ਯਹੂਦੀ ਘੱਲੂਘਾਰੇ ਦਾ ਪ੍ਰਮਾਣਿਕ ਹਸਤਾਖਰ !    ਗੋਰੀ ਦੀਆਂ ਝਾਂਜਰਾਂ ਵਾਲਾ ਨੰਦ ਲਾਲ ਨੂਰਪੁਰੀ !    ਸਿੱਧੂ ਮਗਰੋਂ ਸੋਨੀ ਵੀ ਨਵੇਂ ਮਹਿਕਮੇ ਦਾ ਚਾਰਜ ਲੈਣ ਤੋਂ ਇਨਕਾਰੀ !    ਅਜੋਕੇ ਦੌਰ ਦਾ ਪੰਜਾਬੀ ਚਿੰਤਨ !    ਮਨੁੱਖੀ ਨਸਲ ਦਾ ਅਨਿਸ਼ਚਿਤ ਭਵਿੱਖ !    ਇਨਕਲਾਬੀ ਗੁਰੀਲੇ ਦਾ ਘਰ !    ਨਦੀਨ !    ਸੰਜੀਦਗੀ ਭਰਪੂਰ ਸ਼ਾਇਰੀ !    ਅਜੋਕੇ ਮਨੁੱਖ ਦੀ ਵੇਦਨਾ-ਸੰਵੇਦਨਾ !    ਮਨੁੱਖੀ ਮਨ ਨੂੰ ਸਮਝਣ ਦੀ ਕੋਸ਼ਿਸ਼ !    

ਪੱਛਮੀ ਬੰਗਾਲ ’ਚ ਵਿਦਿਆਸਾਗਰ ਦੇ ਬੁੱਤ ਸਥਾਪਤ

Posted On June - 12 - 2019

ਮਮਤਾ ਨੇ ਬੁੱਤਾਂ ਤੋਂ ਪਰਦਾ ਹਟਾਉਣ ਦੀ ਰਸਮ ਨਿਭਾਈ;
ਬੰਗਾਲ ਨੂੰ ਗੁਜਰਾਤ ਨਾ ਬਣਨ ਦੇਣ ਦਾ ਅਹਿਦ ਦੁਹਰਾਇਆ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬੰਗਾਲੀ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਦੇ ਬੁੱਤ ’ਤੇ ਫੁੱਲ ਮਾਲਾ ਚੜ੍ਹਾਉਂਦੇ ਹੋਏ। -ਫੋਟੋ: ਪੀਟੀਆਈ

