ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਨਾਮ ਦੀ ਸਿਫ਼ਤ ਦੀ ਵਿਆਖਿਆ

Posted On June - 2 - 2019

ਤੀਰਥ ਸਿੰਘ ਢਿੱਲੋਂ

ਲੇਖਕ ਪ੍ਰੋ. ਹਰਨਾਮ ਦਾਸ ਹੁਣ ਤਕ ਪੰਜਾਬੀ ਵਿਚ ਛੇ ਅਤੇ ਅੰਗਰੇਜ਼ੀ ਵਿਚ ਦੋ ਪੁਸਤਕਾਂ ਸਾਹਿਤ-ਪ੍ਰੇਮੀਆਂ ਦੀ ਨਜ਼ਰ ਕਰ ਚੁੱਕਾ ਹੈ। ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧ ਰਚਨਾ (ਬਾਣੀ ਸਿਧ ਗੋਸਟਿ) ਬਾਰੇ ‘ਸਿਧ ਗੋੋਸਟਿ’ (ਲੋਕਗੀਤ ਪ੍ਰਕਾਸ਼ਨ, ਮੁਹਾਲੀ; ਕੀਮਤ: 250 ਰੁਪਏ) ਨਾਂ ਦੀ ਇਸ ਦਾਰਸ਼ਨਿਕ ਵਿਚਾਰਧਾਰਾ ਵਾਲੀ ਵਿਲੱਖਣ ਪੁਸਤਕ ਦਾ ਸੰਪਾਦਨ ਸ਼੍ਰੋਮਣੀ ਸਾਹਿਤਕਾਰ ਡਾ. ਅੰਮ੍ਰਿਤ ਕੌਰ ਰੈਣਾ ਨੇ ਕੀਤਾ ਹੈ। ਸਿੱਧ ਗੋਸਟਿ ਬਾਣੀ, ਗੁਰੂ ਨਾਨਕ ਦੇਵ ਵੱਲੋਂ ਪ੍ਰਾਰੰਭ ਕੀਤੀ ਸੰਵਾਦ-ਪਰਿਪਾਟੀ ਵਿਚਲੇ ਮੂਲ ਤੱਥਾਂ ਨੂੰ ਰੂਪਮਾਨ ਅਤੇ ਉਜਾਗਰ ਕਰਦੀ ਹੈ। ਗੁਰੂ ਜੀ ਨੇ ਇਸ ਬਾਣੀ ਰਾਹੀਂ ਸਹਿਜ-ਮਾਰਗ ਜ਼ਰੀਏ ਸੱਚ ਵਿਚ ਲੀਨ ਹੋ ਕੇ ਅਕਾਲ ਪੁਰਖ ਨਾਲ ਮੇਲ ਦਾ ਰਸਤਾ ਦਰਸਾਇਆ ਹੈ। ਚਰਪਟ ਜੋਗੀ ਵੱਲੋਂ ਪੁੱਛੇ ਅਨੇਕਾਂ ਗੂੜ੍ਹ ਪ੍ਰਸ਼ਨਾਂ ਦਾ ਉੱਤਰ ਇਸ ਬਾਣੀ ਵਿਚ ਗੁਰੂ ਸਾਹਿਬ ਨੇ ਬੜੇ ਸਰਲ ਤਰੀਕੇ ਨਾਲ ਦੇ ਕੇ ਸਮੁੱਚੀ ਮਾਨਵਤਾ ਲਈ ਮੁਕਤੀ ਦਾ ਮਾਰਗ ਖੋਲ੍ਹ ਦਿੱਤਾ।
ਵਿਚਾਰ ਗੋਚਰੀ ਪੁਸਤਕ ਦੇ ਕੁੱਲ ਚਾਰ ਅਧਿਆਇ ਹਨ- ‘‘ਸ਼ਬਦ ਗੁਰੂ ਦਾ ਸੰਕਲਪ’’, ‘‘ਨਾਮ ਮਹਿਮਾ’’, ‘‘ਸਹਿਜ-ਅਵਸਥਾ-ਸੁੰਨ ਅਵਸਥਾ ਦਾ ਸੰਕਲਪ’’ ਅਤੇ ‘‘ਵਿਆਖਿਆ ਸਿਧ ਗੋਸਟਿ’’। ‘‘ਸ਼ਬਦ ਗੁਰੂ ਦਾ ਸੰਕਲਪ’’ ਅਧਿਆਇ ਰਾਹੀਂ ਦੱਸਿਆ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ, ਓਅੰਕਾਰ ਹੈ। ਸ਼ਬਦ ਹੀ ਅਟੱਲ ਗੁਰੂ ਹੈ। ‘ਵਿਆਖਿਆ ਸਿਧ ਗੋਸਟਿ’ ਪੁਸਤਕ ਦਾ ਅਤਿ ਮਹੱਤਵਪੂਰਨ ਅਧਿਆਇ ਹੈ। ਚਰਪਟ ਅਤੇ ਹੋਰਨਾਂ ਸਿੱਧਾਂ ਵੱਲੋਂ ਪੁੱਛੇ ਪ੍ਰਸ਼ਨਾਂ ਦੇ ਉੱਤਰ ਗੁਰੂ ਜੀ ਵੱਲੋਂ ਦਿੱਤੇ ਗਏ, ਜਿਨ੍ਹਾਂ ਦੀ ਸੰਪੂਰਨ ਵਿਆਖਿਆ ਇਸ ਭਾਗ ਵਿਚ ਗੁਰਬਾਣੀ ਦੇ ਬੇਅੰਤ ਢੁੱਕਵੇਂ ਪ੍ਰਮਾਣ ਦੇ ਕੇ ਕੀਤੀ ਗਈ ਹੈ। ਇਕ ਵੰਨਗੀ ‘‘ਜੀਵ ਵਿਚ ਸਮਤਾ, ਸੰਤੁਲਨ ਪੈਦਾ ਕਰਨ ਲਈ ਸੰਤੋਖ ਨੂੰ ਅਪਣਾ ਕੇ ਨੀਂਦਰ ਤੇ ਖ਼ੁਰਾਕ ’ਤੇ ਕਾਬੂ ਪਾਇਆ ਜਾਵੇ ਤੇ ਇਨ੍ਹਾਂ ਨੂੰ ਸੰਜਮ ਨਾਲ ਵਰਤਿਆ ਜਾਵੇ।’’
ਸੰਪਰਕ: 58154-61710


Comments Off on ਨਾਮ ਦੀ ਸਿਫ਼ਤ ਦੀ ਵਿਆਖਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.