ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਨਸ਼ੇ ’ਚ ਧੁੱਤ ਏਐੱਸਆਈ ਵੱਲੋਂ ਹੰਗਾਮਾ

Posted On June - 13 - 2019

ਨਿਜੀ ਪੱਤਰ ਪ੍ਰੇਰਕ
ਅੰਬਾਲਾ, 12 ਜੂਨ
ਚੈੱਕ ਬਾਊਂਸ ਮਾਮਲੇ ਵਿਚ ਸਜ਼ਾਯਾਫ਼ਤਾ ਕੈਦੀ ਦੇ ਸਿਵਲ ਹਸਪਤਾਲ ਅੰਬਾਲਾ ਛਾਊਣੀ ਦੇ ਹਾਰਟ ਸੈਂਟਰ ਵਿਚ ਸਟੈਂਟ ਪੁਆਉਣ ਲਈ ਪੰਚਕੂਲਾ ਤੋਂ ਗਾਰਦ ਨਾਲ ਪਹੁੰਚੇ ਏਐੱਸਆਈ ਜਗਦੀਸ਼ ਨੇ ਅੱਜ ਨਸ਼ੇ ਦੀ ਹਾਲਤ ਵਿਚ ਹੰਗਾਮਾ ਕਰ ਦਿੱਤਾ। ਉਹ ਕੱਲ ਮੰਗਲਵਾਰ ਨੂੰ ਏਥੇ ਆਇਆ ਸੀ ਤੇ ਅੱਜ ਸਵੇਰੇ ਨਸ਼ੇ ਦੀ ਹਾਲਤ ਵਿਚ ਉਸ ਨੇ ਹਸਪਤਾਲ ਸਟਾਫ ਨਾਲ ਬਹਿਸ ਕੀਤੀ। ਡਾਕਟਰਾਂ ਨੇ ਉਸ ਨੂੰ ਗੁਲੂਕੋਜ਼ ਲਾ ਦਿੱਤਾ। ਏਐੱਸਆਈ ਗੁਲੂਕੋਜ਼ ਦੀ ਬੋਤਲ ਵੀ ਇਧਰ-ਉੱਧਰ ਸੁੱਟਣ ਤੇ ਰੌਲਾ ਪਾਉਣ ਲੱਗਾ, ਜਿਸ ਕਾਰਨ ਐਮਰਜੰਸੀ ਵਿਚ ਦਾਖਲ ਮਰੀਜ਼ਾਂ ਅਤੇ ਸਟਾਫ ਨੇ ਤੰਗ ਹੋ ਕੇ ਹਸਪਤਾਲ ਚੌਕੀ ਤੋਂ ਪੁਲੀਸ ਮੁਲਾਜ਼ਮ ਬੁਲਾ ਲਏ। ਡਿਊਟੀ ’ਤੇ ਤਾਇਨਾਤ ਡਾ. ਸੰਜੀਵ ਗੋਇਲ ਨੇ ਵੀ ਉਸ ਨੂੰ ਐਮਰਜੰਸੀ ਵਾਰਡ ਵਿਚੋਂ ਬਾਹਰ ਜਾਣ ਲਈ ਕਿਹਾ ਪਰ ਜਦੋਂ ਉਹ ਨਹੀਂ ਮੰਨਿਆ ਤਾਂ ਰੈਜੀਮੈਂਟ ਪੁਲੀਸ ਚੌਕੀ ਤੋਂ ਮੁਲਾਜ਼ਮ ਮੌਕੇ ’ਤੇ ਪਹੁੰਚੇ ਤੇ ਏਐੱਸਆਈ ਬਾਰੇ ਪੰਚਕੂਲਾ ਦੇ ਸਬੰਧਿਤ ਥਾਣੇ ਅਤੇ ਐੱਸਪੀ ਨੂੰ ਸੂਚਿਤ ਕੀਤਾ। ਉੱਚ ਅਧਿਕਾਰੀਆਂ ਵੱਲੋਂ ਏਐੱਸਆਈ ਦਾ ਮੈਡੀਕਲ ਕਰਨ ਲਈ ਕਿਹਾ ਗਿਆ, ਜਿਸ ਤੋਂ ਬਾਅਦ ਡਿਊਟੀ ਡਾਕਟਰ ਨੇ ਉਸ ਦਾ ਮੈਡੀਕਲ ਕਰਵਾ ਕੇ ਰਿਪੋਰਟ ਅਧਿਕਾਰੀਆਂ ਨੂੰ ਸੌਂਪ ਦਿੱਤੀ।
ਜਾਂਚ ਅਧਿਕਾਰੀ ਮੁੱਖ ਸਿਪਾਹੀ ਰੇਸ਼ਮ ਨੇ ਦੱਸਿਆ ਕਿ ਏਐੱਸਆਈ ਦੀ ਪਛਾਣ ਪੰਚਕੂਲਾ ਪੁਲੀਸ ਲਾਈਨ ਵਿਚ ਤਾਇਨਾਤ ਏਐੱਸਆਈ ਜਗਦੀਸ਼ ਵਜੋਂ ਹੋਈ ਹੈ।

 


Comments Off on ਨਸ਼ੇ ’ਚ ਧੁੱਤ ਏਐੱਸਆਈ ਵੱਲੋਂ ਹੰਗਾਮਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.