ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਪੰਜਾਬੀਅਤ ਤੋਂ ਦੂਰ ਹੋਇਆ ਡੀਡੀ ਪੰਜਾਬੀ

Posted On June - 15 - 2019

ਰਮੇਸ਼ਵਰ ਸਿੰਘ

ਡੀਡੀ ਪੰਜਾਬੀ ਜਦੋਂ ਸਰਕਾਰੀ ਅਦਾਰੇ ਤਹਿਤ ਕੰਮ ਕਰਦਾ ਸੀ ਤਾਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਹਮੇਸ਼ਾਂ ਹਾਮੀ ਭਰਦਾ ਸੀ। ਕੇਂਦਰ ਨਿਰਦੇਸ਼ਕ, ਪ੍ਰੋਗਰਾਮ ਨਿਰਮਾਤਾ ਅਤੇ ਐਂਕਰ ਸਾਰੇ ਮਿਹਨਤ ਕਰਕੇ ਬਹੁਤ ਸੋਹਣੇ ਪ੍ਰੋਗਰਾਮ ਬਣਾਉਂਦੇ ਤੇ ਦਿਖਾਉਂਦੇ ਸਨ। ਉਸ ਸਮੇਂ ਇਸ ਚੈਨਲ ਨੇ ਅਨੇਕਾਂ ਰਾਸ਼ਟਰੀ ਇਨਾਮ ਪ੍ਰਾਪਤ ਕੀਤੇ।
ਸਾਰੇ ਅਧਿਕਾਰੀਆਂ ਦੇ ਸਿਰ ਤੋੜ ਯਤਨਾਂ ਸਦਕਾ ਪੰਜਾਬੀ ਭਾਸ਼ਾ ਦਾ ਪੂਰੀ ਦੁਨੀਆਂ ਵਿਚ ਪ੍ਰਸਾਰਨ ਵਿਖਾ ਕੇ ਸਭ ਤੋਂ ਵੱਧ ਵੇਖਣ ਵਾਲੇ ਚੈਨਲ ਦੀ ਮਾਨਤਾ ਪ੍ਰਾਪਤ ਕੀਤੀ। ਕੁਝ ਘੰਟੇ ਪ੍ਰਾਈਵੇਟ ਕੰਪਨੀਆਂ ਨੂੰ ਵੇਚ ਕੇ ਸ਼ਰਤਾਂ ਤਹਿਤ ਵਧੀਆ ਪ੍ਰੋਗਰਾਮ ਵਿਖਾਏ ਜਿਸ ਸਦਕਾ ਡੀਡੀ ਪੰਜਾਬੀ ਰਾਸ਼ਟਰ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਤੇ ਵੇਖਣ ਵਾਲੇ ਚੈਨਲ ਦੀ ਮਾਨਤਾ ਪ੍ਰਾਪਤ ਕਰ ਗਿਆ। ਫਿਰ ਭਾਰਤ ਸਰਕਾਰ ਨੂੰ ਪਤਾ ਨਹੀਂ ਕੀ ਸੁੱਝੀ ਕਿ ਦੂਰਦਰਸ਼ਨ ਨੂੰ ਪ੍ਰਸਾਰ ਭਾਰਤੀ ਕਾਰਪੋਰੇਸ਼ਨ ਦਾ ਰੁਤਬਾ ਦੇ ਦਿੱਤਾ। ਜਨਤਾ ਨੂੰ ਲੁਭਾਉਣ ਲਈ ਇਹ ਨਾਅਰਾ ਲਾਇਆ ਕਿ ਇਹ ਆਜ਼ਾਦ ਪ੍ਰਸਾਰਨ ਹੈ। ਇਹ ਆਪਣੇ ਤੌਰ ’ਤੇ ਪ੍ਰੋਗਰਾਮ ਬਣਾਉਣਗੇ ਤੇ ਪੇਸ਼ ਕਰਨਗੇ। ਇਸ ਦੀਆਂ ਅਜੀਬ ਸ਼ਰਤਾਂ ਹਨ ਕਿ ਸਿਰਫ਼ ਮੁੱਖ ਅਧਿਕਾਰੀਆਂ ਨੂੰ ਤਨਖਾਹ ਮਿਲੇਗੀ, ਬਾਕੀ ਪ੍ਰੋਗਰਾਮ ਨਿਰਮਾਤਾ ਜਾਂ ਐਂਕਰ ਦਿਹਾੜੀ ’ਤੇ ਕੰਮ ਕਰਨਗੇ। ਡੀਡੀ ਪੰਜਾਬੀ ਦੇ ਮੁੱਖ ਅਧਿਕਾਰੀਆਂ ਦਾ ਕਮਾਲ ਵੇਖੋ ਕਿ ਉਨ੍ਹਾਂ ਨੇ ਵਿਦੇਸ਼ੀ ਏਜੰਟਾਂ, ਝੋਲਾ ਛਾਪ ਡਾਕਟਰਾਂ ਤੇ ਪ੍ਰਾਈਵੇਟ ਗੀਤ ਰਿਕਾਰਡ ਕਰਨ ਵਾਲੀਆਂ ਕੰਪਨੀਆਂ ਨੂੰ ਧੜਾਧੜ ਪ੍ਰੋਗਰਾਮਾਂ ਦੇ ਸਮੇਂ ਵੇਚ ਦਿੱਤੇ, ਪਰ ਸ਼ਰਤ ਕੋਈ ਨਹੀਂ ਰੱਖੀ ਕਿ ਪ੍ਰੋਗਰਾਮ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ।
ਚੌਵੀ ਘੰਟੇ ਦਾ ਕੁੱਲ ਪ੍ਰਸਾਰਨ ਹੈ ਜਿਸ ਵਿਚੋਂ ਡੀਡੀ ਪੰਜਾਬੀ ਵਾਲੇ ਸਵੇਰੇ ਅੱਠ ਤੋਂ ਦਸ ਵਜੇ ਅਤੇ ਦੁਪਹਿਰ ਤਿੰਨ ਤੋਂ ਛੇ ਵਜੇ ਤਕ ਆਪਣੇ ਪ੍ਰੋਗਰਾਮ ਪੇਸ਼ ਕਰਦੇ ਹਨ, ਬਾਕੀ ਸਭ ਪ੍ਰੋਗਰਾਮ ਪ੍ਰਾਈਵੇਟ ਕੰਪਨੀਆਂ ਦੇ ਹੁੰਦੇ ਹਨ ਜਿਨ੍ਹਾਂ ਵਿਚ ਅਜਿਹੇ ਗੀਤ ਵਜਾਏ ਜਾ ਰਹੇ ਹਨ ਜੋ ਪੰਜਾਬੀ ਸੱਭਿਆਚਾਰ ਦਾ ਘਾਣ ਕਰਦੇ ਹਨ। ਡਾਕਟਰ ਅਜਿਹੇ ਹਨ ਜਿਨ੍ਹਾਂ ਦੀ ਕੋਈ ਡਿਗਰੀ ਨਹੀਂ, ਪਰ ਉਹ ਲੋਕਾਂ ਦਾ ਇਲਾਜ ਕਰਨ ਦਾ ਦਾਅਵਾ ਕਰਦੇ ਹਨ। ਬਾਬਾਵਾਦ ਵਿਚੋਂ ਕਈ ਤਾਂ ਅਜਿਹੇ ਪ੍ਰੋਗਰਾਮ ਹਨ ਜੋ ਅਰਦਾਸ ਕਰਕੇ ਲੋਕਾਂ ਦਾ ਦੁੱਖ ਦੂਰ ਕਰਦੇ ਹਨ।
