ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ

Posted On June - 19 - 2019

ਚੰਡੀਗੜ੍ਹ ਵਿੱਚ ਮੰਗਲਵਾਰ ਨੂੰ ਪੁਸਤਕ ਰਿਲੀਜ਼ ਸਮਾਰੋਹ ਦੌਰਾਨ ਕਲਾਕਾਰਾਂ ਨਾਲ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ। -ਫੋਟੋ: ਨਿਤਿਨ ਮਿੱਤਲ

ਤਰਲੋਚਨ ਸਿੰਘ
ਚੰਡੀਗੜ੍ਹ, 18 ਜੂਨ
ਨਾਰਥ ਜ਼ੋਨ ਫਿਲਮ ਅਤੇ ਟੀਵੀ ਆਰਟਿਸਟ ਐਸੋਸੀਏਸ਼ਨ ਹੁਣ ਕਿਸੇ ਵੀ ਫਿਲਮੀ ਕਲਾਕਾਰ ਨੂੰ ਵਿੱਤੀ ਤੋਟ ਕਾਰਨ ਇਲਾਜ ਖੁਣੋਂ ਮਰਨ ਨਹੀਂ ਦੇਵੇਗੀ। ਐਸੋਸੀਏਸ਼ਨ ਵੱਲੋਂ ਵਿੱਤੀ ਸੰਕਟ ਅਤੇ ਬਿਮਾਰੀਆਂ ਵਿੱਚ ਜਕੜੇ ਫਿਲਮੀ ਕਲਾਕਾਰਾਂ ਦੀ ਵਿੱਤੀ ਮਦਦ ਲਈ ਇੱਕ ਵਿਸ਼ੇਸ਼ ਬੈਂਕ ਖਾਤਾ ਖੋਲ੍ਹਣ ਦਾ ਐਲਾਨ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਤੇ ਪ੍ਰਮੱਖ ਫਿਲਮੀ ਹਸਤੀ ਗੁਰਪ੍ਰੀਤ ਘੁੱਗੀ ਅਤੇ ਜਨਰਲ ਸਕੱਤਰ ਮਲਕੀਤ ਰੌਣੀ ਨੇ ਜਦੋਂ ਲੋੜਵੰਦ ਕਲਾਕਾਰਾਂ ਲਈ ਇਹ ਖਾਤਾ ਖੋਲ੍ਹਣ ਦਾ ਐਲਾਨ ਕੀਤਾ ਤਾਂ ਉਸੇ ਵੇਲੇ ਪੰਜਾਬੀ ਫਿਲਮਾਂ ਦੀ ਬੜੀ ਸੋਹਜ ਸ਼ਖ਼ਸੀਅਤ ਕਰਮਜੀਤ ਅਨਮੋਲ ਨੇ ਸਭ ਤੋਂ ਪਹਿਲਾਂ 11 ਹਜ਼ਾਰ ਰੁਪਏ ਇਸ ਕਾਰਜ ਲਈ ਦੇਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਪ੍ਰਮੁੱਖ ਫਿਲਮੀ ਹਸਤੀ ਪ੍ਰੀਤੀ ਸਪਰੂ ਨੇ 21 ਹਜ਼ਾਰ ਦੇਣ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਕਲਾਕਾਰਾਂ ਨੇ ਦਾਨ ਦੇਣ ਦੀ ਝੜੀ ਲਾ ਦਿੱਤੀ। ਆਰਟਿਸਟ ਐਸੋਸੀਏਸ਼ਨ ਨੇ ਅੱਜ ਇਥੇ ਪੰਜਾਬ ਕਲਾ ਭਵਨ ਵਿਚ ਲੇਖਕ ਮਨਦੀਪ ਸਿੱਧੂ ਦੀ ਪੁਸਤਕ ‘ਪੰਜਾਬੀ ਸਿਨੇਮਾ ਦਾ ਸਚਿੱਤਰ ਇਤਿਹਾਸ’ ਰਿਲੀਜ਼ ਕਰਨ ਲਈ ਸਮਾਗਮ ਰੱਖਿਆ ਸੀ। ਜਿਸ ਵਿਚ ਲੰਮੇ ਸਮੇਂ ਬਾਅਦ ਪੰਜਾਬੀ ਫਿਲਮ ਉਦਯੋਗ ਦੀਆਂ ਵੱਡੀਆਂ ਹਸਤੀਆਂ ਇਕ ਸਟੇਜ ’ਤੇ ਇਕੱਠੀਆਂ ਹੋਈਆਂ ਸਨ, ਜਿਨ੍ਹਾਂ ਵਿਚ ਪ੍ਰਮੱਖ ਤੌਰ ’ਤੇ ਗੁੱਗੂ ਗਿੱਲ, ਗਿੱਪੀ ਗਰੇਵਾਲ, ਬੀਐਨ ਸ਼ਰਮਾ, ਰਵਿੰਦਰ ਗਰੇਵਾਲ, ਸੁਨੀਤਾ ਧੀਰ, ਨਿੰਦਰ ਘੁਗਿਆਣਵੀ, ਅਮਰ ਨੂਰੀ ਤੇ ਸਰਦੂਲ ਸਿਕੰਦਰ, ਹੌਬੀ ਧਾਲੀਵਾਲ, ਸਵਿੰਦਰ ਮਾਹਲ, ਸਰਦਾਰ ਸੋਹੀ, ਸੁਨੀਤਾ ਧੀਰ, ਗੁਰਪੀਤ ਕੌਰ ਭੰਗੂ, ਦਵਿੰਦਰ ਦਮਨ, ਸਾਹਿਬ ਸਿੰਘ, ਹਰਜਾਪ ਔਜਲਾ, ਦਰਸ਼ਨ ਔਲਖ, ਵਿਜੈ ਟੰਡਨ ਆਦਿ ਮੌਜੂਦ ਸਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਆਏ ਖੇਡਾਂ, ਯੁਵਕ ਭਲਾਈ ਅਤੇ ਐੱਨਆਰਆਈ ਵਿਭਾਗ ਦੇ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਐਲਾਨ ਕੀਤਾ ਕਿ ਐਸੋਸੀਏਸ਼ਨ ਨੂੰ ਮੁਹਾਲੀ ਵਿਚ ਦਫ਼ਤਰ ਬਣਾਉਣ ਲਈ ਸਰਕਾਰ ਵੱਲੋਂ ਪਲਾਟ ਮੁਹੱਈਆ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਹੋਰ ਰਾਜਾਂ ਵਾਂਗ ਪੰਜਾਬੀ ਫਿਲਮਾਂ ਤੇ ਪੰਜਾਬੀ ਟੀਵੀ ਪ੍ਰੋਗਰਾਮ ਬਣਾਉਣ ਲਈ ਸਰਕਾਰ ਸਬਸਿਡੀ ਅਤੇ ਹੋਰ ਸਹੂਲਤਾਂ ਦੇਣ ਉਪਰ ਵੀ ਗੌਰ ਕਰੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਲਾਗੂ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਉਚੇਰੀ ਪਹੁੰਚ ਕਰਨਗੇ। ਸ੍ਰੀ ਸੋਢੀ ਨੇ ਐਸੋਸੀਏਸ਼ਨ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਪ੍ਰੀਤੀ ਸਪਰੂ ਵੱਲੋਂ ਲੋੜਵੰਦ ਕਲਾਕਾਰਾਂ ਦੀ ਵਿੱਤੀ ਮਦਦ ਲਈ ਐਸੋਸੀਏਸ਼ਨ ਵੱਲੋਂ ਚੈਰਿਟੀ ਸ਼ੋਅ ਕਰਨ ਦੇ ਦਿੱਤੇ ਸੁਝਾਅ ਨੂੰ ਸਾਰਿਆਂ ਨੇ ਪ੍ਰਵਾਨ ਕਰ ਲਿਆ। ਪ੍ਰਧਾਨ ਗੁਰਪੀਤ ਘੁੱਗੀ ਨੇ ਕਿਹਾ ਕਿ ਅੱਜ ਕਲਾਕਾਰ ਬਣਨ ਲਈ ਪੰਜਾਬ ਵਿਚ ਕੋਈ ਰਾਹਦਸੇਰਾ ਨਾ ਹੋਣ ਕਾਰਨ ਪੰਜਾਬੀਆਂ ਵਿਚਲੀ ਪ੍ਰਤਿਭਾ ਮਰਦੀ ਜਾ ਰਹੀ ਹੈ। ਸ੍ਰੀ ਘੁੱਗੀ ਨੇ ਪੰਜਾਬੀ ਫਿਲਮਾਂ ਦੇ ਸਾਲ 1986 ਤੋਂ ਲੈ ਕੇ 2019 ਤਕ ਇਤਿਹਾਸ ਬਾਰੇ ਵੀ ਐਸੋਸੀਏਸ਼ਨ ਵੱਲੋਂ ਕਿਤਾਬ ਲਿਖਣ ਦਾ ਐਲਾਨ ਕੀਤਾ। ਲੇਖਕ ਮਨਦੀਪ ਸਿੱਧੂ ਨੇ ਦੱਸਿਆ ਕਿ ਕਈ ਸਾਲਾਂ ਦੀ ਘਾਲਣਾ ਤੋਂ ਬਾਅਦ ਉਸ ਨੇ ਪੰਜਾਬੀ ਫਿਲਮਾਂ ਦੇ 50 ਸਾਲਾ ਇਤਿਹਾਸ ਦਾ ਸਿਰਜਣ ਕੀਤਾ ਹੈ ਅਤੇ ਇਸ ਨੂੰ ਅੰਗਰੇਜ਼ੀ ਤੇ ਉਰਦੂ ਵਿਚ ਵੀ ਛਾਪਿਆ ਜਾਵੇਗਾ।


Comments Off on ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.