ਯਹੂਦੀ ਘੱਲੂਘਾਰੇ ਦਾ ਪ੍ਰਮਾਣਿਕ ਹਸਤਾਖਰ !    ਗੋਰੀ ਦੀਆਂ ਝਾਂਜਰਾਂ ਵਾਲਾ ਨੰਦ ਲਾਲ ਨੂਰਪੁਰੀ !    ਸਿੱਧੂ ਮਗਰੋਂ ਸੋਨੀ ਵੀ ਨਵੇਂ ਮਹਿਕਮੇ ਦਾ ਚਾਰਜ ਲੈਣ ਤੋਂ ਇਨਕਾਰੀ !    ਅਜੋਕੇ ਦੌਰ ਦਾ ਪੰਜਾਬੀ ਚਿੰਤਨ !    ਮਨੁੱਖੀ ਨਸਲ ਦਾ ਅਨਿਸ਼ਚਿਤ ਭਵਿੱਖ !    ਇਨਕਲਾਬੀ ਗੁਰੀਲੇ ਦਾ ਘਰ !    ਨਦੀਨ !    ਸੰਜੀਦਗੀ ਭਰਪੂਰ ਸ਼ਾਇਰੀ !    ਅਜੋਕੇ ਮਨੁੱਖ ਦੀ ਵੇਦਨਾ-ਸੰਵੇਦਨਾ !    ਮਨੁੱਖੀ ਮਨ ਨੂੰ ਸਮਝਣ ਦੀ ਕੋਸ਼ਿਸ਼ !    

