ਏ ਕਲਾਸ ਅਫਸਰ (ਨਾਨ-ਟੀਚਿੰਗ) ਐਸੋਸੀਏਸ਼ਨ ਦੀ ਚੋਣ ਦਾ ਬਿਗਲ ਵੱਜਿਆ !    ਪੰਜਾਬ ਦੇ ਅਰਧ-ਸਰਕਾਰੀ ਅਦਾਰਿਆਂ ਦੇ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਧਰਨਾ !    ਹੜ੍ਹ ਕਾਰਨ ਕੁਤਬੇਵਾਲ ’ਚ ਕਿਤੇ ਖੁਸ਼ੀ, ਕਿਤੇ ਗ਼ਮ !    ਜਨਤਕ ਤੇ ਨਿੱਜੀ ਨਿਵੇਸ਼: ਕੌਮੀ ਸਿੱਖਿਆ ਨੀਤੀ ਦੀਆਂ ਉਲਝਣਾਂ !    ਪੇਪਰਾਂ ਦਾ ਪੁਨਰ ਮੁਲੰਕਣ ਤੇ ਅਧਿਆਪਕ !    ਬਰਸਾਤ ਦੇ ਮੌਸਮ ’ਚ ਸਾਵਧਾਨ! !    ਪਾਕਿ ਖ਼ਿਲਾਫ਼ ਭਾਰਤ ਦਾ ਡੇਵਿਸ ਕੱਪ ਮੁਕਾਬਲਾ ਨਵੰਬਰ ਤੱਕ ਮੁਲਤਵੀ !    ਨਸ਼ਿਆਂ ਦਾ ਕਹਿਰ ਰੋਕਣ ਲਈ ਹੀਲਾ !    ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    

ਪਾਣੀ ਦੀ ਬੂੰਦ ਬੂੰਦ ਨੂੰ ਤਰਸੇ ਚੰਡੀਗੜ੍ਹੀਏ

Posted On June - 12 - 2019

ਜਨ ਸਿਹਤ ਵਿਭਾਗ ਦੀ ਟੀਮ ਸੈਕਟਰ-15 ਸਥਿਤ ਕੰਟਰੋਲ ਸੈਂਟਰ ’ਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੀ ਹੋਈ।

