ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਪੀੜਤ ਦੁਕਾਨਦਾਰਾਂ ਦੇ ਹੱਕ ਵਿਚ ਨਿੱਤਰਿਆ ਵਪਾਰ ਮੰਡਲ

Posted On June - 12 - 2019

ਮੀਟਿੰਗ ਮਗਰੋਂ ਜਾਣਕਾਰੀ ਦਿੰਦੇ ਹੋਏ ਹੋਏ ਵਪਾਰ ਮੰਡਲ ਦੇ ਦੁਕਾਨਦਾਰ।

ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 11 ਜੂਨ
ਦੁਕਾਨਦਾਰਾਂ ਦੀ ਮੀਟਿੰਗ ਅੱਜ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ ਵਿਚ ਜਿੱਥੇ ਆਰਜ਼ੀ ਦੁਕਾਨਾਂ ਨੂੰ ਅੱਗ ਲੱਗਣ ਨਾਲ ਪੀੜਤ ਦੁਕਾਨਦਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਉਥੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਗਈ ਕਿ ਸਥਾਨਕ ਨਗਰ ਕੌਂਸਲ ਵਾਂਗ ਉਹ ਵੀ ਦੁਕਾਨਦਾਰਾਂ ਦਾ ਕਿਰਾਇਆ ਮੁਆਫ ਕਰੇ। ਯਾਦ ਰਹੇ ਕਿ ਨਗਰ ਕੌਂਸਲ ਵਲੋਂ ਆਪਣੇ ਅਧੀਨ ਆਉਂਦੀਆਂ 22 ਦੁਕਾਨਾਂ ਦਾ ਕਿਰਾਇਆ ਇਕ ਸਾਲ ਲਈ ਮੁਆਫ ਕਰਨ ਦਾ ਐਲਾਨ ਹਲਕਾ ਵਿਧਾਇਕ ਰਾਣਾ ਕੇਪੀ ਸਿੰਘ ਕਰ ਚੁੱਕੇ ਹਨ। ਦੂਜੇ ਮਤੇ ਵਿਚ ਰਾਣਾ ਕੇਪੀ ਸਿੰਘ ਅਤੇ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਨੂੰ ਅਪੀਲ ਕੀਤੀ ਗਈ ਕਿ ਆਰਜੀ ਦੁਕਾਨਾਂ ਦੀ ਜਗ੍ਹਾ ਪੱਕੀਆਂ ਦੁਕਾਨਾਂ ਬਣਾ ਕੇ ਦਿੱਤੀਆਂ ਜਾਣ। ਇਸ ਲਈ ਜੋ ਵੀ ਜਗ੍ਹਾ ਮੁਨਾਸਿਬ ਹੋਵੇ, ਉਥੇ ਇਕ ਮਾਰਕੀਟ ਬਣਾ ਕੇ ਪੀੜਤਾਂ ਨੂੰ ਘੱਟ ਕਿਰਾਏ ’ਤੇ ਦੁਕਾਨਾਂ ਦਿੱਤੀਆਂ ਜਾਣ। ਤੀਜੇ ਮਤੇ ਵਿਚ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਗਈ ਕਿ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਚ ਪੱਕੇ ਤੌਰ ’ਤੇ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਕਰਨ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਇਸ ਦੀ ਵਰਤੋਂ ਕੀਤੀ ਜਾ ਸਕੇ। ਇਸ ਮੌਕੇ ਹਰਪ੍ਰੀਤ ਸਿੰਘ ਬੇਦੀ, ਇੰਦਰਜੀਤ ਕੌਸ਼ਲ, ਪ੍ਰਵੇਸ਼ ਮਹਿਤਾ, ਜਥੇਦਾਰ ਸੰਤੋਖ ਸਿੰਘ, ਜਸਵੀਰ ਸਿੰਘ ਜੱਸੂ, ਜਸਵਿੰਦਰ ਸਿੰਘ ਜੱਸਾ, ਸ਼ੈਲੀ ਅਰੋੜਾ, ਉਰਿੰਦਰ ਸਿੰਘ ਅਰੋੜਾ, ਪ੍ਰਿਤਪਾਲ ਸਿੰਘ ਗੰਡਾ, ਜਗਜੀਵਨ ਸਿੰਘ ਚਾਨਾ, ਗੁਰਕੀਰਤ ਸਿੰਘ ਬਾਵਾ, ਸੁਰਜੀਤ ਸਿੰਘ ਪਾਹਵਾ, ਗੁਰਚਰਨ ਸਿੰਘ, ਜਸਵਿੰਦਰਪਾਲ ਸਿੰਘ ਰਾਜਾ, ਤੇਜਿੰਦਰ ਸਿੰਘ ਚੰਨ, ਅਮਰਜੀਤ ਸਿੰਘ, ਕਮਲ ਵਰਮਾ, ਮਨਵਿੰਦਰ ਸਿੰਘ ਲਾਂਬਾ, ਬੀਰਬਿਕਰਮ ਸਿੰਘ ਰਾਜਾ ਹਾਜ਼ਰ ਸਨ।


Comments Off on ਪੀੜਤ ਦੁਕਾਨਦਾਰਾਂ ਦੇ ਹੱਕ ਵਿਚ ਨਿੱਤਰਿਆ ਵਪਾਰ ਮੰਡਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.