ਹੁਣ ਤਾਂ ਭੋਗਾਂ ’ਤੇ ਵੀ ਸਪੀਕਰ ਵੱਜਦੈ !    ਨਸ਼ਾ, ਕਾਰਨ ਅਤੇ ਬਚਾਅ !    ਸਾਵਣ !    ਲੋਕ ਇਨਸਾਫ ਪਾਰਟੀ ਵੱਲੋਂ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ ਸ਼ੁਰੂ !    ਸਰਕਾਰ ਤੋਂ ਤੰਗ ਕਿਸਾਨ ਨੇ ਪੰਜ ਏਕੜ ਕਮਾਦ ਵਾਹਿਆ !    ਛੇੜਛਾੜ ਮਾਮਲਾ: ਬੱਚੀ ਦੇ ਹੱਕ ’ਚ ਸਕੂਲ ਅੱਗੇ ਧਰਨਾ !    ਜਵਾਹਰੇਵਾਲਾ ਗੋਲੀ ਕਾਂਡ: ਤੀਜੇ ਦਿਨ ਵੀ ਮ੍ਰਿਤਕਾਂ ਦਾ ਨਹੀਂ ਹੋਇਆ ਪੋਸਟਮਾਰਟਮ !    ਭਾਰਤ ਨੂੰ ਮੁੱਕੇਬਾਜ਼ੀ ਵਿੱਚ ਚਾਰ ਚਾਂਦੀ ਦੇ ਤਗ਼ਮੇ !    ਅਮਰੀਕ ਸਿੰਘ ਵਿਸ਼ਵ ਕਬੱਡੀ ਕੱਪ ’ਚ ਅਧਿਕਾਰੀ ਨਿਯੁਕਤ !    ਕੇਂਦਰੀ ਮੰਤਰੀ ਬੀਬਾ ਬਾਦਲ ਨੇ ਬਠਿੰਡਾ ਦੇ ਐੱਸਐੱਸਪੀ ਖ਼ਿਲਾਫ਼ ਮੋਰਚਾ ਖੋਲ੍ਹਿਆ !    

ਧੁੱਪ ਰੋਧਕ ਕੀ ਹੈ?

Posted On June - 22 - 2019

ਕਰਨੈਲ ਸਿੰਘ ਰਾਮਗੜ੍ਹ
ਬੱਚਿਓ! ਗਰਮੀਆਂ ਦੇ ਮੌਸਮ ਵਿਚ ਧੁੱਪ ਤੋਂ ਬਚਣ ਲਈ ਧੁੱਪ ਰੋਧਕ (ਸਨਸਕਰੀਨ) ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇਕ ਤਰ੍ਹਾਂ ਦਾ ਜੈਲ, ਕਰੀਮ ਜਾਂ ਪਾਊਡਰ ਰੂਪ ਵਿਚ ਹੁੰਦਾ ਹੈ। ਇਸਨੂੰ ਨੰਗੀ ਚਮੜੀ ’ਤੇ ਮਲਿਆ ਜਾਂਦਾ ਹੈ। ਇਹ ਚਮੜੀ ’ਤੇ ਪਤਲੀ ਪਰਤ ਬਣਾਉਂਦਾ ਹੈ।
ਸੂਰਜ ਤੋਂ ਹਾਨੀਕਾਰਕ ਪਰਾਵੈਂਗਣੀ ਕਿਰਨਾਂ ਆਉਂਦੀਆਂ ਹਨ। ਜਦੋਂ ਕੋਈ ਵਿਅਕਤੀ ਕੁਝ ਸਮੇਂ ਤਕ ਤੇਜ਼ ਧੁੱਧ ਦੇ ਸੰਪਰਕ ਵਿਚ ਰਹਿੰਦਾ ਹੈ ਤਾਂ ਪਰਾਵੈਂਗਣੀ ਕਿਰਨਾਂ ਚਮੜੀ ਦੇ ਸੈੱਲਾਂ ਨੂੰ ਨਸ਼ਟ ਕਰ ਦਿੰਦੀਆਂ ਹਨ ਜਿਸ ਕਾਰਨ ਚਮੜੀ ਝੁਲਸ ਜਾਂਦੀ ਹੈ। ਇਸ ਨਾਲ ਚਮੜੀ ਦਾ ਕੈਂਸਰ ਵੀ ਹੋ ਸਕਦਾ ਹੈ।
ਧੁੱਧ ਰੋਧਕ ਵਿਚ ਕੁਝ ਅਕਾਰਬਨਿਕ ਯੋਗਿਕ ਅਤੇ ਕੁਝ ਕਾਰਬਨਿਕ ਯੋਗਿਕ ਹੁੰਦੇ ਹਨ। ਇਸ ਵਿਚਲੇ ਅਕਾਰਬਨਿਕ ਯੋਗਿਕ ਜ਼ਿੰਕ ਆਕਸਾਈਡ ਜਾਂ ਟਿਟੇਨੀਅਮ ਡਾਈਆਕਸਾਈਡ ਧੁੱਧ ਰੋਧਕ ਦਾ ਕੰਮ ਕਰਦੇ ਹਨ। ਇਹ ਪਰਾਵੈਂਗਣੀ ਕਿਰਨਾਂ ਨੂੰ ਪਰਵਰਤਿਤ ਕਰ ਦਿੰਦੇ ਹਨ। ਇਸ ਵਿਚਲੇ ਕਾਰਬਨਿਕ ਯੋਗਿਕ ਆਕਸੀਬੇਨਜ਼ੋਨ ਜਾਂ ਡਾਈਆਕਸੀਬੇਨਜ਼ੋਨ ਪਰਾਵੈਂਗਣੀ ਕਿਰਨਾਂ ਨੂੰ ਸੋਖਦੇ ਹਨ ਜਿਸ ਕਾਰਨ ਚਮੜੀ ’ਤੇ ਕਿਰਨਾਂ ਦਾ ਮਾੜਾ ਅਸਰ ਨਹੀਂ ਪੈਂਦਾ।
ਸੰਪਰਕ: 79864-99563


Comments Off on ਧੁੱਪ ਰੋਧਕ ਕੀ ਹੈ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.