ਮੁਕੇਸ਼ ਕੁਮਾਰ
ਚੰਡੀਗੜ੍ਹ,11 ਜੂਨ
ਚੰਡੀਗੜ੍ਹ ’ਚ ਪਾਣੀ ਦੇ ਸੰਕਟ ਕਾਰਨ ਸ਼ਹਿਰ ਵਾਸੀ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਪਿਛਲੇ ਕਈਂ ਦਿਨਾਂ ਤੋਂ ਚਲਿਆ ਆ ਰਿਹਾ ਇਹ ਜਲ ਸੰਕਟ ਜਾਰੀ ਹੈ। ਸ਼ਹਿਰ ’ਚ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਨਗਰ ਨਿਗਮ ਦੇ ਜਨ ਸਿਹਤ ਵਿਭਾਗ ਦੇ ਕੰਟਰੋਲ ਸੈਂਟਰ ’ਤੇ ਅੱਜ ਦੇਰ ਸ਼ਾਮ ਤੱਕ ਪਾਣੀ ਦੀ ਮੰਗ ਨੂੰ ਲੈ ਕੇ ਪੰਜ ਸੌ ਤੋਂ ਵੱਧ ਸ਼ਿਕਾਇਤ ਦਰਜ ਕੀਤੀਆਂ ਗਈਆਂ ਤੇ ਨਿਗਮ ਵਿੱਚ ਉਪਲੱਬਧ ਪਾਣੀ ਦੇ ਟੈਂਕਰਾਂ ਨਾਲ ਸ਼ਹਿਰ ਵਾਸੀਆਂ ਨੂੰ ਪਾਣੀ ਦਿੱਤਾ ਜਾ ਰਿਹਾ ਹੈ। ਨਿਗਮ ਦੇ ਜਨ ਸਿਹਤ ਵਿਭਾਗ ਦੇ ਸੈਕਟਰ-15 ਸਥਿਤ ਸ਼ਿਕਾਇਤ ਘਰ ਦੇ ਨਿਗਰਾਨ ਅਧਿਕਾਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਗਰਮੀ ਕਾਰਨ ਸ਼ਹਿਰ ’ਚ ਪਾਣੀ ਦੇ ਖਪਤ ਵੱਧ ਹੋਣ ਕਰਕੇ ਇਹ ਕਿੱਲਤ ਆਈ ਹੈ। ਨਗਰ ਨਿਗਮ ਵਲੋਂ ਆਪਣੇ 13 ਟੈਂਕਰਾਂ ਸਣੇ ਕਿਰਾਏ ’ਤੇ ਲਾਏ ਹੋਰ ਟੈਂਕਰਾਂ ਨਾਲ ਸ਼ਿਕਾਇਤ ਮਿਲਣ ’ਤੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇਰ ਸ਼ਾਮ ਤੱਕ ਉਨ੍ਹਾਂ ਦੇ ਕੰਟਰੋਲ ਸੈਂਟਰ ’ਚ ਪੰਜ ਸੌ ਤੋਂ ਵੱਧ ਸ਼ਿਕਾਇਤ ਆਈਆਂ ਹਨ ਤੇ ਉਨ੍ਹਾਂ ਵਿਚੋਂ ਤਿੰਨ ਸੌ ਤੋਂ ਵੱਧ ਘਰਾਂ ’ਚ ਪਾਣੀ ਉਪਲੱਬਧ ਕਰਵਾਇਆ ਗਿਆ ਤੇ ਬਾਕੀ ਘਰਾਂ ’ਚ ਵੀ ਲੋੜ ਅਨੁਸਾਰ ਪਾਣੀ ਭੇਜਿਆ ਜਾ ਰਿਹਾ ਹੈ। ਜਨਸਿਹਤ ਵਿਭਾਗ ਦੇ ਐਸਡੀਓ ਜਗਦੀਸ਼ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ ’ਤੇ ਪੂਰੇ ਸ਼ਹਿਰ ’ਚ ਪਾਣੀ ਦੇ ਟੈਂਕਰ ਭੇਜੇ ਜਾ ਰਹੇ ਹਨ। ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸ਼ਹਿਰ ਵਿੱਚ ਕਰੀਬ 250 ਤੋਂ ਜ਼ਿਆਦਾ ਟਿਊਬਵੈੱਲ ਹਨ। ਇਨ੍ਹਾਂ ’ਚੋਂ ਕਰੀਬ 50 ਟਿਊਬਵੈੱਲ ਖ਼ਰਾਬ ਹਨ। ਸ਼ਹਿਰ ’ਚ ਇਸ ਸਮੇਂ 110 ਤੋਂ 115 ਐਮਮਜੀਡੀ ਪਾਣੀ ਦੀ ਮੰਗ ਹੈ, ਪਰ ਸ਼ਹਿਰ ਦੇ ਟਿਊਬਵੈੱਲਾਂ ਤੇ ਨਹਿਰੀ ਪਾਣੀ ਨੂੰ ਮਿਲਾ ਕੇ ਆਪੂਰਤੀ ਕੇਵਲ 85 ਐਮਮਜੀਡੀ ਦੀ ਹੀ ਹੋ ਰਹੀ ਹੈ। ਸ਼ਹਿਰ ’ਚ ਪਾਣੀ ਦੀ ਕਿੱਲਤ ਨੂੰ ਲੈ ਕੇ ਇਥੋਂ ਦੇ ਮੇਅਰ ਰਾਜੇਸ਼ ਕਾਲੀਆ ਨੇ ਕਿਹਾ ਕਿ ਸ਼ਹਿਰ ’ਚ ਪਾਣੀ ਦੀ ਕਿੱਲਤ ਨਾਲ ਬਣੇ ਹਾਲਾਤਾਂ ਨੂੰ ਲੈ ਕੇ ਉਹ ਖੁਦ ਨਿਗਰਾਨੀ ਕਰ ਰਹੇ ਹਨ। ਦੂਜੇ ਪਾਸੇ ਨਿਗਮ ਦੇ ਅਧਿਕਾਰੀ ਪਾਣੀ ਦੀ ਸਮੱਸਿਆ ਲਈ ਸਪਲਾਈ ਲਾਈਨ ’ਚ ਨੁਕਸ ਪੈਣ ਨੂੰ ਦੱਸ ਰਹੇ ਹਨ ਤੇ ਇਸ ਨੁਕਸ ਨੂੰ ਛੇਤੀ ਠੀਕ ਕਰਨ ਦਾ ਦਾਅਵਾ ਕਰ ਰਹੇ ਹਨ।


Comments Off on ਪਾਣੀ ਦੀ ਬੂੰਦ ਬੂੰਦ ਨੂੰ ਤਰਸੇ ਚੰਡੀਗੜ੍ਹੀਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.