਧੂ ਸਮੇਂ ਤੱਕ ਖਿੱਚਿਆ ਗਿਆ। ਮੈਚ ਦੇ 106ਵੇਂ ਮਿੰਟ ਵਿੱਚ ਹੈਨਰੀ ਦੇ ਦਾਗ਼ੇ ਗੋਲ ਨਾਲ 24,000 ਦਰਸ਼ਕਾਂ ਨਾਲ ਭਰਿਆ ਸਟੇਡੀਅਮ ਗੂੰਜ ਉੱਠਿਆ। ਇੱਕ ਹੋਰ ਪ੍ਰੀ-ਕੁਆਰਟਰ ਫਾਈਨਲ ਵਿੱਚ ਇੰਗਲੈਂਡ ਦੀ ਟੀਮ ਨੇ ਕੈਮਰੂਨ ਨੂੰ 3-0 ਨਾਲ ਹਰਾ ਕੇ ਪੰਜਵੀਂ ਵਾਰ ਇਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕੀਤੀ। -ਪੀਟੀਆਈ


Comments Off on ਫੀਫਾ ਮਹਿਲਾ ਵਿਸ਼ਵ ਕੱਪ: ਬ੍ਰਾਜ਼ੀਲ ਤੇ ਇੰਗਲੈਂਡ ਕੁਆਰਟਰਜ਼ ’ਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.