ਨਵੀਂ ਸਿੱਖਿਆ ਨੀਤੀ ਅਤੇ ਅਧਿਆਪਨ ਸਿੱਖਿਆ !    ਮੈਂ ਲਾਚਾਰ ਸਰਕਾਰੀ ਸਕੂਲ ਬੋਲਦਾਂ…… !    ਵੱਡੀ ਉਮਰ ਦਾ ਗੱਠੀਆ (ਓਸਟੀਓ ਆਰਥਰਾਈਟਿਸ) !    ਮੰਦੀ ਤੋਂ ਧਿਆਨ ਭਟਕਾਉਣ ਲਈ ਐੱਨਆਰਸੀ ਦਾ ਰੌਲਾ ਪਾਇਆ: ਸੀਪੀਆਈਐੱਮ !    ਦੂਜਿਆਂ ਦੀ ਸੋਚ ਦਾ ਵਿਰੋਧ ਕਰਨ ਵਾਲੇ ਜਮਹੂਰੀਅਤ ਦੇ ਦੁਸ਼ਮਣ: ਦੇਬਰੀਤੋ !    ਜ਼ਿਮਨੀ ਚੋਣਾਂ ’ਚ ਖਿੱਲਰਿਆ ਪੀਡੀਏ !    ਬਟਾਲਾ ਧਮਾਕਾ: ਪੁਲੀਸ ਨੂੰ ਫੋਰੈਂਸਿਕ ਜਾਂਚ ਰਿਪੋਰਟ ਮਿਲੀ !    ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਵਾਲਿਆਂ ਨੂੰ ਸਮਾਗਮਾਂ ਤੋਂ ਦੂਰ ਰੱਖਣ ਦੀ ਮੰਗ !    ਪੀਵੀ ਸਿੰਧੂ ਡੈਨਮਾਰਕ ਓਪਨ ’ਚੋਂ ਬਾਹਰ !    ਮੁੱਕੇਬਾਜ਼ ਪੈੱਟ੍ਰਿਕ ਡੇਅ ਦਾ ਦੇਹਾਂਤ !    

ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਲਈ ਖੋਲ੍ਹੀ ‘ਮਿੰਨੀ ਲਾਇਬ੍ਰੇਰੀ’

