ਨੌਸ਼ਹਿਰਾ ਸੈਕਟਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ !    ਨਾਰਕੋ ਟੈਰਰ ਮਾਡਿਊਲ ਦਾ ਪਰਦਾਫਾਸ਼, ਜੈਸ਼ ਦੇ 6 ਮੈਂਬਰ ਗ੍ਰਿਫ਼ਤਾਰ !    ਕਰੋਨਾ ਨਾਲ 5934 ਮੌਤਾਂ, ਭਾਰਤ ਨੌਵੇਂ ਤੋਂ ਸੱਤਵੇਂ ਸਥਾਨ ’ਤੇ ਪੁੱਜਾ !    ਸੰਗੀਤਕਾਰ ਵਾਜਿਦ ਖ਼ਾਨ ਦੀ ਕਰੋਨਾ ਨਾਲ ਮੌਤ !    ਕਰੋਨਾ: ਪਟਿਆਲਾ ’ਚ ਆਸ਼ਾ ਵਰਕਰ ਸਮੇਤ 4 ਪਾਜ਼ੇਟਿਵ ਕੇਸ !    ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    

ਫਤਿਹਵੀਰ ਦੀ ਮੌਤ ਕਾਰਨ ਲੋਕਾਂ ਦਾ ਗੁੱਸਾ ਫੁੱਟਿਆ

Posted On June - 12 - 2019

ਬਰਨਾਲਾ-ਸੰਗਰੂਰ ਮਾਰਗ ’ਤੇ ਨਾਅਰੇਬਾਜ਼ੀ ਕਰਦੇ ਹੋਏ ਲੋਕ।

ਮਹਿੰਦਰ ਸਿੰਘ ਰੱਤੀਆਂ
ਮੋਗਾ, 11  ਜੂਨ
ਇੱਥੇ ਆਮ ਆਦਮੀ ਪਾਰਟੀ’ ਨੇ  ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਦੀ ਅਗਵਾਈ ਹੇਠ ਕੈਪਟਨ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਜਤਾਇਆ। ਸ੍ਰੀ ਬਾਵਾ ਨੇ ਕਿਹਾ ਕਿ ਪੰਜ ਦਿਨ ਕਰੋੜਾਂ ਲੋਕਾਂ ਨੇ ਫਤਿਹਵੀਰ ਸਿੰਘ ਦੀ ਸਲਾਮਤੀ ਲਈ ਦੁਆ ਕੀਤੀ ਪ੍ਰੰਤੂ ਪੰਜਾਬ ਸਰਕਾਰ ਨੇ ਲੋਕਾਂ ਨਾਲ ਅਤੇ ਮਾਸੂਮ ਬੱਚੇ ਦੇ ਮਾਂ-ਬਾਪ ਦੀਆਂ ਆਸਾਂ ’ਤੇ ਪਾਣੀ ਫੇਰਿਆ, ਜੇਕਰ ਇੱਥੇ ਸਰਕਾਰ ਕੋਲ 100-150 ਫੁੱਟ ਡੂੰਘੇ ਬੋਰ ਵਿੱਚ ਫਸੇ ਬੱਚੇ ਕੱਢਣ ਦੀ ਸਮਰੱਥਾ ਨਹੀਂ ਤਾਂ ਉਸ ਨੂੰ ਲੋਕਾਂ ’ਤੇ ਰਾਜ ਕਰਨ ਦਾ ਵੀ ਕੋਈ ਅਧਿਕਾਰ ਨਹੀਂ। ਸ੍ਰੀ ਬਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਕੈਪਟਨ ਸਰਕਾਰ ਇਸ ਨਾਕਾਮੀ ਨੂੰ ਆਪਣੇ ਸਿਰ ਲਵੇ ਅਤੇ ਲਾਪ੍ਰਵਾਹ ਅਫ਼ਸਰਾਂ ’ਤੇ ਲੋੜੀਂਦੀ  ਕਾਰਵਾਈ ਕਰੇ। ਪ੍ਰਦਰਸ਼ਨ ਵਿੱਚ ਨਸੀਬ ਬਾਵਾ ਪ੍ਰਧਾਨ ‘ਆਪ’ ਮੋਗਾ, ਅਮਿਤ ਪੁਰੀ ਯੂਥ ਆਗੂ, ਗੁਰਕੀਰਤ ਲੱਕੀ, ਮਨਪ੍ਰੀਤ ਰਿੰਕੂ, ਜੱਸੀ ਗਰਚਾ, ਪੂਨਮ ਨਾਰੰਗ, ਊਸ਼ਾ ਰਾਣੀ, ਕਮਲਜੀਤ ਕੌਰ, ਪ੍ਰਦੀਪ ਸ਼ਰਮਾ ਅਤੇ ਰਾਜਦੀਪ ਸਿੰਘ ਆਦਿ ਹਾਜ਼ਰ ਸੀ।
ਮਾਨਸਾ (ਜੋਗਿੰਦਰ ਮਾਨ): ਪਿੰਡ ਤਲਵੰਡੀ-ਅਕਲੀਆ ਦੇ ਲੋਕਾਂ ਵੱਲੋਂ ਬੋਰਵੈੱਲ ਵਿਚ ਡਿੱਗਣ ਕਾਰਨ ਫਤਿਹਵੀਰ ਸਿੰਘ ਦੀ ਹੋਈ ਮੌਤ ਦੇ ਰੋਸ ਵਜੋਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਲੋਕਾਂ ਦਾ ਕਹਿਣਾ ਹੈ ਕਿ ਬੱਚੇ ਨੂੰ ਬਾਹਰ ਕੱਢਣ ਲਈ ਹੋਈ 5 ਦਿਨਾਂ ਦੀ ਦੇਰੀ ਨੂੰ ਪਿੰਡ ਵਾਸੀਆਂ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਤੇ ਪੰਜਾਬ ਸਰਕਾਰ ਦੀ ਨਲਾਇਕੀ ਗਰਦਾਨਿਆ। ਕੁਲਦੀਪ ਸਿੰਘ ਤਲਵੰਡੀ ਅਕਲੀਆ ਨੇ ਕਿਹਾ ਕਿ ਬੱਚੇ ਨੂੰ ਬਾਹਰ ਕੱਢਣ ਲਈ ਪਹਿਲੇ ਦਿਨ ਗ਼ੈਰ ਸਿਖਲਾਈ ਸਟਾਫ ਨੂੰ ਅੱਗੇ ਕਰਨਾ, ਫਿਰ ਐੱਨਡੀਆਰਐੱਫ ਟੀਮ ਦੀ ਢਿੱਲ-ਮੱਠ ਅਤੇ ਮੁੱਖ ਮੰਤਰੀ ਦਾ ਸਿੱਧੇ ਤੌਰ ’ਤੇ ਇਸ ਘਟਨਾਕ੍ਰਮ ਵੱਲ ਧਿਆਨ ਨਾ ਹੋਣਾ ਇਸ ਮਨੁੱਖੀ ਹਾਨੀ ਦਾ ਕਾਰਨ ਬਣਿਆ। ਇਸ ਮੌਕੇ ਦਰਸ਼ਨ ਸਿੰਘ ਮਿਸਤਰੀ, ਕਾਕਾ ਸਿੰਘ ਨੇ ਵੀ ਸੰਬੋਧਨ ਕੀਤਾ।
ਭੀਖੀ (ਕਰਨ ਭੀਖੀ): ਪਿੰਡ ਭਗਵਾਨਪੁਰਾ ਜ਼ਿਲ੍ਹਾ ਸੰਗਰੂਰ ਦੇ ਦੋ ਸਾਲਾ ਬੱਚੇ ਫਤਿਹਵੀਰ ਸਿੰਘ ਦੇ ਮਾਮਲੇ ’ਚ ਕੀਤੀ ਗਈ ਕੁਤਾਹੀ ਦੇ ਰੋਸ ਵਜੋਂ ਅੱਜ ਇੱਥੇ ਬਰਨਾਲਾ ਚੌਕ ਵਿੱਚ ਨੌਜਵਾਨਾਂ ਵੱਲੋਂ ਪਟਿਆਲਾ ਮੁੱਖ ਮਾਰਗ ਨੂੰ ਦੋ ਘੰਟੇ ਲਈ ਜਾਮ ਕਰ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਹੁਣ ਰਾਜਨੀਤੀ ਦੀ ਭੇਟ ਚੜ੍ਹ ਚੁੱਕਿਆ ਹੈ, ਪੰਜਾਬ ਸਰਕਾਰ ਨੂੰ ਲੋਕਾਂ ਦੀ ਕੋਈ ਫਿਰਕਮੰਦੀ ਨਹੀਂ। ਧਰਨੇ ਵਿੱਚ ਸ਼ਾਮਲ ਲੋਕਾਂ ਵੱਲੋਂ ਪੰਜਾਬ ਸਰਕਾਰ ਤੋਂ ਅਤਸੀਫੇ ਦੀ ਮੰਗ ਕੀਤੀ ਗਈ। ਇਸ ਦੌਰਾਨ ਸਮੂਹ ਇਕੱਤਰ ਨੌਜਵਾਨਾਂ ਵੱਲੋਂ ਸ਼ਹਿਰ ਦੇ ਮੁੱਖ ਮਾਰਗ ’ਤੇ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਲਿਬਰੇਸ਼ਨ ਆਗੂ ਧਰਮਪਾਲ ਨੀਟਾ, ਕਾਮਰੇਡ ਨਿੱਕਾ ਸਮਾਓਂ, ਆਪ ਪਾਰਟੀ ਆਗੂ ਮਾ. ਵਰਿੰਦਰ ਸੋਨੀ ਨੇ ਸੰਬੋਧਨ ਕੀਤਾ।
ਧਨੌਲਾ (ਅਜੀਤਪਾਲ ਸਿੰਘ): ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿੱਚ ਬੋਰਵੈੱਲ ਵਿਚ ਡਿੱਗਣ ਕਾਰਨ ਛੇ ਦਿਨ ਬਾਅਦ ਦਮ ਤੋੜ ਗਏ ਫਤਹਿਵੀਰ ਦੀ ਮੌਤ ਲਈ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਜ਼ਿੰੰਮੇਵਾਰ ਠਹਿਰਾਉਂਦਿਆਂ ਲੋਕਾਂ ਨੇ ਬਰਨਾਲਾ-ਸੰਗਰੂਰ ਸ਼ਾਹਰਾਹ ਜਾਮ ਕਰ ਦਿੱਤਾ। ਧਨੌਲਾ ਬੱਸ ਸਟੈਂਡ ਨੇੜੇ ਧਰਨੇ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਖਾਲਿਸਤਾਨੀ ਨੇ ਆਖਿਆ ਕਿ ਬੱਚੇ ਦੇ ਬੋਰਵੈੱਲ ਵਿਚ ਡਿੱਗ ਜਾਣ ਦੀ ਘਟਨਾ ਤੋਂ ਜਿਥੇ ਮੁੱਖ ਮੰਤਰੀ ਬੇਖ਼ਬਰ ਰਿਹਾ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਣਦੀ ਭੂਮਿਕਾ ਨਹੀਂ ਨਿਭਾਈ। ਇਸੇ ਤਰ੍ਹਾਂ ਪਿੰਡ ਕੁੰਨਰਾਂ, ਦੁੱਗਾ ਅਤੇ ਭੈਣੀ ਮਹਿਰਾਜ ਦੇ ਵਾਸੀਆਂ ਨੇ ਹਾਈਵੇਅ ਜਾਮ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਝੁਨੀਰ (ਜੀਵਨ ਕ੍ਰਾਂਤੀ): ਝੁਨੀਰ ਕਸਬੇ ਦੇ ਪਿੰਡ ਤਲਵੰਡੀ ਅਕਲੀਆ ਵਿਚ, ਪਿੰਡ ਭਗਵਾਨਪੁਰਾ (ਸੰਗਰੂਰ) ’ਚ ਦੋ ਸਾਲਾਂ ਬੱਚੇ ਫਤਿਹਵੀਰ ਸਿੰਘ ਦੇ ਬੋਰਵੈੱਲ ਵਿੱਚ ਡਿੱਗਣ ਅਤੇ ਬਾਹਰ ਕੱਢਣ ਲਈ ਹੋਈ 5 ਦਿਨਾਂ ਦੀ ਦੇਰੀ ਨੂੰ, ਪਿੰਡ ਵਾਸੀਆਂ ਨੇ ਸਿਸਟਮ ਅਤੇ ਪੰਜਾਬ ਸਰਕਾਰ ਦੀ ਨਲਾਇਕੀ ਗਰਦਾਨਿਆਂ ਕਿਹਾ ਕਿ ਬੱਚੇ ਨੂੰ ਬਚਾਉਣ ਲਈ ਸਾਰੇ ਪ੍ਰਬੰਧ ਸੁਸਤ ਤੇ ਮੱਠੇ ਸਨ। ਭੜਕੇ ਪਿੰਡ ਵਾਸੀਆਂ ਨੇ ਮਾਨਸਾ-ਤਲਵੰਡੀ ਸਾਬੋ ਰੋਡ ’ਤੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ।
ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਪਿਛਲੇ ਦਿਨੀਂ 120 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਪਿੰਡ ਭਗਵਾਨਪੁਰਾ (ਸੰਗਰੂਰ) ਦੇ ਦੋ ਸਾਲ ਦੇ ਬੱਚੇ ਫਤਿਹਵੀਰ ਦੀ ਹੋਈ ਮੌਤ ਦੇ ਰੋਸ ਵਜੋ ਭਾਈਰੂਪਾ ਦਾ ਮੇਨ ਬਾਜ਼ਾਰ ਬੰਦ ਰਿਹਾ। ਇਸ ਮੌਕੇ ਤਰਕਸ਼ੀਲ ਸੁਸਾਇਟੀ ਇਕਾਈ ਭਾਈ ਰੂਪਾ ਦੇ ਆਗੂ ਸੁਖਦੀਪ ਸਿੰਘ, ਬੂਟਾ ਸਿੰਘ ਖੋਖਰ, ਡਾ. ਸਰਬਜੀਤ ਸਿੰਘ ਅਤੇ ਕਿਸਾਨ ਆਗੂ ਨਾਹਰ ਸਿੰਘ ਭਾਈਰੂਪਾ ਨੇ ਬੋਰ ਵਿੱਚ ਡਿੱਗੇ ਫਤਿਹਵੀਰ ਦੇ ਬਚਾਅ ਕਾਰਜ ਵਿੱਚ ਪ੍ਰਸ਼ਾਸਨ ਦੀ ਅਣਗਹਿਲੀ ਦੀ ਨਿੰਦਾ ਕੀਤੀ।
ਆਗੂਆਂ ਕਿਹਾ ਕਿ ਕਿ ਡਾਕਟਰਾਂ ਮੁਤਾਬਕ ਕੋਈ ਇਨਸਾਨ ਹਵਾ ਤੋਂ ਬਿਨਾਂ 3 ਮਿੰਟ, ਪਾਣੀ ਬਿਨਾਂ 3 ਦਿਨ ਅਤੇ ਖਾਣੇ ਤੋਂ ਬਿਨਾਂ 3 ਹਫਤੇ ਤੱਕ ਜਿਉਂਦਾ ਰਹਿ ਸਕਦਾ ਅਤੇ ਇਸ ਹਿਸਾਬ ਨਾਲ ਬੱਚੇ ਕੋਲ ਵੱਧ ਤੋਂ ਵੱਧ 3 ਦਿਨ ਸਨ ਪਰ ਐਨਡੀਆਰਐਫ ਦੀ ਟੀਮ ਨੇ ਬੱਚੇ ਨੂੰ ਕੱਢਣ ਵਿੱਚ 6 ਦਿਨ ਲਗਾ ਦਿੱਤੇ ਤੇ ਇੱਥੇ ਉਨ੍ਹਾਂ ਦੀ ਸਾਰੀ ਰਣਨੀਤੀ ਫੇਲ੍ਹ ਹੋਈ ਤੇ ਬੱਚੇ ਨੂੰ 6ਵੇਂ ਦਿਨ ਸਿੱਧਾ ਦੇਸੀ ਤਰੀਕੇ ਨਾਲ ਬੋਰ ਵਿੱਚੋਂ ਕੁੰਡੀ ਨਾਲ ਬਾਹਰ ਖਿੱਚਿਆ ਗਿਆ। ਆਗੂਆਂ ਨੇ ਕਿਹਾ ਕਿ ਬੱਚਾ ਦੁਰਘਟਨਾ ਨਾਲ ਨਹੀਂ ਮਰਿਆ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਦੀ ਨਲਾਇਕੀ ਤੇ ਅਣਗਹਿਲੀ ਨਾਲ ਮਰਿਆ ਹੈ।

