ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਪਾਵਰਕਾਮ: ਫ਼ੈਸਲੇ ਤੇ ਪ੍ਰਭਾਵ

Posted On June - 25 - 2019

ਗੁਰਪ੍ਰੀਤ ਸਿੰਘ ਕਾਂਗੜ*

ਗੁਰਪ੍ਰੀਤ ਸਿੰਘ ਕਾਂਗੜ*

ਪਿਛਲੇ ਵਰ੍ਹਿਆਂ ਵਿਚ ਮੌਜੂਦਾ ਸਰਕਾਰ ਨੇ ਬਿਜਲੀ ਮਹਿਕਮੇ ਵਿਚ ਕਈ ਮਹੱਤਵਪੂਰਨ ਫੈ਼ਸਲੇ ਕੀਤੇ ਹਨ। ਬੰਦ ਪਏ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਨੂੰ ਮੁੜ ਉਸਾਰਨ/ਚਲਾਉਣ ਦਾ ਫੈ਼ਸਲਾ ਦੂਰਗਾਮੀ ਸਿੱਟੇ ਕੱਢੇਗਾ। ਰਾਵੀ ਦਰਿਆ ਰਾਹੀਂ ਪਾਕਿਸਤਾਨ ਨੂੰ ਜਾ ਰਹੇ ਫਾਲਤੂ ਪਾਣੀ ਨੂੰ ਰੋਕ ਕੇ ਜਿੱਥੇ ਇਸ ਪਾਣੀ ਦਾ ਸਹੀ ਉਪਯੋਗ ਹੋ ਸਕੇਗਾ, ਉੱਥੇ ਸਸਤੀ ਬਿਜਲੀ ਵੀ ਹਾਸਲ ਹੋਣੀ ਹੈ। 2800 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਚੱਲਣ ਵਾਲੇ ਇਸ ਮਹੱਤਵਪੂਰਨ ਪ੍ਰਾਜੈਕਟ ਦਾ 8 ਮਾਰਚ, 2017 ਨੂੰ ਨੀਂਹ ਪੱਥਰ ਰੱਖਿਆ ਗਿਆ। ਇਸ ਤੋਂ ਪਹਿਲਾਂ ਇਸ ਪ੍ਰਾਜੈਕਟ ਨਾਲ ਸਬੰਧਤ ਰੇੜਕਿਆਂ ਨੂੰ ਜੰਮੂ-ਕਸ਼ਮੀਰ ਸਰਕਾਰ ਨਾਲ ਤੇਜ਼ ਅਤੇ ਲਗਾਤਾਰ ਸਿਰੜੀ ਯਤਨ ਕਰਕੇ ਅਲੱਗ ਤੌਰ ’ਤੇ ਨਿਪਟਾਇਆ ਗਿਆ। 206 ਮੈਗਾਵਾਟ ਵਾਲਾ ਇਹ ਡੈਮ 2021 ਦੇ ਅੰਤ ਤਕ ਚਲਾਉਣ ਦਾ ਨਿਸ਼ਾਨਾ ਮਿੱਥਿਆ ਗਿਆ ਹੈ। ਇਸਦੇ ਚਾਲੂ ਹੋਣ ਨਾਲ ਜਿੱਥੇ ਸਸਤਾ ਅਤੇ ਟਿਕਾਊ ਬਿਜਲੀ ਉਤਪਾਦਨ ਹੋਵੇਗਾ, ਉੱਥੇ ਜਮ੍ਹਾਂ ਹੋਣ ਵਾਲੇ 5000 ਕਿਊਸਕ ਪਾਣੀ ਨਾਲ ਸੂਬੇ ਦਾ 5 ਹਜ਼ਾਰ ਏਕੜ ਖੇਤੀਯੋਗ ਹੋਰ ਰਕਬਾ ਅਲੱਗ ਤੌਰ ’ਤੇ ਸਿੰਜਿਆ ਜਾ ਸਕੇਗਾ।