ਦੋ ਸਾਲ ਪਹਿਲਾਂ ਮੁੱਖ ਨਿਰਦੇਸ਼ਕ ਤੇ ਨਿਰਮਾਤਾ ਸੇਵਾਮੁਕਤ ਹੋ ਗਏ। ਕੰਮ ਚਲਾਊ ਪ੍ਰੋਗਰਾਮ ਮੁਖੀ ਬਣਾਇਆ ਗਿਆ ਜਿਨ੍ਹਾਂ ਨੇ ਪੰਜਾਬੀ ਭਾਸ਼ਾ, ਪੰਜਾਬੀ ਵਿਰਸੇ ਅਤੇ ਪਹਿਰਾਵੇ ਤੋਂ ਅਣਜਾਣ ਹੋਣ ਕਾਰਨ ਸਭ ਤੋਂ ਪਹਿਲਾਂ ਇਹ ਕੀਤਾ ਕਿ ਇਹ ਚੈਨਲ ਪੂਰੀ ਦੁਨੀਆਂ ਵਿਚ ਵੇਖਿਆ ਜਾਂਦਾ ਹੈ, ਇਸ ਲਈ ਪਹਿਰਾਵਾ ਹਿੰਦੂਵਾਦੀ ਹੋਣਾ ਚਾਹੀਦਾ ਹੈ। ਐਂਕਰ ਲੜਕੀਆਂ ਨੂੰ ਸਾੜ੍ਹੀਆਂ ਪਹਿਨਣ ਲਈ ਮਜਬੂਰ ਕੀਤਾ। ਚੈਨਲ ਦੇ ਇਕ ਮੁੱਖ ਪ੍ਰੋਗਰਾਮ ਵਿਚ ਯੋਗ ਤੇ ਦੇਸੀ ਦਵਾਈਆਂ ਨਾਲ ਬਿਮਾਰੀਆਂ ਠੀਕ ਕਰਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ, ਉਸ ਪ੍ਰੋਗਰਾਮ ਦਾ ਸਮਾਂ ਘਟਾ ਕੇ ਦਸ ਮਿੰਟ ਕਰ ਦਿੱਤਾ। ਪੰਜਾਬੀ ਨਾਟਕ, ਪੰਜਾਬੀ ਫ਼ਿਲਮਾਂ ਅਤੇ ਪੰਜਾਬੀ ਫ਼ਿਲਮੀ ਗੀਤ ਬਿਲਕੁਲ ਬੰਦ ਹਨ। ਵਧੀਆ ਪ੍ਰੋਗਰਾਮਾਂ ਦੇ ਨਾਮ ਬਦਲ ਕੇ ‘ਬੋਧ ਕਥਾ’ ਤੇ ‘ਗੀਤ ਧਮਾਲ’ ਜਿਹੇ ਨਾਮ ਰੱਖ ਕੇ ਪੰਜਾਬੀ ਬੋਲੀ ਵਿਚਾਰੀ ਬਣ ਕੇ ਰਹਿ ਗਈ। ਪ੍ਰਸਾਰ ਭਾਰਤੀ ਨੂੰ ਅਨੇਕਾਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਪ੍ਰੋਗਰਾਮ ਮੁਖੀ ਦੀ ਬਦਲੀ ਦੇ ਹੁਕਮ ਕਰ ਦਿੱਤੇ, ਪਰ ਉਸ ਨੇ ਹਾਈ ਕੋਰਟ ਵਿਚੋਂ ਰੋਕ ਲਗਵਾ ਦਿੱਤੀ। ਹੁਣ ਇਸਦਾ ਕੋਈ ਪ੍ਰੋਗਰਾਮ ਨਿਰਦੇਸ਼ਕ ਨਹੀਂ ਹੈ ਬਲਕਿ ਚੈਨਲ ਦੇ ਮੁੱਖ ਇੰਜਨੀਅਰ ਕੋਲ ਇਸਦਾ ਵਾਧੂ ਚਾਰਜ ਹੈ ਜੋ ਪੰਜਾਬੀ ਭਾਸ਼ਾ ਤੋਂ ਬਿਲਕੁਲ ਅਣਜਾਣ ਹਨ। ਕਮਾਈ ਵਿਚ ਇਹ ਕੇਂਦਰ ਬਹੁਤ ਅੱਗੇ ਜਾ ਰਿਹਾ ਹੈ, ਪਰ ਪ੍ਰੋਗਰਾਮ ਵੇਖਣ ਦੇ ਕਾਬਲ ਨਹੀਂ।
