ਨੌਸ਼ਹਿਰਾ ਸੈਕਟਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ !    ਨਾਰਕੋ ਟੈਰਰ ਮਾਡਿਊਲ ਦਾ ਪਰਦਾਫਾਸ਼, ਜੈਸ਼ ਦੇ 6 ਮੈਂਬਰ ਗ੍ਰਿਫ਼ਤਾਰ !    ਕਰੋਨਾ ਨਾਲ 5934 ਮੌਤਾਂ, ਭਾਰਤ ਨੌਵੇਂ ਤੋਂ ਸੱਤਵੇਂ ਸਥਾਨ ’ਤੇ ਪੁੱਜਾ !    ਸੰਗੀਤਕਾਰ ਵਾਜਿਦ ਖ਼ਾਨ ਦੀ ਕਰੋਨਾ ਨਾਲ ਮੌਤ !    ਕਰੋਨਾ: ਪਟਿਆਲਾ ’ਚ ਆਸ਼ਾ ਵਰਕਰ ਸਮੇਤ 4 ਪਾਜ਼ੇਟਿਵ ਕੇਸ !    ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    

ਪੀਜੀਆਈ ’ਚ ਪੰਜ ਡਾਕਟਰਾਂ ਦੇ ਪੈਨਲ ਨੇ ਕੀਤਾ ਫ਼ਤਹਿਵੀਰ ਦਾ ਪੋਸਟਮਾਰਟਮ

Posted On June - 12 - 2019

ਪੀ.ਜੀ.ਆਈ. ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲੋਕ।-ਫੋਟੋ: ਨਿਤਿਨ ਮਿੱਤਲ

ਕੁਲਦੀਪ ਸਿੰਘ
ਚੰਡੀਗੜ੍ਹ, 11 ਜੂਨ
ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ 6 ਜੂਨ ਨੂੰ ਬੋਰਵੈੱਲ ਵਿੱਚ ਡਿੱਗੇ ਦੋ ਸਾਲਾ ਬੱਚੇ ਫ਼ਤਹਿਵੀਰ ਸਿੰਘ ਨੂੰ ਕੱਢ ਕੇ ਅੱਜ ਸਵੇਰੇ ਪੀ.ਜੀ.ਆਈ. ਚੰਡੀਗੜ੍ਹ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ।
ਪੀ.ਜੀ.ਆਈ. ਤੋਂ ਮਿਲੀ ਜਾਣਕਾਰੀ ਮੁਤਾਬਕ ਫਤਹਿਵੀਰ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਡਾ. ਵਾਈ.ਐਸ. ਬੰਸਲ ਅਤੇ ਡਾ. ਸੈਂਥਿਲ ਕੁਮਾਰ ਦੀ ਅਗਵਾਈ ਵਾਲੇ ਪੰਜ ਡਾਕਟਰਾਂ ਦੇ ਪੈਨਲ ਵੱਲੋਂ ਕੀਤਾ ਗਿਆ। ਡਾਕਟਰਾਂ ਮੁਤਾਬਕ ਫਤਹਿਵੀਰ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋ ਚੁੱਕੀ ਸੀ। ਬਾਕੀ ਕਾਰਨਾਂ ਬਾਰੇ ਪੋਸਟਮਾਰਟਮ ਦੀ ਰਿਪੋਰਟ ਆਉਣ ’ਤੇ ਹੀ ਪਤਾ ਚੱਲ ਸਕੇਗਾ ਜਿਹੜੀ ਕਿ ਇਸ ਕੇਸ ਦੇ ਜਾਂਚ ਅਧਿਕਾਰੀ ਨੂੰ ਹੀ ਸੌਂਪੀ ਜਾਵੇਗੀ। ਪੀ.ਜੀ.ਆਈ. ਵਿੱਚ ਅੱਜ ਜਿਉਂ ਹੀ ਫਤਹਿਵੀਰ ਸਿੰਘ ਦੀ ਲਾਸ਼ ਲਿਆਂਦੀ ਗਈ ਤਾਂ ਕੁਝ ਉਸ ਦੇ ਪਿੰਡ ਤੋਂ ਆਏ ਅਤੇ ਕੁਝ ਸਥਾਨਕ ਲੋਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਕੀਤੀ ਗਈ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਰੋਸ ਦਾ ਇਜ਼ਹਾਰ ਕੀਤਾ ਗਿਆ। ਲੋਕਾਂ ਦਾ ਕਹਿਣਾ ਸੀ ਕਿ ਐਨ.ਡੀ.ਆਰ.ਐਫ. ਕੋਲ ਪੁਖਤਾ ਪ੍ਰਬੰਧਾਂ ਦੀ ਘਾਟ ਕਾਰਨ ਹੀ ਫਤਹਿਵੀਰ ਦੀ ਜਾਨ ਗਈ ਹੈ। ਬਾਅਦ ਵਿੱਚ ਲੋਕਾਂ ਦੇ ਰੋਹ ਨੂੰ ਦੇਖਦਿਆਂ ਫਤਹਿਵੀਰ ਦੀ ਲਾਸ਼ ਨੂੰ ਪੀਜੀਆਈ ਦੇ ਪਿਛਲੇ ਗੇਟ ਰਾਹੀਂ ਬਾਹਰ ਕੱਢਿਆ ਗਿਆ।

