ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਵਾਦ-ਵਿਵਾਦ !    

ਪਪੀਤੇ ਦੇ ਬੂਟੇ ਲਾ ਕੇ ਰਾਹ ਦਸੇਰਾ ਬਣਿਆ ਕਿਸਾਨ ਗੁਰਤੇਜ ਸਿੰਘ

Posted On June - 11 - 2019

ਪਿੰਡ ਮਛਾਣਾ ਦਾ ਕਿਸਾਨ ਗੁਰਤੇਜ ਸਿੰਘ ਆਪਣੇ ਪਪੀਤੇ ਦੇ ਖ਼ੇਤ ਵਿੱਚ। -ਫੋਟੋ: ਪੰਜਾਬੀ ਟ੍ਰਿਬਿਊਨ

ਮਨੋਜ ਸ਼ਰਮਾ
ਬਠਿੰਡਾ, 10 ਜੂਨ
ਬਠਿੰਡੇ ਜ਼ਿਲ੍ਹੇ ਦੇ ਪਿੰਡ ਮਛਾਣਾ ਦੇ ਅਗਾਂਹਵਧੂ ਕਿਸਾਨ ਗੁਰਤੇਜ ਸਿੰਘ ਨੇ ਖੇਤੀ ਵਿਭਿੰਨਤਾ ਨੂੰ ਅਪਣਾਉਂਦਿਆਂ ਇਸ ਵਾਰ ਪਪੀਤੇ ਦੇ 200 ਬੂਟੇ ਲਗਾਏ ਹਨ ਜਿਸ ਨੂੰ ਦੇਖਣ ਲਈ ਦੂਰੋਂ-ਦੂਰੋਂ ਕਿਸਾਨ ਪਹੁੰਚ ਰਹੇ ਹਨ। ਬਾਗਬਾਨੀ ਵਿਭਾਗ ਬਠਿੰਡਾ ਮੁਤਾਬਿਕ ਕਿਸਾਨ ਗੁਰਤੇਜ ਸਿੰਘ ਉਨ੍ਹਾਂ ਕਿਸਾਨਾਂ ਵਿਚੋਂ ਹੈ ਜਿਸ ਨੇ ਜ਼ਿਲ੍ਹੇ ’ਚ ਪਹਿਲੀ ਵਾਰ ਪਪੀਤੇ ਦੇ ਬੂਟੇ ਲਗਾ ਕੇ ਖੇਤੀ ਵਿਭਿੰਨਤਾ ਨੂੰ ਹੁੰਗਾਰਾ ਦਿੱਤਾ ਹੈ।
ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਗੁਰਤੇਜ ਸਿੰਘ ਵੱਲੋਂ ਇਸ ਫਲ ਦੀ ਕਾਮਯਾਬ ਖੇਤੀ ਆਸ-ਪਾਸ ਦੇ ਇਲਕਿਆਂ ਦੇ ਕਿਸਾਨਾਂ ਲਈ ਵੀ ਰਾਹ ਦਸੇਰਾ ਬਣੇਗੀ। ਉਨ੍ਹਾਂ ਦੱਸਿਆ ਕਿ ਗੁਰਤੇਜ ਨੇ ਤਕਰੀਬਨ ਚਾਰ ਕਨਾਲ ਜ਼ਮੀਨ ਵਿੱਚ ਪਪੀਤੇ ਦੇ ਬੂਟਿਆਂ ਦੀ ਬਿਜਾਈ ਕੀਤੀ ਹੈ ਜਿਨ੍ਹਾਂ ਤੋਂ ਉਨ੍ਹਾਂ ਨੂੰ ਚੰਗੀ ਕਮਾਈ ਦੀ ਉਮੀਦ ਹੈ। ਇਨ੍ਹਾਂ ਬੂਟਿਆਂ ਨੂੰ ਉਚੇਚੇ ਤੌਰ ’ਤੇ ਵੇਖਣ ਪਹੁੰਚੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਦਰਸ਼ਨ ਪਾਲ ਅਤੇ ਬਾਗਬਾਨੀ ਅਫਸਰਾਂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਪਪੀਤੇ ਦੇ ਬੂਟੇ ਲਗਾਉਣ ਵਾਲਾ ਕਿਸਾਨ ਗੁਰਤੇਜ ਸਿੰਘ ਅਗਾਂਹਵਧੂ ਕਿਸਾਨ ਹੈ ਜਿਸ ਨੇ ਆਪਣੇ ਖੇਤ ਵਿੱਚ ਫਸਲਾਂ, ਫਲਾਂ, ਸਬਜ਼ੀਆਂ, ਬਾਗ ਤੋਂ ਇਲਾਵਾ ਬੱਕਰੀਆਂ ਅਤੇ ਮੁਰਗੀਆਂ ਵੀ ਵਿਗਿਆਨਕ ਤਰੀਕੇ ਨਾਲ ਪਾਲੀਆਂ ਹੋਈਆਂ ਹਨ।
ਗੁਰਤੇਜ ਸਿੰਘ ਨੇ ਦੱਸਿਆ ਕਿ ਉਸ ਦੇ ਚਾਰ ਕਨਾਲ ਪੌਲੀਹਾਊਸ ਵਿਚ ਪਿਛਲੇ ਕੁਝ ਸਮੇਂ ਤੋਂ ਸਬਜ਼ੀਆਂ ਲਗਾਈਆਂ ਜਾ ਰਹੀਆਂ ਸਨ ਪਰ ਸਬਜ਼ੀ ਤੋੜਨਾ ਤੇ ਤਕਰੀਬਨ ਹਰ ਰੋਜ਼ ਬਾਜ਼ਾਰ ਵਿਚ ਲੈ ਕੇ ਜਾਣਾ ਅਤੇ ਵੇਚਣ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਇਸ ਵਾਰ ਪਪੀਤੇ ਦੀ ਬਿਜਾਈ ਕੀਤੀ ਹੈ। ਉਸ ਨੇ ਦੱਸਿਆ ਕਿ ਪੱਕਣ ਵਾਲੀ ਪਪੀਤੇ ਦੀ ਫ਼ਸਲ ਨੂੰ ਉਹ ਇੱਕ ਜਾਂ ਦੋ ਵਾਰ ’ਚ ਬਾਜ਼ਾਰ ’ਚ ਵੇਚ ਕੇ ਇਕਮੁਸ਼ਤ ਕਮਾਈ ਕਰ ਸਕੇਗਾ। ਕਿਸਾਨ ਗੁਰਤੇਜ ਨੇ ਦੱਸਿਆ ਕਿ ਉਸ ਨੇ ਇਸ ਫ਼ਲ ਦੇ ਬੂਟੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲਿਆਂਦੇ ਹਨ। ਉਸ ਨੇ ਦੱਸਿਆ ਕਿ ਉਹ 200 ਬੂਟਾ ਜੁਲਾਈ ਵਿਚ ਅਤੇ ਫਿਰ ਇੰਨੇ ਹੀ ਬੂਟੇ ਸਤੰਬਰ ਮਹੀਨੇ ਵਿਚ ਲਗਾਵੇਗਾ।


Comments Off on ਪਪੀਤੇ ਦੇ ਬੂਟੇ ਲਾ ਕੇ ਰਾਹ ਦਸੇਰਾ ਬਣਿਆ ਕਿਸਾਨ ਗੁਰਤੇਜ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.