ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਪੰਜਾਬੀ ਸਿਨਮਾ ਦੀ ਨਵੀਂ ਨਾਇਕਾ

Posted On June - 22 - 2019

ਬਲਜਿੰਦਰ ਉਪਲ

ਪੰਜਾਬੀ ਫ਼ਿਲਮਾਂ ਦੀ ਗਿਣਤੀ ਵਧਣ ਨਾਲ ਨਵੇਂ ਕਲਾਕਾਰਾਂ ਦੀ ਲੋੜ ਵੀ ਵਧ ਗਈ ਹੈ। ਦਰਸ਼ਕ ਹਰ ਫਿਲਮ ’ਚ ਨਵੇਂ ਨਵੇਂ ਚਿਹਰੇ ਦੇਖਣਾ ਚਾਹੁੰਦੇ ਹਨ। ਫ਼ਿਲਮਾਂ ਦੀ ਇਸੇ ਮੰਗ ਨੇ ਜਿੱਥੇ ਕਈ ਨਵੇਂ ਚਿਹਰਿਆਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਹੈ, ਉੱਥੇ ਹੀ ਹਿੰਦੀ ਸਿਨਮਾ ਅਤੇ ਟੈਲੀਵਿਜ਼ਨ ਨਾਲ ਜੁੜੇ ਪ੍ਰਤਿਭਾਵਾਨ ਕਲਾਕਾਰਾਂ ਨੂੰ ਵੀ ਪੰਜਾਬੀ ਸਿਨਮਾ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ ਹੈ।
ਪੰਜਾਬੀ ਸਿਨਮਾ ਵਿਚ ਜਿਨ੍ਹਾਂ ਨਵੇਂ ਚਿਹਰਿਆਂ ਦਾ ਆਗਮਨ ਹੋਇਆ ਹੈ, ਉਨ੍ਹਾਂ ਵਿਚੋਂ ਅਹਿਮ ਹੈ ਅਦਾਕਾਰਾ ਮੋਨਿਕਾ ਸ਼ਰਮਾ। ਟੈਲੀਵਿਜ਼ਨ ਅਤੇ ਫੈਸ਼ਨ ਇੰਡਸਟਰੀ ਦਾ ਇਹ ਚਰਚਿਤ ਚਿਹਰਾ ਹੁਣ ਪੰਜਾਬੀ ਫਿਲਮਾਂ ਵਿਚ ਦਿਖਾਈ ਦੇਵੇਗਾ। ਮੋਨਿਕਾ ਦੀ ਸ਼ੁਰੂਆਤ ਪੰਜਾਬੀ ਫ਼ਿਲਮ ‘ਤੇਰੀ ਮੇਰੀ ਜੋੜੀ’ ਨਾਲ ਹੋਵੇਗੀ। ਮੋਨਿਕਾ ਦਿੱਲੀ ਦੀ ਜੰਮਪਲ ਹੈ, ਪਰ ਉਹ ਲੰਬੇ ਸਮੇਂ ਤੋਂ ਮੁੰਬਈ ਦੀ ਵਾਸੀ ਹੈ। ਉਸਨੇ ਕੁਝ ਪੰਜਾਬੀ ਗਾਇਕਾਂ ਨਾਲ ਕਈ ਸੰਗੀਤਕ ਵੀਡੀਓਜ਼ ਵਿਚ ਵੀ ਕੰਮ ਕੀਤਾ ਹੈ। ਉਸ ਸਮੇਂ ਤੋਂ ਹੀ ਉਸਦੀ ਦਿਲਚਸਪੀ ਪੰਜਾਬੀ ਸਿਨਮਾ ਵਿਚ ਕੰਮ ਕਰਨ ਦੀ ਸੀ। ਫ਼ਿਲਮ ਨਿਰਦੇਸ਼ਕ ਅਦਿੱਤਿਆ ਸੂਦ ਦਾ ਉਸ ਨਾਲ ਸੰਪਰਕ ਹੋਇਆ ਤਾਂ ਉਨ੍ਹਾਂ ਨੇ ਆਪਣੀ ਫ਼ਿਲਮ ‘ਤੇਰੀ ਮੇਰੀ ਜੋੜੀ’ ਦੀ ਪੇਸ਼ਕਸ਼ ਕੀਤੀ। ਉਸ ਨੂੰ ਪੰਜਾਬੀ ਫ਼ਿਲਮ ਇੰਡਸਟਰੀ ’ਚ ਸ਼ੁਰੂਆਤ ਕਰਨ ਲਈ ਇਹ ਫ਼ਿਲਮ ਅਤੇ ਉਸਦਾ ਕਿਰਦਾਰ ਸ਼ਾਨਦਾਰ ਲੱਗਿਆ।
