ਹਾੜ੍ਹ !    ਫ਼ਿਲਮ ਛੋਟੀ, ਜਲਵਾ ਵੱਡਾ !    ਪੰਜਾਬੀ ਫ਼ਿਲਮਾਂ ਦਾ ਉੱਘਾ ਅਦਾਕਾਰ ਸੁਰੇਸ਼ !    ਫ਼ਿਲਮਾਂ ਵਿਚ ਅਧਿਆਪਕਾਂ ਦੀ ਹਾਜ਼ਰੀ !    ਰੂਹਾਨੀ ਰੁਤਬੇ ਦੀ ਬਾਤ ਹੈ ਜੁਗਨੀ !    ਇਕ ‘ਬੋਲੀ’ ਦੀ ਸਿਰਜਣਾ !    ਛੋਟਾ ਪਰਦਾ !    ਵਿਸਰਿਆ ਲੋਕ ਨਾਟ ਖਿਉੜੇ !    ਉੱਚੀ ਹੋਈ ਐਮੀ ਵਿਰਕ ਦੀ ਉਡਾਰੀ !    ਪੰਜਾਬੀਅਤ ਤੋਂ ਦੂਰ ਹੋਇਆ ਡੀਡੀ ਪੰਜਾਬੀ !    

ਧਰਮਰਾਜ ਵੱਲੋਂ ਦਿੱਤੀ ਸਜ਼ਾ ਦਾ ਚਿੱਤਰ

Posted On June - 12 - 2019

ਹਿੰਦੂ ਮਿਥਿਹਾਸ ਅਨੁਸਾਰ ਸੰਸਾਰ ਵਿਚ ਹਰ ਜੀਵ ਦੀਅਾਂ ਉਸ ਦੇ ਜਿਉਂਦੇ ਜੀਅ ਦੀਅਾਂ ਕਰਨੀਅਾਂ ਦਾ ਰਿਕਾਰਡ ਧਰਮਰਾਜ ਦੇ ਮੁਨਸ਼ੀ ਚਿਤ੍ਰਗੁਪਤ ਰਾਹੀਂ ਰੱਖਿਆ ਜਾਂਦਾ ਹੈ, ਜੋ ਹਰ ਜੀਵ ਦੀ ਮੌਤ ਮਗਰੋਂ ਇਨ੍ਹਾਂ ਬਾਰੇ ਰੱਖੇ ਰਿਕਾਰਡ ਨੂੰ ਧਰਮਰਾਜ ਅੱਗੇ ਪੇਸ਼ ਕਰਦਾ ਹੈ। ਇਸ ਦੇ ਅਧਾਰ ’ਤੇ ਧਰਮਰਾਜ ਉਸ ਜੀਵ ਨੂੰ ਦਿੱਤੀ ਜਾਣ ਵਾਲੀ ਸਜ਼ਾ ਜਾਂ ਮੁਕਤੀ ਦਾ ਫ਼ੈਸਲਾ ਸੁਣਾਉਂਦਾ ਹੈ। ਜੋ ਸਜ਼ਾ ਧਰਮਰਾਜ ਵੱਲੋਂ ਕਿਸੇ ਬੇਵਫ਼ਾ ਅਤੇ ਕਿਰਤਘਣ ਪਤਨੀ ਨੂੰ ਮਿਲਦੀ ਹੈ, ਉਸ ਦਾ ਇਕ ਦ੍ਰਿਸ਼ ਇਸ ਚਿੱਤਰ ਵਿਚ ਅੰਕਿਤ ਕੀਤਾ ਗਿਆ ਹੈ। ਇਹ ਚਿੱਤਰ ਮੇਲੇ ਵਿਚ ਵੇਚਣ ਲਈ ਰੱਖਿਆ ਗਿਆ ਸੀ, ਜਿਸ ਨੂੰ ਜੇ.ਸੀ. ਓਮਾਨ ਨੇ ਆਪਣੀ 1908 ਵਿਚ ਛਪੀ ਪੁਸਤਕ ‘ਕਲਟਸ, ਕਸਦਟਮਜ਼ ਅੈਂਡ ਸੁਪਰਸਟਿਸ਼ਨਜ਼ ਆਫ ਇੰਡੀਆ’ ਵਿਚ ਪ੍ਰਕਾਸ਼ਿਤ ਕੀਤਾ ਸੀ।
ਪੁਰਾਣੇ ਪੰਜਾਬ ਵਿਚ ਲੱਗਦੇ ਮੇਲਿਅਾਂ ਵਿਚ ਚਿੱਤਰ ਵੀ ਵੇਚੇ ਜਾਂਦੇ ਸਨ। ਮੇਲਿਅਾਂ ਵਿਚ ਵਿਕਦੇ ਇਸ ਪ੍ਰਕਾਰ ਦੇ ਚਿੱਤਰ ਜਿੱਥੇ ਮੌਤ ਮਗਰੋਂ ਧਰਮਰਾਜ ਵੱਲੋਂ ਦਿੱਤੀ ਜਾਣ ਵਾਲੀ ਸਜ਼ਾ ਤੋਂ ਲੋਕਾਂ ਨੂੰ ਚਿਤਾਵਨੀ ਦਿੰਦੇ

ਡਾ. ਕੰਵਰਜੀਤ ਸਿੰਘ ਕੰਗ

ਸਨ, ਉਸੇ ਨਾਲ ਹੀ ਜੀਵਨ ਉਚਿਤ ਢੰਗ ਨਾਲ ਬਸਰ ਕਰਨ ਲਈ ਵੀ ਪ੍ਰੇਰਦੇ ਸਨ।
ਸੰਪਰਕ: 98728-33604


Comments Off on ਧਰਮਰਾਜ ਵੱਲੋਂ ਦਿੱਤੀ ਸਜ਼ਾ ਦਾ ਚਿੱਤਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.