ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਨੌਜਵਾਨਾਂ ’ਚ ਸਾਈਕਲਿੰਗ ਵੱਲ ਵਧਦਾ ਰੁਝਾਨ

Posted On June - 29 - 2019

ਜਗਦੀਪ ਸਿੰਘ ਕਾਹਲੋਂ
ਦੁਨੀਆਂ ਵਿੱਚ ਸਾਈਕਲ ਤੇ ਮਨੁੱਖ ਦਾ ਸਬੰਧ ਬਹੁਤ ਪੁਰਾਣਾ ਹੈ। ਸਾਈਕਲ ਦਾ ਸਫ਼ਰ ਲੱਕੜ ਦੇ ਸਾਈਕਲ ਤੋਂ ਲੈ ਕੇ ਲੋਹੇ ਅਤੇ ਕਾਰਬਨ ਫਾਈਬਰ ਤੱਕ ਬਹੁਤ ਗੰਭੀਰ ਪ੍ਰਸਥਿਤੀਆਂ ਵਿੱਚੋਂ ਗੁਜ਼ਰਿਆ। ਜਿਵੇਂ-ਜਿਵੇਂ ਮਨੁੱਖ ਨੇ ਤਰੱਕੀ ਕੀਤੀ ਉਸੇ ਤਰ੍ਹਾਂ ਸਾਈਕਲ ਉਦਯੋਗ ਵਿੱਚ ਵੀ ਬਦਲਾਅ ਆਇਆ। ਇਸ ਕਰਕੇ ਸਾਈਕਲ ਹਰ ਇਨਸਾਨ ਦੀ ਪਹਿਲੀ ਪਸੰਦ ਬਣਿਆ। ਜੇ ਸਾਈਕਲਿੰਗ ਖੇਡ ਦੀ ਗੱਲ ਕਰੀਏ ਤਾਂ ਸਾਈਕਲਿੰਗ ਖੇਡ ਵਜੋਂ 19ਵੀਂ ਸਦੀ ਵਿੱਚ ਸ਼ੁਰੂ ਹੋਈ। ਅੱਜ ਦੁਨੀਆਂ ਦੇ ਲਗਭਗ ਹਰ ਮੁਲਕ ਦੀ ਸਾਈਕਲਿੰਗ ਟੀਮ ਹੈ ਅਤੇ ਬੜੇ ਉਤਸ਼ਾਹ ਨਾਲ ਸਾਰੇ ਮੁਲਕ ਸਾਈਕਲਿੰਗ ਖੇਡ ਨੂੰ ਖੇਡਦੇ ਹਨ। ਦੁਨੀਆਂ ਦੀ ਸਭ ਤੋਂ ਮਸ਼ਹੂਰ ਸਾਈਕਲਿੰਗ ਰੋਡ ਰੇਸ ਟੂਰ ਡੀ ਫਰਾਂਸ ਦੁਨੀਆਂ ਦੀਆਂ ਬਹੁਤ ਚਰਚਿਤ ਰੋਡ ਰੇਸਾਂ ਵਿੱਚੋਂ ਇੱਕ ਹੈ। ਭਾਰਤ ਅੰਦਰ ਸਾਈਕਲਿੰਗ ਖੇਡ ਭਾਵੇਂ ਮੀਡੀਆ ਦੀਆਂ ਨਜ਼ਰਾਂ ਵਿੱਚ ਬੁਹਤ ਘੱਟ ਆਈ ਪਰ ਆਮ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਹੀ ਸਾਈਕਲਿੰਗ ਖੇਡ ਨੇ ਰਾਜ ਕੀਤਾ ਹੈ। ਇਸੇ ਕਰਕੇ ਅੱਜ ਹਰ ਇੱਕ ਵਿਅਕਤੀ ਸਾਈਕਲ ਨੂੰ ਅਹਿਮੀਅਤ ਦਿੰਦਾ ਹੈ ਭਾਵੇਂ ਪ੍ਰੋਫੈਸ਼ਨਲ ਸਾਈਕਲਿੰਗ ਹੋਵੇ ਜਾਂ ਸੌਕੀਆ ਸਾਈਕਲਿਸਟ ਹੋਵੇ ਹਰ ਵਿਅਕਤੀ ਸਾਈਕਲ ਆਪਣੀ ਪਹਿਲੀ ਪਸੰਦ ਮੰਨਦਾ ਹੈ।
ਜੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਪ੍ਰੋਫੈਸ਼ਨਲ ਸਾਈਕਲਿੰਗ ਦਾ ਜਨਮ 1930 ਦੇ ਦਹਾਕੇ ਵਿੱਚ ਹੋਇਆ। ਇਹ ਖੇਡ ਅਭਿਨੇਤਾ ਤੇ ਖਿਡਾਰੀ ਜੰਕੀਦਾਸ ਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਸਦਕਾ ਭਾਰਤ ਵਿੱਚ ਸ਼ੁਰੂ ਕੀਤੀ ਗਈ। ਸਾਲ 1946 ਵਿੱਚ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਕੌਮੀ ਖੇਡ ਸੰਸਥਾ ਵਜੋਂ ਬਣੀ। ਉਨ੍ਹਾਂ ਹਾਲਾਤ ਵਿੱਚ ਭਾਰਤ ਵਿੱਚ ਸਾਈਕਲਿੰਗ ਵਰਗੀ ਅਮੀਰ ਖੇਡ ਨੂੰ ਪ੍ਰਫੁੱਲਤ ਕਰਨਾ ਉਸ ਸਮੇਂ ਦਾ ਸਭ ਤੋਂ ਵੱਡੀ ਚੁਣੌਤੀ ਸੀ। ਭਾਰਤ ਏਸ਼ਿਆਈ ਦੇਸ਼ਾਂ ਦਾ ਪਹਿਲਾ ਦੇਸ਼ ਹੈ ਜਿਸ ਨੇ ਸਾਈਕਲਿੰਗ ਖੇਡ ਨੂੰ ਪ੍ਰਫੁੱਲਤ ਕੀਤਾ ਤੇ ਤਰੱਕੀ ਕੀਤੀ। ਭਾਰਤ ਦੇ ਹਰ ਰਾਜਾਂ ਤੇ ਵਿਭਾਗਾਂ ਦੀਆਂ ਸਾਈਕਲਿੰਗ ਟੀਮਾਂ ਬਣਾਈਆਂ ਹਨ।
ਭਾਰਤੀ ਸਾਈਕਲਿਸਟਾਂ ਨੇ 1964 ਦੀਆਂ ਟੋਕੀਓ ਓਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਭਾਗ ਲਿਆ। ਸਾਲ 1951 ਦੀਆਂ ਏਸ਼ਿਆਈ ਖੇਡਾਂ ਵਿੱਚ ਭਾਗ ਲਿਆ। ਭਾਰਤੀ ਸਾਈਕਲਿਸਟਾਂ ਨੇ 2010 ਦੀਆਂ ਕਾਮਨਵੈਲਥ ਖੇਡਾਂ ਤੋਂ ਬਾਅਦ ਲਗਾਤਾਰ ਅੰਤਰਰਾਸ਼ਟਰੀ ਪੱਧਰ ’ਤੇ ਵੱਖ-ਵੱਖ ਮੁਕਾਬਲਿਆਂ ਵਿੱਚ ਅਨੇਕਾਂ ਤਗਮੇ ਜਿੱਤੇ। ਰਾਸ਼ਟਰਮੰਡਲ ਖੇਡਾਂ ਦੇ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਸਾਈਕਲਿਸਟਾਂ ਨੇ 2012 ਦੀ ਵਰਲਡ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਭਾਗ ਲਿਆ। ਸਾਲ 2014, 2015, 2016, 2017 ਤੇ 2018 ਦੇ ਏਸ਼ੀਆ ਕੱਪ, ਏਸ਼ੀਅਨ ਚੈਂਪੀਅਨਸ਼ਿਪ ‘ਚ ਭਾਰਤੀ ਸਾਈਕਲਿਸਟਾਂ ਨੇ ਸੋਨ, ਚਾਂਦੀ ਤੇ ਕਾਂਸੇ ਦੇ ਤਗਮੇ ਜਿੱਤੇ। ਸਾਲ 2018 ਦੀ ਏਸ਼ੀਅਨ ਚੈਂਪੀਅਨਸ਼ਿਪ ਦੇ ਸਪਰਿੰਟ ਈਵੈਂਟ ਵਿੱਚ ਭਾਰਤੀ ਸਾਈਕਲਿਸਟਾਂ ਨੇ ਦੁਨੀਆਂ ਨੂੰ ਹੈਰਾਨਗੀ ਵਿੱਚ ਪਾ ਦਿੱਤਾ ਅਤੇ ਸਪਰਿੰਟ ਈਵੈਂਟ ਵਿੱਚ ਸਾਰੇ ਸੋਨ ਤਗ਼ਮੇ ਜਿੱਤੇ। ਸਾਈਕਲਿੰਗ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੁਲਕ ਨੇ ਸਪਰਿੰਟ ਈਵੈਂਟ ਦੇ ਸਾਰੇ ਸੋਨ ਤਗਮੇ ਜਿੱਤੇ ਹੋਣ। ਸਾਈਕਲਿੰਗ ਫੈੱਡਰੇਸ਼ਨ ਆਫ ਇੰਡੀਆ, ਕੋਚ ਤੇ ਸਾਈਕਲਿਸਟਾਂ ਦੀ ਸਖ਼ਤ ਮਿਹਨਤ ਸਦਕਾ ਭਾਰਤੀ ਸਾਈਕਲਿਸਟਾਂ ਦੁਨੀਆਂ ਦੀਆਂ ਚੋਟੀ ਦੀਆਂ ਟੀਮਾਂ ਵਿੱਚ ਖੜ੍ਹਾ ਹੋਏ। ਇਸ ਵਿੱਚ ਅਹਿਮ ਰੋਲ ਸਾਈਕਲਿੰਗ ਫੈੱਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਉਂਕਾਰ ਸਿੰਘ, ਉਨ੍ਹਾਂ ਦੀ ਪੂਰੀ ਟੀਮ, ਕੋਚ, ਸਪੋਰਟਸ ਅਥਾਰਟੀ ਆਫ ਇੰਡੀਆ ਭਾਰਤ ਦਾ ਖੇਡ ਮੰਤਰਾਲਾ ਤੇ ਹੋਰ ਕਾਰਪੋਰੇਟ ਘਰਾਣਿਆਂ ਨੇ ਸਾਈਕਲਿੰਗ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਲਈ ਅਹਿਮ ਯੋਗਦਾਨ ਪਾਇਆ।
ਸੰਪਰਕ: 82888-47042


Comments Off on ਨੌਜਵਾਨਾਂ ’ਚ ਸਾਈਕਲਿੰਗ ਵੱਲ ਵਧਦਾ ਰੁਝਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.