ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਪੰਜਾਬੀ ਫ਼ਿਲਮ ‘ਜਿੰਦ ਜਾਨ’ ਦੇ ਪ੍ਰਚਾਰ ਲਈ ਕਲਾਕਾਰ ਬਠਿੰਡਾ ਪੁੱਜੇ

Posted On June - 12 - 2019

ਫਿਲਮ ਜਿੰਦ ਜਾਨ ਦੇ ਪ੍ਰਚਾਰ ਲਈ ਬਠਿੰਡਾ ਪੁੱਜੇ ਕਲਾਕਾਰ।

ਪੱਤਰ ਪ੍ਰੇਰਕ
ਬਠਿੰਡਾ, 11 ਜੂਨ
ਗਾਇਕੀ ਤੋਂ ਅਦਾਕਾਰੀ ਵੱਲ ਆਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਨਵੀਂ ਪੰਜਾਬੀ ਫੀਚਰ ਫਿਲਮ ਜਿੰਦ ਜਾਨ, 14 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਪ੍ਰਚਾਰ ਲਈ ਅੱਜ ਇੱਥੇ ਫ਼ਿਲਮ ਦੇ ਮੁੱਖ ਅਦਾਕਾਰ ਰਾਜਵੀਰ ਜਵੰਦਾ, ਅਦਾਕਾਰਾ ਸਾਰਾ ਸ਼ਰਮਾ ਅਤੇ ਹੋਰ ਲੋਕ ਕਲਾਕਾਰ ਪੁੱਜੇ।
ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਲਾਕਾਰਾਂ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਆਰਥਿਕ ਤੌਰ ’ਤੇ ਕਮਜ਼ੋਰ ਗਾਇਕ ਦੀ ਹੈ ਜੋ ਵਿਦੇਸ਼ ਜਾਣ ਦਾ ਚਾਹਵਾਨ ਹੈ ਅਤੇ ਫਿਲਮ ਉਸ ਦੇ ਹੀ ਕਿਰਦਾਰ ਦੁਆਲੇ ਘੁੰਮਦੀ ਹੈ। ਇਸ ਫ਼ਿਲਮ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਦਿੱਗਜ਼ ਹਾਸਰਸ ਕਲਾਕਾਰ ਜਸਵਿੰਦਰ ਭੱਲਾ, ਉਪਾਸਨਾ ਸਿੰਘ ਅਤੇ ਹਰਬੀ ਸੰਘਾ ਦੀ ਕਾਮੇਡੀ ਨੂੰ ਦਰਸ਼ਕ ਖੂਬ ਪਸੰਦ ਕਰਨਗੇ। ਬੀਆਰਐੱਸ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੇ ਨਿਰਮਾਤਾ ਪਵਨ ਅਗਰਵਾਲ ਤੇ ਕਰਨ ਅਗਰਵਾਲ ਹਨ ਜਦਕਿ ਫ਼ਿਲਮ ਦੀ ਨਿਰਦੇਸ਼ਕ ਦਰਸ਼ਨ ਬੱਗਾ ਦੀ ਹੈ।


Comments Off on ਪੰਜਾਬੀ ਫ਼ਿਲਮ ‘ਜਿੰਦ ਜਾਨ’ ਦੇ ਪ੍ਰਚਾਰ ਲਈ ਕਲਾਕਾਰ ਬਠਿੰਡਾ ਪੁੱਜੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.