Posted On June - 12 - 2019

ਦੀਵਾਨਾ ਵਿੱਚ ਬੱਸ ਅੱਡੇ ‘ਤੇ ‘ਮਿੰਨੀ ਲਾਇਬਰੇਰੀ ਦੀ ਸ਼ੁਰੂਆਤ ਕਰਦੇ ਹੋਏ ਪ੍ਰਬੰਧਕ ਤੇ ਪਤਵੰਤੇ।

ਲਖਵੀਰ ਸਿੰਘ ਚੀਮਾ
ਟੱਲੇਵਾਲ, 11 ਜੂਨ
ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਅਤੇ ਸਾਹਿਤ ਨਾਲ ਜੋੜਨ ਲਈ ਪਿੰਡ ਦੀਵਾਨਾ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ ਵਲੋਂ ਵਿਦੇਸ਼ਾਂ ਦੀ ਤਰਜ਼ ‘ਤੇ ਨਵਾਂ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਪਿੰਡ ਦੀ ਮੁੱਖ ਜਗ੍ਹਾ ‘ਤੇ ਸੜਕ ਕਿਨਾਰੇ ਮਿੰਨੀ ਲਾਇਬਰੇਰੀ ਬਣਾਈ ਗਈ ਹੈ।
ਲਾਇਬਰੇਰੀ ਦੇ ਪ੍ਰਧਾਨ ਰਣਜੀਤ ਸਿੰਘ ਅਤੇ ਵਰਿੰਦਰ ਦੀਵਾਨਾ ਨੇ ਦੱਸਿਆ ਕਿ ਇਸ ‘ਮਿੰਨੀ ਲਾਇਬਰੇਰੀ’ ‘ਚ ਸ਼ਬਦ ਤ੍ਰਿੰਜਣ, ਖੇਤੀ ਅਡਵਾਈਜ਼ਰ, ਸਫ਼ੀਰ-ਏ-ਪੰਜਾਬ, ਵਿਗਿਆਨ ਜੋਤ, ਲੋਹਮਣੀ ਸਵੈ ਚੇਤਨਾ, ਸਿਰਨਾਵਾਂ, ਮਾਡਰਨ ਖੇਤੀ, ਤਰਕਸ਼ੀਲ, ਪ੍ਰੀਤਲੜੀ, ਪ੍ਰਇਮਰੀ ਸਿੱਖਿਆ, ਨਿਰੰਤਰ ਸੋਚ, ਯੋਜਨਾ, ਜਨ ਸਾਹਿਤ, ਕਲਾਕਾਰ, ਆੜੀ ਆਦਿ ਪਰਚੇ ਰੱਖੇ ਗਏ। ਸ਼ਹੀਦ ਭਗਤ ਸਿੰਘ ਪੁਸਤਕ ਸੱਥ ਦੀਵਾਨਾ ਵਲੋਂ 20 ਪੁਸਤਕਾਂ ਦਾ ਯੋਗਦਾਨ ਪਾਇਆ ਗਿਆ। ਇਹ ਲਾਇਬਰੇਰੀ ਸਰਕਾਰੀ ਹਾਈ ਸਕੂਲ ਦੇ ਗੇਟ ਕੋਲ ਬੱਸ ਸਟੈਂਡ ‘ਤੇ ਲਾਈ ਗਈ ਹੈ। ਸਕੂਲੀ ਵਿਦਿਆਰਥੀ ਇੱਥੋਂ ਸੌਖਿਆਂ ਹੀ ਪੁਸਤਕਾਂ ਲੈ ਸਕਣਗੇ। ਸੜਕ ਕਿਨਾਰੇ ਲੋਹੇ ਦੀ ਐਂਗਲ ‘ਤੇ ਸ਼ੀਸ਼ੇ ਦੇ ਬਕਸੇ ਵਿੱਚ ਕਿਤਾਬਾਂ ਰੱਖੀਆਂ ਗਈਆਂ ਹਨ। ਬਿਨਾਂ ਕਿਸੇ ਐਂਟਰੀ ਦੇ ਕੋਈ ਵੀ ਵਿਅਕਤੀ ਪੁਸਤਕ ਲੈ ਕੇ ਘਰ ਲਿਜਾ ਕੇ ਪੜ੍ਹ ਸਕਦਾ ਹੈ। ਇਹ ਮਿੰਨੀ ਲਾਇਬਰੇਰੀ ਨਵੇਂ ਪਾਠਕ ਪੈਦਾ ਕਰਨ ‘ਚ ਆਪਣਾ ਯੋਗਦਾਨ ਪਾਵੇਗੀ। ਸਾਹਿਤ ਨਾਲ ਜੋੜਨ ਦੇ ਨਾਲ ਨਾਲ ਬੱਚਿਆਂ ‘ਚ ਇਮਾਨਦਾਰੀ ਦੀ ਭਾਵਨਾ ਵੀ ਪੈਦਾ ਹੋਵੇਗੀ।
ਪ੍ਰਬੰਧਕਾਂ ਨੇ ਕਿਹਾ ਕਿ ਇਸਦੇ ਸਫ਼ਲ ਹੋਣ ਤੋਂ ਬਾਅਦ ਪਿੰਡ ਦੀਆਂ ਹੋਰ ਸਾਂਝੀਆਂ ਥਾਵਾਂ ‘ਤੇ ਹੋਰ ਅਜਿਹੀਆਂ ਮਿੰਨੀ ਲਾਇਬਰੇਰੀਆਂ ਖੋਲ੍ਹੀਆਂ ਜਾਣਗੀਆਂ। ਦੱਸਣਯੋਗ ਹੈ ਕਿ ਪਿੰਡ ਦੀਵਾਨਾ ਵਿੱਚ 2011 ਤੋਂ ਲਗਾਤਾਰ ਲਾਇਬਰੇਰੀ ਚੱਲ ਰਹੀ ਹੈ ਜਿਸ ਵਲੋਂ ਪੰਜਾਬੀ ਦੇ ਕਈ ਵਿਦਵਾਨਾਂ ਤੇ ਲੇਖਕਾਂ ਨੂੰ ਬੁਲਾ ਕੇ ਵਿਚਾਰ ਗੋਸ਼ਟੀਆਂ ਵੀ ਕਰਵਾਈਆਂ ਜਾਂਦੀਆਂ ਰਹੀਆਂ ਹਨ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਰਜਿੰਦਰ ਭਦੌੜ ਅਤੇ ਪੀਪਲਜ਼ ਆਰਟ ਪਟਿਆਲਾ ਦੇ ਸਤਪਾਲ ਬੰਗਾ ਨੇ ਇਸ ਦਾ ਉਦਘਾਟਨ ਕਰਨ ਉਪਰੰਤ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ‘ਚ ਪਿੰਡ ਪਿੰਡ ਅਜਿਹੀਆਂ ਲਾਇਬਰੇਰੀਆਂ ਖੋਲ੍ਹਣ ਦੀ ਜ਼ਰੂਰਤ ਹੈ। ਇਸ ਮੌਕੇ ਲਾਇਬਰੇਰੀ ਦੀਵਾਨਾ ਦੇ ਪ੍ਰਧਾਨ ਰਣਜੀਤ ਸਿੰਘ, ਖ਼ਜ਼ਾਨਚੀ ਪਰਦੀਪ ਦੀਵਾਨਾ, ਪਰਮਜੀਤ ਦੀਵਾਨਾ, ਸੁਲਤਾਨ ਦੀਵਾਨਾ, ਵਰਿੰਦਰ ਦੀਵਾਨਾ, ਪਰਦੀਪ ਸ਼ਰਮਾ, ਅਵਤਾਰ ਕਮਲ, ਸਕੂਲ ਮੁਖੀ ਅਮਰਜੀਤ ਸਿੰਘ, ਈਵਰਿੰਦਰ ਸਿੰਘ, ਗੁਰਪ੍ਰੀਤ ਮਹਿਲ ਕਲਾਂ, ਜਸਵੀਰ ਸਿੰਘ ਦੀਵਾਨਾ, ਪ੍ਰਭਜੋਤ ਕੌਰ, ਜਗਸੀਰ ਸਿੰਘ, ਅੰਮ੍ਰਿਤ ਪ੍ਰੀਤ ਹਾਜ਼ਰ ਸਨ।


Comments Off on ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਲਈ ਖੋਲ੍ਹੀ ‘ਮਿੰਨੀ ਲਾਇਬ੍ਰੇਰੀ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.