ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਵਾਦ-ਵਿਵਾਦ !    

ਪ੍ਰੇਮ ਜਾਲ ’ਚ ਫਸਾ ਕੇ ਪੈਸੇ ਵਸੂਲਣ ਵਾਲੀ ਔਰਤ ਸਣੇ ਪੰਜ ਕਾਬੂ

Posted On June - 13 - 2019

ਪੱਤਰ ਪ੍ਰੇਰਕ
ਫਰੀਦਾਬਾਦ, 12 ਜੂਨ
ਕਰਨਾਲ ਵਾਸੀ ਕੁੱਤੇ ਵੇਚਣ ਦਾ ਕਾਰੋਬਾਰ ਕਰਨ ਵਾਲੇ ਵਪਾਰੀ ਨਾਲ ਫੇਸਬੁੱਕ ‘ਤੇ ਦੋਸਤੀ ਕਰ ਕੇ 40 ਲੱਖ ਰੁਪਏ ਦੀ ਮੰਗ ਕਰਨ ਵਾਲੀ ਔਰਤ ਤੇ ਉਸ ਦੇ ਚਾਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਪੰਜਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।
ਪੁਲੀਸ ਮੁਤਾਬਕ ਕਰਨਾਲ ਵਾਸੀ ਰਾਜ ਚਾਵਲਾ ਨਾਲ ਵਰਿੰਦਾਵਣ ਦੀ ਰਹਿਣ ਵਾਲੀ ਦੱਸਦੀ ਔਰਤ ਨੇ ਦੋਸਤੀ ਕਰਕੇ ਇਕ ਕੁੱਤੀ ਖ਼ਰੀਦ ਲਈ। ਫਿਰ ਉਸ ਕੁੱਤੀ ਨੂੰ ਵਾਪਸ ਕਰਨ ਲਈ ਬੱਲਭਗੜ੍ਹ ਬੁਲਾਇਆ ਕਿ ਇਹ ਕਤੂਰੀ ਪਸੰਦ ਨਹੀਂ। ਫਿਰ ਕਾਰੋਬਾਰੀ ਨੂੰ ਦੂਜੀ ਥਾਂ ਬੁਲਾਇਆ, ਕਾਰੋਬਾਰੀ ਜਦੋਂ ਦੱਸੀ ਥਾਂ ’ਤੇ ਫਰੀਦਾਬਾਦ ਪੁੱਜਾ ਤਾਂ ਔਰਤ ਨੇ ਬਹਾਨਾ ਲਾਇਆ ਕਿ ਉਸ ਦਾ ਭਰਾ ਕੁੱਤੀ ਲੈ ਕੇ ਛੇਤੀ ਆ ਜਾਵੇਗਾ। ਉਨੀ ਦੇਰ ਉਸ ਨੂੰ ਔਰਤ ਇਕ ਹੋਟਲ ਵਿੱਚ ਲੈ ਗਈ। ਪੁਲੀਸ ਮੁਤਾਬਕ ਔਰਤ ਨੇ ਉਸ ਨਾਲ ਕਥਿਤ ਗ਼ਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਸਬੰਧ ਨਾ ਬਣਾਏ ਤਾਂ ਸ਼ੋਰ ਪਾ ਦੇਵੇਗੀ। ਜਦੋਂ ਕਾਰੋਬਾਰੀ ਕਰਨਾਲ ਲਈ ਨਿਕਲ ਗਿਆ ਤਾਂ ਪਿੱਛੋਂ ਔਰਤ ਨੇ ਬੱਲਭਗੜ੍ਹ ਜਾ ਕੇ ਮਹਿਲਾ ਥਾਣੇ ਵਿੱਚ ਸ਼ਿਕਾਇਤ ਕਰ ਦਿੱਤੀ। ਫਿਰ ਦੋ ਲੋਕਾਂ ਨੇ ਵੱਖ-ਵੱਖ ਫੋਨ ਕਰਕੇ 40 ਲੱਖ ਰੁਪਏ ਦੀ ਮੰਗ ਕੀਤੀ। ਇਸੇ ਦੌਰਾਨ ਪੀੜਤ ਵਿਅਕਤੀ ਨੇ ਏਸੀਪੀ ਧਰਨਾ ਯਾਦਵ ਕੋਲ ਹਕੀਕਤ ਬਿਆਨ ਕੀਤੀ ਕਿ ਔਰਤ ਸ਼ਿਕਾਇਤ ਵਾਪਸ ਲੈਣ ਲਈ 17 ਲੱਖ ਲੈ ਕੇ ਹਲਫ਼ੀਆ ਬਿਆਨ ਦੇਣ ਲਈ ਤਿਆਰ ਹੈ। ਮਹਿਲਾ ਥਾਣਾ ਮੁਖੀ ਰੇਣੂ ਸ਼ੇਖਾਵਤ ਨੇ ਕਥਿਤ ਦੋਸ਼ੀਆਂ ਨੂੰ ਪੈਸੇ ਸਮੇਤ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਔਰਤ, ਦੀਪਕ, ਸੁਮਿਤ ਗੌਰਵ ਤੇ ਸਤੀਸ਼ ਨੂੰ ਜੇਲ੍ਹ ਭੇਜ ਦਿੱਤਾ ਗਿਆ।


Comments Off on ਪ੍ਰੇਮ ਜਾਲ ’ਚ ਫਸਾ ਕੇ ਪੈਸੇ ਵਸੂਲਣ ਵਾਲੀ ਔਰਤ ਸਣੇ ਪੰਜ ਕਾਬੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.