ਮੋਨਿਕਾ ਮੁਤਾਬਕ ਕਿਸੇ ਵੀ ਖੇਤਰ ਵਿਚ ਸਭ ਤੋਂ ਅਹਿਮ ਹੁੰਦਾ ਹੈ ਮੌਕਾ ਮਿਲਣਾ ਅਤੇ ਉਸ ਤੋਂ ਵੀ ਜ਼ਿਆਦਾ ਅਹਿਮ ਹੁੰਦਾ ਹੈ ਉਸ ਮੌਕੇ ਦਾ ਫਾਇਦਾ ਲੈਂਦਿਆਂ ਖ਼ੁਦ ਨੂੰ ਸਾਬਤ ਕਰਨਾ। ਉਸਨੇ ਸਾਲ 2014 ਵਿਚ ਇਸ ਖੇਤਰ ਵਿਚ ਕਦਮ ਰੱਖਿਆ ਸੀ। ‘ਮਿਸ ਗਰੈਂਡ ਇੰਡੀਆ’ ਚੁਣੇ ਜਾਣ ਤੋਂ ਬਾਅਦ ਉਸ ਨੇ ਕੁਝ ਸਾਲ ਫੈਸ਼ਨ ਇੰਡਸਟਰੀ ਵਿਚ ਕੰਮ ਕੀਤਾ। ਉਸ ਤੋਂ ਬਾਅਦ ਉਸ ਨੇ ਅਦਾਕਾਰਾ ਬਣਨ ਲਈ ਟੈਲੀਵਿਜ਼ਨ ਨੂੰ ਚੁਣਿਆ। ‘ਦਿੱਲੀ ਵਾਲੀ ਗਰਲ’ ਸੀਰੀਅਲ ਤੋਂ ਉਸਦੀ ਸ਼ੁਰੂਆਤ ਹੋਈ। ਅੱਧੀ ਦਰਜਨ ਦੇ ਨੇੜੇ ਚਰਚਿਤ ਸ਼ੋਅਜ਼ ਦਾ ਹਿੱਸਾ ਰਹਿ ਚੁੱਕੀ ਮੋਨਿਕਾ ਨੂੰ ‘ਨਾਗਿਨ 2’ ਤੇ ‘ਸਸੁਰਾਲ ਸਿਮਰਨ ਕਾ’ ਜ਼ਰੀਏ ਪਛਾਣ ਮਿਲੀ। ਉਸ ਮੁਤਾਬਿਕ ਟੈਲੀਵਿਜ਼ਨ ਨਾਲ ਜੁੜੀ ਹਰ ਅਦਾਕਾਰਾ ਦਾ ਅਗਲਾ ਕਦਮ ਸਿਨਮਾ ਹੀ ਹੁੰਦਾ ਹੈ। ਉਸ ਨੇ ਹਿੰਦੀ ਦੀ ਥਾਂ ਪੰਜਾਬੀ ਸਿਨਮਾ ਨੂੰ ਇਸ ਲਈ ਚੁਣਿਆ ਕਿਉਂਕਿ ਪੰਜਾਬੀ ਸਿਨਮਾ ਦੇ ਕਲਾਕਾਰਾਂ ਨੂੰ ਹਿੰਦੀ ਦੀ ਥਾਂ ਘੱਟ ਸਮੇਂ ਵਿਚ ਵੱਡੀ ਪਛਾਣ ਮਿਲਦੀ ਹੈ। ਪੰਜਾਬੀ ਇੰਡਸਟਰੀ ਦਾ ਸਥਾਪਿਤ ਕੋਈ ਵੀ ਕਲਾਕਾਰ ਹਿੰਦੀ ਸਿਨਮਾ ਵਿਚ ਆਸਾਨੀ ਨਾਲ ਮੁਕਾਮ ਹਾਸਲ ਕਰ ਸਕਦਾ ਹੈ। ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣ ਦੀ ਇੱਛੁਕ ਮੋਨਿਕਾ ਮੁਤਾਬਿਕ ਉਸ ਨੇ ਅਜੇ ਆਪਣੀ ਇਸ ਪੰਜਾਬੀ ਫਿਲਮ ਜ਼ਰੀਏ ਪੰਜਾਬੀ ਸਿਨਮਾ ਅਤੇ ਪੰਜਾਬੀ ਕਲਾਕਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਉਹ ਖੁਸ਼ਕਿਸਮਤ ਹੈ ਕਿ ਇਸ ਫ਼ਿਲਮ ਦੇ ਨਾਲ ਹੀ ਉਸ ਨੂੰ ਅਗਲੀ ਫ਼ਿਲਮ ਵੀ ਮਿਲ ਗਈ ਹੈ। ਇਸ ਫ਼ਿਲਮ ‘ਬਾਰੀ ਬਰਸੀ’ ਦੀ ਸ਼ੂਟਿੰਗ ਵੀ ਛੇਤੀ ਹੀ ਕੈਨੇਡਾ ਵਿਚ ਸ਼ੁਰੂ ਹੋ ਰਹੀ ਹੈ।


Comments Off on ਪੰਜਾਬੀ ਸਿਨਮਾ ਦੀ ਨਵੀਂ ਨਾਇਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.