ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਫੀਫਾ ਮਹਿਲਾ ਵਿਸ਼ਵ ਕੱਪ: ਇੰਗਲੈਂਡ ਤੇ ਬ੍ਰਾਜ਼ੀਲ ਦੀ ਜਿੱਤ

Posted On June - 11 - 2019

ਨੀਸ (ਫਰਾਂਸ), 10 ਜੂਨ

ਬ੍ਰਾਜ਼ੀਲੀ ਫਾਰਵਰਡ ਕ੍ਰਿਸਟੀਨ ਵੱਲੋਂ ਦਾਗ਼ੇ ਗੋਲ ਮਗਰੋਂ ਉਸ ਨੂੰ ਵਧਾਈ ਦਿੰਦੀਆਂ ਹੋਈਆਂ ਟੀਮ ਦੀਆਂ ਸਾਥੀ ਖਿਡਾਰਨਾਂ। -ਫੋਟੋ: ਏਐਫਪੀ

ਇੰਗਲੈਂਡ, ਬ੍ਰਾਜ਼ੀਲ ਅਤੇ ਇਟਲੀ ਨੇ ਫੀਫਾ ਮਹਿਲਾ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਵਿੱਚ ਆਪੋ-ਆਪਣੇ ਮੈਚ ਜਿੱਤੇ। ਇੰਗਲੈਂਡ ਨੇ ਗਰੁੱਪ ‘ਡੀ’ ਵਿੱਚ ਸਕਾਟਲੈਂਡ ਨੂੰ 2-1 ਨਾਲ ਹਰਾਇਆ। ਨਿਕਿਤਾ ਪੈਰਿਸ ਦੇ 14ਵੇਂ ਮਿੰਟ ਵਿੱਚ ਪੈਨਲਟੀ ’ਤੇ ਕੀਤੇ ਗਏ ਗੋਲ ਦੀ ਬਦੌਲਤ ਇੰਗਲੈਂਡ ਨੇ ਸ਼ੁਰੂ ਵਿੱਚ ਲੀਡ ਹਾਸਲ ਕੀਤੀ। ਐਲਨ ਵ੍ਹਾਈਟ ਨੇ 40ਵੇਂ ਮਿੰਟ ਵਿੱਚ ਟੀਮ ਦੀ ਲੀਡ ਦੁੱਗਣੀ ਕਰ ਦਿੱਤੀ। ਸਕਾਟਲੈਂਡ ਵੱਲੋਂ ਇਕਲੌਤਾ ਗੋਲ ਕਲੇਰੀ ਐਮਿਸਲੀ ਨੇ 79ਵੇਂ ਮਿੰਟ ਵਿੱਚ ਕੀਤਾ।
ਇਸੇ ਤਰ੍ਹਾਂ ਸਟੇਡੇ ਡੀ ਐਲਪਸ ਵਿੱਚ ਖੇਡੇ ਗਏ ਗਰੁੱਪ ‘ਸੀ’ ਦੇ ਮੈਚ ਵਿੱਚ ਬ੍ਰਾਜ਼ੀਲ ਨੇ ਕ੍ਰਿਸਟੀਨੀ ਰੋਜੇਰੀਆ ਦੀ ਹੈਟ੍ਰਿਕ ਦੀ ਮਦਦ ਨਾਲ ਜਮੈਕਾ ਨੂੰ 3-0 ਗੋਲਾਂ ਨਾਲ ਸ਼ਿਕਸਤ ਦੇ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਰੋਜੇਰੀਆ ਨੇ 15ਵੇਂ, 50ਵੇਂ ਅਤੇ 64ਵੇਂ ਮਿੰਟ ਵਿੱਚ ਗੋਲ ਕੀਤੇ।
ਗਰੁੱਪ ‘ਸੀ’ ਦੇ ਹੀ ਇੱਕ ਹੋਰ ਮੈਚ ਵਿੱਚ ਇਟਲੀ ਨੇ ਬਾਰਬਰਾ ਬੋਨੈਂਸੀਆ ਦੇ ਆਖ਼ਰੀ ਪਲਾਂ ਵਿੱਚ ਦਾਗ਼ੇ ਗਏ ਗੋਲ ਦੀ ਮਦਦ ਨਾਲ ਆਸਟਰੇਲੀਆ ਨੂੰ 2-1 ਨਾਲ ਹਰਾਇਆ। ਸਾਮੰਤਾ ਕੇਰ ਨੇ ਆਸਟਰੇਲੀਆ ਨੂੰ 22ਵੇਂ ਮਿੰਟ ਵਿੱਚ ਹੀ ਲੀਡ ਦਿਵਾ ਦਿੱਤੀ ਸੀ, ਪਰ ਬਾਰਬਰਾ 56ਵੇਂ ਮਿੰਟ ਵਿੱਚ ਬਰਾਬਰੀ ਦਾ ਗੋਲ ਕਰਨ ਵਿੱਚ ਸਫਲ ਰਹੀ। ਇਸ ਮਗਰੋਂ ਉਸ ਨੇ ਦੂਜੇ ਅੱਧ ਦੇ ਆਖ਼ਰੀ ਪਲਾਂ ਦੇ ਪੰਜਵੇਂ ਮਿੰਟ ਵਿੱਚ ਜੇਤੂ ਗੋਲ ਦਾਗ਼ਿਆ। -ਏਐਫਪੀ

 


Comments Off on ਫੀਫਾ ਮਹਿਲਾ ਵਿਸ਼ਵ ਕੱਪ: ਇੰਗਲੈਂਡ ਤੇ ਬ੍ਰਾਜ਼ੀਲ ਦੀ ਜਿੱਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.