ਸੋਸ਼ਲ ਮੀਡੀਆ ’ਤੇ ਖੂਬ ਉੱਡ ਰਹੀ ਹੈ ਸਰਕਾਰ ਦੀ ਖਿੱਲੀ

ਮਾਨਸਾ (ਹਰਦੀਪ ਸਿੰਘ ਜਟਾਣਾ): ਪਿਛਲੇ ਪੰਜ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਦੇ ਫਤਿਹਵੀਰ ਦੇ ਬੋਰਵੈਲ ’ਚ ਡਿੱਗਣ ਦਾ ਮਸਲਾ ਛਾਇਆ ਹੋਇਆ ਹੈ। ਬੋਰ ਵਿੱਚੋਂ ਫਤਿਹਵੀਰ ਨੂੰ ਬਾਹਰ ਕੱਢਣ ਲਈ ਵਰਤੀਆਂ ਜਾ ਰਹੀਆਂ ਤਕਨੀਕਾਂ ’ਤੇ ਲੋਕਾਂ ਨੇ ਤਿੱਖੇ ਕੁਮੈਂਟ ਕਰਦਿਆਂ ਨੇਤਾਵਾਂ ਦੇ ਕਥਿਤ ਡਿਜੀਟਲ ਇੰਡੀਆ ਦਾ ਖੂਬ ਮਜ਼ਾਕ ਉਡਾਇਆ। ਫੇਸਬੁੱਕ ਅਤੇ ਵਟਸਐਪ ਵਰਗੀਆਂ ਸੋਸ਼ਲ ਸਾਈਟਾਂ ’ਤੇ ਲੋਕਾਂ ਨੇ ਕੁਮੈਂਟ ਕਰਦਿਆਂ ਕਿਹਾ ਕਿ ਵੋਟਾਂ ਮਸ਼ੀਨਾਂ ਨਾਲ ਅਤੇ ਬੋਰ ’ਚ ਡਿੱਗੇ ਬੱਚੇ ਨੂੰ ਕੱਢਣ ਦਾ ਤਰੀਕਾ ਸੱਬਲ ਨਾਲ ਮਿੱਟੀ ਪੁੱਟਣਾ। ਅੱਜ ਜਦੋਂ ਫਤਿਹਵੀਰ ਨੂੰ ਮ੍ਰਿਤਕ ਹਾਲਤ ਵਿੱਚ ਬਾਹਰ ਕੱਢੇ ਜਾਣ ਦੀ ਗੱਲ ਸਾਹਮਣੇ ਆਈ ਤਾਂ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਜਾ ਪੁੱਜਾ। ਸੋਸ਼ਲ ਮੀਡੀਆ ’ਤੇ ਤਿੱਖੇ ਹੱਲੇ ਬੋਲਦਿਆਂ ਲੋਕਾਂ ਨੇ ਪ੍ਰਸ਼ਾਸਨ ਦੇ ਨਿਕੰਮੇਪਣ ਦੀ ਰੱਜ ਕੇ ਖਿੱਲੀ ਉਡਾਈ। ਲਿਖਣ ਵਾਲਿਆਂ ਨੇ ਲਿਖਿਆ ਜਦੋਂ ਅੰਤ ਵਕਤ ਦੇਸੀ ਤਰੀਕੇ ਹੀ ਕੁੰਡੀ ਪਾ ਕੇ ਫਤਿਹਵੀਰ ਨੂੰ ਬਾਹਰ ਕੱਢਿਆ ਜਾਣਾ ਸੀ ਫਿਰ ਛੇ ਦਿਨ ਡਰਾਮਾ ਕਿਉਂ ਕੀਤਾ ਗਿਆ। ਲੋਕਾਂ ਨੇ ਰਾਜ ਕਰਦੀ ਪਾਰਟੀ ਨੂੰ ਸਭ ਤੋਂ ਵੱਧ ਨਲਾਇਕ ਗਰਦਾਨਦਿਆਂ ਗ੍ਰਹਿ ਵਿਭਾਗ ਦਾ ਕੰਮ ਕਾਜ ਵੇਖਣ ਵਾਲੇ ਮੁੱਖ ਮੰਤਰੀ ਤੋਂ ਅਸਤੀਫੇ ਦੀ ਵੀ ਮੰਗ ਕੀਤੀ ਹੈ।


Comments Off on ਫਤਿਹਵੀਰ ਦੀ ਮੌਤ ਕਾਰਨ ਲੋਕਾਂ ਦਾ ਗੁੱਸਾ ਫੁੱਟਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.