ਪੰਜਾਬ ਤੇ ਹਰਿਆਣਾ ਵਿੱਚ ਗਰਮੀ ਦਾ ਕਹਿਰ ਜਾਰੀ

Posted On June - 12 - 2019

ਚੰਡੀਗੜ੍ਹ, 11 ਜੂਨ
ਪੰਜਾਬ ਅਤੇ ਹਰਿਆਣਾ ਵਿੱਚ ਮੰਗਲਵਾਰ ਨੂੰ ਵੀ ਗਰਮੀ ਦਾ ਕਹਿਰ ਜਾਰੀ ਰਿਹਾ। ਜ਼ਿਆਦਾਤਰ ਹਿੱਸਿਆਂ ਵਿੱਚ ਅੱਜ ਤਾਪਮਾਨ 45 ਡਿਗਰੀ ਦੇ ਨੇੜੇ ਰਿਕਾਰਡ ਕੀਤਾ ਗਿਆ। ਪੰਜਾਬ ਵਿੱਚ ਪਟਿਆਲਾ ਅਤੇ ਹਰਿਆਣਾ ਵਿੱਚ ਹਿਸਾਰ 45.5 ਡਿਗਰੀ ਸੈਲਸੀਅਸ ਨਾਲ ਸੂਬੇ ਵਿੱਚ ਸਭ ਤੋਂ ਗਰਮ ਰਹੇ। ਮੌਸਮ ਵਿਭਾਗ ਅਨੁਸਾਰ ਹਿਸਾਰ ਦਾ ਤਾਪਮਾਨ ਆਮ ਨਾਲੋਂ ਚਾਰ ਜਦੋਂ ਕਿ ਪਟਿਆਲਾ ਦਾ ਤਾਪਮਾਨ ਆਮ ਨਾਲੋਂ 7 ਡਿਗਰੀ ਵਧ ਚਲ ਰਿਹਾ ਹੈ। ਚੰਡੀਗੜ੍ਹ ਵਿੱਚ ਤਾਪਮਾਨ 43.9 , ਲੁਧਿਆਣਾ ਵਿੱਚ 45.2 ਡਿਗਰੀ ਰਿਕਾਰਡ ਕੀਤਾ ਗਿਆ ਜੋ ਆਮ ਨਾਲੋਂ ਸੱਤ ਡਿਗਰੀ ਵਧ ਹੈ। ਅੰਮ੍ਰਿਤਸਰ ਵਿੱਚ ਤਾਪਮਾਨ 44.8 ਡਿਗਰੀ ਰਿਕਾਰਡ ਕੀਤਾ ਗਿਆ ਜੋ ਆਮ ਨਾਲੋਂ ਛੇ ਡਿਗਰੀ ਵਧ ਹੈ। ਇਸੇ ਤਰ੍ਹਾਂ ਹਰਿਆਣਾ ਵਿੱਚ ਭਿਵਾਨੀ ਦਾ ਤਾਪਮਾਨ 45.3, ਕਰਨਾਲ ਤੇ ਨਾਰਨੌਲ ਵਿੱਚ ਪਾਰਾ 44 ਡਿਗਰੀ ਦਰਜ ਕੀਤਾ ਗਿਆ।
ਦੂਜੇ ਪਾਸੇ ਹਿਮਾਚਲ ਵਾਸੀਆਂ ਨੂੰ ਮੰਗਲਵਾਰ ਨੂੰ ਪਏ ਮੀਂਹ ਬਾਅਦ ਗਰਮੀ ਤੋਂ ਕੁਝ ਰਾਹਤ ਮਿਲੀ। ਮੌਸਮ ਵਿਭਾਗ ਅਨੁਸਾਰ ਮੀਂਹ ਕਾਰਨ ਤਾਪਮਾਨ ਦੋ ਡਿਗਰੀ ਡਿੱਗਿਆ ਹੈ। ਸ਼ਿਮਲਾ ਅਤੇ ਕੁਫਰੀ ਵਿੱਚ 8 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਭੁੰਤਰ ਵਿੱਚ 3, ਮਨਾਲੀ ਵਿੱਚ 2 , ਚੰਬਾ ਅਤੇ ਬਾਘੀ ਵਿੱਚ ਇਕ ਇਕ ਅਤੇ ਕਾਂਗੜਾ ਵਿੱਚ 0.1 ਮਿਲੀਮੀਟਰ ਮੀਂਹ ਪਿਆ। 44.8 ਡਿਗਰੀ ਤਾਪਮਾਨ ਨਾਲ ਊਨਾ ਸਭ ਤੋਂ ਗਰਮ ਰਿਹਾ। ਬਿਲਾਸਪੁਰ ਵਿੱਚ ਤਾਪਮਾਨ 42 ਡਿਗਰੀ, ਹਮੀਰਪੁਰ ਵਿੱਚ 41.8, ਸੁੰਦਰਨਗਰ ਵਿੱਚ 41.6, ਕਾਂਗੜਾ ਵਿੱਚ 40, ਸੋਲਨ ਵਿੱਚ 37.5 ਅਤੇ ਨਾਹਨ ਵਿੱਚ 37 ਡਿਗਰੀ ਰਿਕਾਰਡ ਕੀਤਾ ਗਿਆ। ਸ਼ਿਮਲਾ ਵਿੱਚ ਵਧ ਤੋਂ ਵਧ ਤਾਪਮਾਨ 30.5 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਸੈਲਾਨੀ ਕੇਂਦਰ ਡਲਹੌਜ਼ੀ ਅਤੇ ਮਨਾਲੀ ਵਿੱਚ ਤਾਪਮਾਨ 22 ਡਿਗਰੀ ਤੇ ਕੁਫ਼ਰੀ ਵਿੱਚ ਤਾਪਮਾਨ 21.4 ਡਿਗਰੀ ਸੈਲਸੀਅਸ ਰਿਹਾ। ਲਾਹੌਲ ਅਤੇ ਸਪਿਤੀ ਦੀਆਂ ਚੋਟੀਆਂ ’ਤੇ ਹਲਕੀ ਬਰਫਬਾਰੀ ਦੀਆਂ ਖ਼ਬਰਾਂ ਹਨ।
-ਪੀਟੀਆਈ


Comments Off on ਪੰਜਾਬ ਤੇ ਹਰਿਆਣਾ ਵਿੱਚ ਗਰਮੀ ਦਾ ਕਹਿਰ ਜਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.