ਕੋਲਕਾਤਾ, 11 ਜੂਨ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 19ਵੀਂ ਸਦੀ ਦੇ ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਦਾ ਨਵਾਂ ਬੁੱਤ (ਧੜ ਤੱਕ) ਇਥੇ ਸਥਾਨਕ ਕਾਲਜ ਵਿੱਚ ਸਥਾਪਤ ਕੀਤਾ। ਪੁਰਾਣਾ ਬੁੱਤ ਪਿਛਲੇ ਮਹੀਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਨੁਕਸਾਨਿਆ ਗਿਆ ਸੀ। ਮੁੱਖ ਮੰਤਰੀ ਨੇ ਕਾਲਜ ਦੇ ਵਿਹੜੇ ਵਿੱਚ ਵਿਦਿਆਸਾਗਰ ਦੇ ਸਾਢੇ ਅੱਠ ਫੁਟ ਉੱਚੇ ਪੁਰਾਤਨ ਫਾਈਬਰ ਗਲਾਸ ਦੇ ਬਣੇ ਬੁੱਤ ਤੋਂ ਵੀ ਪਰਦਾ ਚੁੱਕਿਆ। ਹਰੇ ਸਕੂਲ ਨਜ਼ਦੀਕ ਨਵੇਂ ਬੁੱਤ, ਜਿਸ ਨੂੰ ਮਗਰੋਂ ਵਿਦਿਆਸਾਗਰ ਕਾਲਜ ਵਿੱਚ ਤਬਦੀਲ ਕਰ ਦਿੱਤਾ ਗਿਆ, ਤੋਂ ਪਰਦਾ ਹਟਾਉਣ ਦੀ ਰਸਮ ਮਗਰੋਂ ਬੈਨਰਜੀ ਨੇ ਕਿਹਾ ਕਿ ਰਾਜ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਹੋਈ ਹਿੰਸਾ ਵਿੱਚ ਹੁਣ ਤਕ ਦਸ ਲੋਕਾਂ ਦੀ ਜਾਨ ਜਾਂਦੀ ਰਹੀ ਹੈ, ਜਿਨ੍ਹਾਂ ਵਿੱਚੋਂ ਅੱਠ ਉਨ੍ਹਾਂ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਤੇ ਦੋ ਭਾਜਪਾ ਨਾਲ ਸਬੰਧਤ ਹਨ। ਮੁੱਖ ਮੰਤਰੀ ਨੇ ਕਿਹਾ, ‘ਹਰ ਮੌਤ ਦਾ ਸਾਨੂੰ ਦੁੱਖ ਹੈ। ਮੈਂ ਮੁੱਖ ਸਕੱਤਰ ਨੂੰ ਕਹਾਂਗੀ ਕਿ ਉਹ ਆਫ਼ਤ ਪ੍ਰਬੰਧਨ ਫੰਡ ’ਚੋਂ ਦਸ ਪੀੜਤ ਪਰਿਵਾਰਾਂ ਨੂੰ ਇਮਦਾਦ ਮੁਹੱਈਆ ਕਰਵਾਉਣ।’ ਬੀਬੀ ਬੈਨਰਜੀ ਨੇ ਕਿਹਾ ਕਿ ਸੰਸਦੀ ਚੋਣਾਂ ਮਗਰੋਂ ਹੋਈ ਹਿੰਸਾ ਨਾਲ ਸਬੰਧਤ ਸਾਰੇ ਕੇਸਾਂ ਦੀ ਜਾਂਚ ਕੀਤੀ ਜਾਵੇਗੀ। ਭਾਜਪਾ ਵੱਲੋਂ ‘ਬੰਗਾਲ ਨੂੰ ਗੁਜਰਾਤ ਬਣਾਉਣ’ ਦਾ ਦਾਅਵਾ ਕਰਦਿਆਂ ਬੈਨਰਜੀ ਨੇ ਕਿਹਾ, ‘ਮੈਂ ਜੇਲ੍ਹ ਜਾਣ ਲਈ ਤਿਆਰ ਹਾਂ, ਪਰ ਮੈਂ ਅਜਿਹਾ ਕਦੇ ਵੀ ਨਹੀਂ ਹੋਣ ਦਿਆਂਗੀ।’ ਮੁੱਖ ਮੰਤਰੀ ਨੇ ਨਵੇਂ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਹਰੇ ਸਕੂਲ ਨਜ਼ਦੀਕ ਇਕ ਪ੍ਰੋਗਰਾਮ ’ਚ ਨਿਭਾਈ, ਮਗਰੋਂ ਇਸ ਬੁੱਤ ਨੂੰ ਵਿਦਿਆਸਾਗਰ ਕਾਲਜ ਵਿੱਚ ਉਸੇ ਥਾਂ ਸਥਾਪਤ ਕੀਤਾ ਗਿਆ, ਜਿੱਥੇ ਪੁਰਾਣੇ ਬੁੱਤ ਦੀ ਤੋੜ-ਭੰਨ ਕੀਤੀ ਗਈ ਸੀ। ਸਮਾਗਮ ਵਿੱਚ ਉੱਘੇ ਕਵੀ, ਲੇਖਕ ਤੇ ਸੀਨੀਅਰ ਮੰਤਰੀ ਮੌਜੂਦ ਸਨ। ਵਿਦਿਆਸਾਗਰ ਦੇ ਪੁਰਾਣੇ ਬੁੱਤ ਦੀ ਤੋੜ-ਭੰਨ ਲਈ ਬੈਨਰਜੀ ਤੇ ਸ਼ਾਹ ਨੇ ਇਕ ਦੂਜੇ ਦੀ ਪਾਰਟੀ ਦੇ ਵਰਕਰਾਂ ਸਿਰ ਦੋਸ਼ ਮੜਿਆ ਸੀ।
-ਪੀਟੀਆਈ


Comments Off on ਪੱਛਮੀ ਬੰਗਾਲ ’ਚ ਵਿਦਿਆਸਾਗਰ ਦੇ ਬੁੱਤ ਸਥਾਪਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.