ਸੂਬਾ ਸਰਕਾਰ ਵੱਲੋਂ ਸਬਸਿਡੀ ਦੀ ਦਿੱਤੀ ਰਕਮ ਸਦਕਾ ਪ੍ਰਦੇਸ਼ ਦੇ ਉਦਯੋਗਿਕ ਯੂਨਿਟਾਂ ਨੂੰ ਵੀ ਪਹਿਲੀ ਵਾਰ 5 ਰੁਪਏ ਪ੍ਰਤੀ ਯੂਨਿਟ ਸਪਲਾਈ ਦੇ ਕੇ ਉਦਯੋਗਿਕ ਵਿਕਾਸ ਅਤੇ ਰੁਜ਼ਗਾਰ ਨੂੰ ਹੁਲਾਰਾ ਦੇਣ ਦੇ ਯਤਨ ਹੋਏ ਹਨ ਜਿਸ ਨਾਲ ਉਦਯੋਗ ਦੇ ਪਰਵਾਸ ਨੂੰ ਠੱਲ੍ਹ ਪਵੇਗੀ ਅਤੇ ਪਰਵਾਸ ਹੋਏ ਉਦਯੋਗ ਦੇ ਵੀ ਵਾਪਸ ਪਰਤਣ ਦੇ ਆਸਾਰ ਬਣਨਗੇ।
ਗਰਮੀ ਦੇ ਬੀਤੇ ਸੀਜ਼ਨ ਦੌਰਾਨ ਇਕੱਲੇ-ਇਕਹਿਰੇ ਘਰਾਂ/ਕੋਠਿਆਂ ਸਮੇਤ ਪਿੰਡਾਂ ਅੰਦਰ ਵੀ ਘਰੇਲੂ ਬਿਜਲੀ ਸਪਲਾਈ, ਬਿਨਾਂ ਕੋਈ ਕੱਟ ਲਾਇਆਂ 24 ਘੰਟੇ ਦਿੱਤੀ ਗਈ। ਖੇਤੀ ਸੈਕਟਰ ਦੇ ਟਿਊਬਵੈਲਾਂ ਲਈ ਵੀ ਝੋਨੇ ਦੇ ਸੀਜ਼ਨ ਮੌਕੇ ਬਿਨਾਂ ਕਿਸੇ ਟ੍ਰਿਪਿੰਗ ਦੇ ਲਗਾਤਾਰ 8 ਘੰਟੇ ਦਿੱਤੀ ਸਪਲਾਈ ਵੀ ਪਾਵਰਕਾਮ ਦੇ ਇਤਿਹਾਸ ’ਚ ਰਿਕਾਰਡ ਬਣੀ ਹੈ। ਕਿਸਾਨਾਂ ਨੂੰ ਮੁਫ਼ਤ ਅਤੇ ਨਿਸ਼ਚਤ ਨਿਰਵਿਘਨ ਬਿਜਲੀ ਸਪਲਾਈ ਦੇ ਚੱਲਦਿਆਂ ਅਨੁਸੂਚਿਤ ਜਾਤੀ, ਪੱਛੜੀਆਂ ਸ਼੍ਰੇਣੀਆਂ ਅਤੇ ਕਾਰਡ-ਧਾਰਕ ਬੀ.ਪੀ.ਐੱਲ. ਖਪਤਕਾਰਾਂ ਦਾ ਦਰਦ ਮਹਿਸੂਸ ਕਰਦਿਆਂ ਬਿਜਲੀ ਦਰਾਂ ਦੇ ਰੇਟ ਘੱਟ ਕਰਨ ਲਈ ਪੰਜਾਬ ਕੈਬਨਿਟ ਅੰਦਰ ਕ੍ਰਾਂਤੀਕਾਰੀ ਫੈ਼ਸਲੇ ਕਰਕੇ ਹੇਠਾਂ ਤਕ ਬਦਲਾਅ ਕੀਤੇ ਗਏ ਹਨ, ਜਿਸ ਅਨੁਸਾਰ ਉਕਤ ਜ਼ਿਕਰ ਅਧੀਨ ਵਰਗਾਂ ਨੂੰ ਪਹਿਲੇ 200 ਬਿਜਲੀ ਯੂਨਿਟ ਮੁਆਫ਼ ਕਰ ਦਿੱਤੇ ਗਏ। ਜਦੋਂਕਿ ਪਹਿਲੀ ਵਿਵਸਥਾ ਅਨੁਸਾਰ ਇਨ੍ਹਾਂ ਵਰਗਾਂ ਦੀ ਜੇਕਰ 200 ਤੋਂ ਉੱਪਰ ਇਕ ਵੀ ਯੂਨਿਟ ਵੱਧ ਬਿਜਲੀ ਖਪਤ ਹੋ ਜਾਂਦੀ ਸੀ ਤਾਂ 201 ਯੂਨਿਟ ਦਾ ਬਿੱਲ ਸਬਸਿਡੀ ਰਹਿਤ ਕਰਕੇ ਸਾਰਾ ਬਿੱਲ ਆਮ ਰੇਟਾਂ ਵਾਂਗ ਲਿਆ ਜਾਂਦਾ ਸੀ। ਇਸ ਤੋਂ ਇਲਾਵਾ ਇਨ੍ਹਾਂ ਵਰਗਾਂ ਨੂੰ ਪਿਛਲੇ ਸਮੇਂ ਦੇ ਪੁਰਾਣੇ ਰੇਟਾਂ ਮੁਤਾਬਿਕ ਵਧ ਕੇ ਆਏ ਬਿੱਲ ਵੀ ਨਵੇਂ ਰੇਟਾਂ ਅਨੁਸਾਰ ਸੋਧ ਕੇ ਬਿਨਾਂ ਕਿਸੇ ਸਰਚਾਰਜ ਦੇ ਲਏ ਗਏ।
ਇਕ ਦਹਾਕੇ ਤੋਂ ਬੰਦ ਪਿਆ ਜਲਖੇੜੀ ਪਾਵਰ ਪਲਾਂਟ ਵੀ ਮੇਰੇ ਕਾਰਜਕਾਲ ਦੌਰਾਨ ਹੀ ਪੁਨਰ ਸੁਰਜੀਤ ਹੋਣਾ ਸ਼ੁਰੂ ਹੋਇਆ। ਕੋਲੇ ਦੀ ਥਾਂ ਪਰਾਲੀ ਨਾਲ ਚੱਲਣ ਵਾਲਾ ਇਹ ਪਲਾਂਟ ਜਿੱਥੇ 56,940 ਲੱਖ ਯੂਨਿਟ ਨਵਾਂ ਸਾਲਾਨਾ ਬਿਜਲੀ ਉਤਪਾਦਨ ਕਰੇਗਾ; ਉੱਥੇ 80 ਹਜ਼ਾਰ ਮੀਟਰਿਕ ਟਨ ਪਰਾਲੀ ਦੀ ਵੀ ਖਪਤ ਕਰੇਗਾ। ਸਿੱਟੇ ਵਜੋਂ ਪਰਾਲੀ ਸੜਨ ਤੋਂ ਪੈਦਾ ਹੋਣ ਵਾਲੀਆਂ ਕਈ ਸਮੱਸਿਆਵਾਂ ਨੂੰ ਠੱਲ੍ਹ ਤਾਂ ਪਵੇਗੀ ਹੀ, ਪਰਾਲੀ ਦੇਣ ਵਾਲੇ ਕਿਸਾਨਾਂ ਨੂੰ ਵੀ ਪ੍ਰਤੀ ਏਕੜ ਢਾਈ ਤੋਂ ਤਿੰਨ ਹਜ਼ਾਰ ਰੁਪਏ ਦੇਣ ਦੀ ਵਿਵਸਥਾ ਹੈ।
ਮੇਰੇ ਕਾਰਜਕਾਲ ਦੌਰਾਨ ਹੀ ਪੰਜਾਬ ਰਾਜ ਬਿਜਲੀ ਨਿਗਮ (ਪਾਵਰਕਾਮ) ਨੂੰ ਹੋਰਨਾਂ ਵਿਭਾਗਾਂ ਦੇ ਮੁਕਾਬਲੇ ਘੱਟ ਸਮੇਂ ਅੰਦਰ ਰਿਕਾਰਡ ਰੁਜ਼ਗਾਰ ਦਿੱਤਾ ਹੈ ਜਿਨ੍ਹਾਂ ਵਿਚ 2800 ਲਾਈਨਮੈਨ, 229 ਸਬ ਸਟੇਸ਼ਨ ਅਟੈਂਡੈਂਟ (ਐੱਸ.ਐੱਸ.ਏ.), 80 ਜੂਨੀਅਰ ਇੰਜਨੀਅਰ (ਜੇ.ਈ.), 161 ਹੇਠਲੀ ਸ਼੍ਰੇਣੀ ਕਲਰਕ (ਐੱਲ.ਡੀ.ਸੀ.), 252 ਸਹਾਇਕ ਲਾਈਨਮੈਨ (ਏ.ਐੱਲ.ਐੱਮ.) ਅਤੇ 628 ਚੌਥਾ ਦਰਜਾ ਕਰਮਚਾਰੀ ਸ਼ਾਮਲ ਹਨ। ਕਰਮਚਾਰੀਆਂ ਦੇ 1200 ਆਸ਼ਰਿਤ ਮੈਂਬਰਾਂ ਨੂੰ ਅਲੱਗ ਨਿਯੁਕਤੀਆਂ ਦਿੱਤੀਆਂ ਗਈਆਂ ਹਨ। ਪਿਛਲੇ ਗਰਮੀ ਦੇ ਸੀਜ਼ਨ ਦੌਰਾਨ ਕਿਸਾਨ, ਉਦਯੋਗਪਤੀ ਤੋਂ ਲੈ ਕੇ ਸਮਾਜ ਦੇ ਹਰ ਵਰਗ ਨੂੰ ਦਿੱਤੀ ਨਿਰਵਿਘਨ ਬਿਜਲੀ ਸਪਲਾਈ ਦੇ ਚਲਦਿਆਂ ਝੋਨੇ ਦੇ ਪੀਕ ਸੀਜ਼ਨ ਦੌਰਾਨ ਵੀ ਸਮੇਂ ਸਿਰ ਫੈ਼ਸਲੇ ਲੈ ਕੇ ਦੂਜੇ ਸੂਬਿਆਂ ਨੂੰ 1032 ਕਰੋੜ ਰੁਪਏ ਦੀ ਵਾਧੂ ਬਿਜਲੀ ਵੇਚੀ ਗਈ, ਜਿਸ ਨਾਲ ਪਾਵਰਕਾਮ ਨੂੰ 400 ਕਰੋੜ ਦਾ ਮੁਨਾਫ਼ਾ ਹੋਇਆ। ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਬਿਜਲੀ ਬਿੱਲਾਂ ਆਦਿ ਦਾ ਭੁਗਤਾਨ ਅਤੇ ਨਿਗਮ ਦੀ ਕੁੱਲ ਵਸੂਲੀ ਅੱਧਿਓਂ ਵੱਧ (10 ਹਜ਼ਾਰ ਕਰੋੜ ਰੁਪਏ) ਡਿਜੀਟਲ ਤਰੀਕਿਆਂ ਨਾਲ ਹੋਣ ਕਾਰਨ ਦੇਸ਼ ਦੀਆਂ ਸਾਰੀਆਂ ਬਿਜਲੀ ਇਕਾਈਆਂ ਵਿਚੋਂ ਪਾਵਰਕਾਮ ਨੂੰ ਅੱਵਲ ਦਰਜਾ ਵੀ ਪਹਿਲੀ ਵਾਰ ਮਿਲਿਆ ਹੈ।

*ਪੰਜਾਬ ਦੇ ਸਾਬਕਾ ਬਿਜਲੀ ਤੇ ਮੌਜੂਦਾ ਮਾਲ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਨ
ਸੰਪਰਕ : 98760-96155


Comments Off on ਪਾਵਰਕਾਮ: ਫ਼ੈਸਲੇ ਤੇ ਪ੍ਰਭਾਵ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.