ਵਿਦੇਸ਼ੀ ਵੀਰਾਂ ਭੈਣਾਂ ਲਈ ਪ੍ਰੋਗਰਾਮ ‘ਸੁਨੇਹੇ’, ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ‘ਸਾਡੀ ਵੀ ਸੁਣੋ’, ਸਹੀ ਕੰਮ ਕਰਨ ਵਾਲੇ ਲੋਕਾਂ ਲਈ ਪ੍ਰੋਗਰਾਮ ‘ਜੋੜੀਆਂ ਜੱਗ ਥੋੜ੍ਹੀਆਂ’ ਤੇ ਪੰਜਾਬੀ ਸੱਭਿਆਚਾਰ ਦਾ ਖ਼ਾਸ ਪ੍ਰੋਗਰਾਮ ‘ਗਲੀ ਗਲੀ ਵਣਜਾਰਾ’, ਬੁੱਧੀਜੀਵੀਆਂ ਨਾਲ ਲੋਕਾਂ ਦੀ ਗੱਲਬਾਤ ਕਰਵਾਉਣ ਲਈ ਪ੍ਰੋਗਰਾਮ ‘ਰੂਬਰੂ’ ਤੇ ਨਵੀਂ ਗਾਇਕੀ ਨੂੰ ਉਛਾਲਣ ਲਈ ਪ੍ਰੋਗਰਾਮ ‘ਲਿਸ਼ਕਾਰਾ’, ਕਮਾਈ ਲਈ ਵਧੀਆ ਪ੍ਰੋਗਰਾਮ ‘ਅਖਾੜਾ’ ਤੇ ‘ਸਟਾਰ ਸ਼ੋਅ’ ਸਾਰੇ ਹੀ ਬੰਦ ਕਰ ਦਿੱਤੇ ਹਨ। ਦੂਰਦਰਸ਼ਨ ਜਿਹੜਾ ਅੰਤਰਰਾਸ਼ਟਰੀ ਤੌਰ ’ਤੇ ਦੇਖਣ ਵਿਚ ਪਹਿਲੇ ਨੰਬਰ ’ਤੇ ਸੀ ਹੁਣ ਬਹੁਤ ਪਿੱਛੇ ਆ ਗਿਆ ਹੈ। ਕਾਰਨ ਸਾਫ਼ ਹੈ ਕਿ 75 ਫ਼ੀਸਦੀ ਸਮਾਂ ਪ੍ਰਾਈਵੇਟ ਕੰਪਨੀਆਂ ਨੂੰ ਵੇਚ ਦਿੱਤਾ ਹੈ, ਇਸ ਲਈ ਕਮਾਈ ਪੱਖੋਂ ਪਹਿਲੇ ਨੰਬਰ ’ਤੇ ਜ਼ਰੂਰ ਹੈ, ਪਰ ਪ੍ਰੋਗਰਾਮਾਂ ਦਾ ਕੋਈ ਮਿਆਰ ਨਹੀਂ ਰਿਹਾ। ਪੰਜਾਬ ਸਰਕਾਰ, ਬੁੱਧੀਜੀਵੀਆਂ ਤੇ ਸਾਹਿਤ ਸਭਾਵਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਡੀਡੀ ਪੰਜਾਬੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਤੋਂ ਕੋਹਾਂ ਦੂਰ ਜਾ ਚੁੱਕਾ ਹੈ।

ਸੰਪਰਕ: 99148-80392


Comments Off on ਪੰਜਾਬੀਅਤ ਤੋਂ ਦੂਰ ਹੋਇਆ ਡੀਡੀ ਪੰਜਾਬੀ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.