ਇਲੈਕਟ੍ਰਾਨਿਕਸ ਮੀਡੀਆ ਨੇ ਵਰਤੀ ਭਾਰੀ ਲਾਪ੍ਰਵਾਹੀ

ਦਲਬੀਰ ਸਿੰਘ ਪਾਲ ਵੀਡੀਓ ਬਾਰੇ ਜਾਣਕਾਰੀ ਦਿੰਦਾ ਹੋਇਆ। -ਫੋਟੋ: ਰੂਬਲ

ਜ਼ੀਰਕਪੁਰ (ਹਰਜੀਤ ਸਿੰਘ) ਫ਼ਤਹਿਵੀਰ ਦੀ ਬੋਰਵੈੱਲ ’ਚ ਡਿੱਗਣ ਕਾਰਨ ਮੌਤ ਦੇ ਮਾਮਲੇ ਨੂੰ ਦਿਖਾਉਣ ਲਈ ਇਲੈਕਟ੍ਰਾਨਿਕਸ ਮੀਡੀਆ ਵੱਲੋਂ ਵੱਡੀ ਲਾਪ੍ਰਵਾਹੀ ਵਰਤੀ ਗਈ ਹੈ। ਕੌਮੀ ਤੇ ਸੂਬਾ ਪੱਧਰ ਦੇ ਕਈਂ ਵੱਡੇ ਚੈਨਲਾਂ ਵੱਲੋਂ ਟੀਆਰਪੀ ਵਧਾਉਣ ਲਈ ਫਤਹਿਵੀਰ ਦੀ ਬਿਨਾਂ ਜਾਂਚ ਕੀਤੇ ਜ਼ੀਰਕਪੁਰ ਵਸਨੀਕ ਇਕ ਬੱਚੇ ਦੀ ਗਲਤ ਵੀਡੀਓ ਦਿਖਾ ਕੇ ਪਰਿਵਾਰ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਕਈਂ ਵੱਡੇ ਤੇ ਛੋਟੇ ਚੈਨਲਾਂ ’ਤੇ ਆਪਣੇ ਬੱਚੇ ਦੀ ਵੀਡੀਓ ਦੇਖ ਕੇ ਜ਼ੀਕਰਪੁਰ ਵਸਨੀਕ ਇਕ ਪਰਿਵਾਰ ਸਦਮੇ ’ਚ ਹੈ ਜਿਨ੍ਹਾਂ ਨੇ ਇਨ੍ਹਾਂ ਚੈਨਲਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਪਿੰਡ ਕਾਠਗੜ੍ਹ ਦੇ ਵਸਨੀਕ ਦਲਬੀਰ ਸਿੰਘ ਪਾਲ ਨੇ ਦੱਸਿਆ ਕਿ ਕਈਂ ਵੱਡੇ ਤੇ ਕੁਝ ਸੋਸ਼ਲ ਮੀਡੀਆ ਦੇ ਚੈਨਲ, ਵੈਬ ਪੋਰਟਲਾਂ ਵੱਲੋਂ ਬੋਰਵੈੱਲ ’ਚ ਡਿੱਗ ਕੇ ਮਰਨ ਵਾਲੇ ਬੱਚੇ ਫ਼ਤਹਿਵੀਰ ਦੇ ਪਰਿਵਾਰ ਵੱਲੋਂ ਉਸਦਾ ਜਨਮਦਿਨ ਮਨਾਉਣ ਦੀ ਵੀਡੀਓ ਪਾਈ ਗਈ ਹੈ ਜਿਸ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਫ਼ਤਹਿਵੀਰ ਦੇ ਪਰਿਵਾਰ ਵਾਲੇ ਉਸਦਾ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਦਾ ਨਾਂ ਵੀ ਫ਼ਤਹਿਵੀਰ ਹੈ ਜਿਸ ਕਾਰਨ ਚੈਨਲਾਂ ਨੇ ਬਿਨਾਂ ਜਾਂਚ ਕੀਤੇ ਉਨ੍ਹਾਂ ਦੇ ਬੱਚੇ ਦੀ ਵੀਡੀਓ ਆਪਣੇ ਚੈਨਲਾਂ ’ਤੇ ਚਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੁਝ ਚੈਨਲਾਂ ’ਤੇ ਉਨ੍ਹਾਂ ਵੱਲੋਂ ਇਸ ਗਲਤੀ ਬਾਰੇ ਦੱਸਣ ’ਤੇ ਕੁਝ ਨੇ ਤਾਂ ਵੀਡੀਓ ਹਟਾ ਲਈ ਪਰ ਹਾਲੇ ਵੀ ਕੁਝ ਚੈਨਲਾਂ ਵੱਲੋਂ ਵੀਡੀਓ ਨੂੰ ਹਟਾਇਆ ਨਹੀਂ ਗਿਆ। ਬੱਚੇ ਦੇ ਪਿਤਾ ਦਲਬੀਰ ਸਿੰਘ ਪਾਲ ਨੇ ਦੱਸਿਆ ਕਿ ਚੈਨਲਾਂ ’ਤੇ ਵੀਡੀਓ ਤੇ ਫੋਟੋਆਂ ਦੇਖ ਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਫੋਨ ਆ ਰਹੇ ਹਨ ਜਿਸ ਕਾਰਨ ਪਰਿਵਾਰ ਭਾਰੀ ਸਦਮੇ ਵਿੱਚ ਹੈ।


Comments Off on ਪੀਜੀਆਈ ’ਚ ਪੰਜ ਡਾਕਟਰਾਂ ਦੇ ਪੈਨਲ ਨੇ ਕੀਤਾ ਫ਼ਤਹਿਵੀਰ ਦਾ ਪੋਸਟਮਾਰਟਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.