ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਦੋ ਭੈਣਾਂ ਨੂੰ ਦੁਬਈ ਦਾ ਟੂਰਿਸਟ ਵੀਜ਼ਾ ਮਹਿੰਗਾ ਪਿਆ

Posted On June - 12 - 2019

ਪੱਤਰ ਪ੍ਰੇਰਕ
ਬਠਿੰਡਾ, 11 ਜੂਨ
ਇਥੋਂ ਦੀਆਂ ਦੋ ਭੈਣਾਂ ਨੂੰ ਦੁਬਈ ਲਈ ਟੂਰਿਸਟ ਵੀਜ਼ਾ ਲਵਾਉਣਾ ਮਹਿੰਗਾ ਪੈ ਗਿਆ ਹੈ। ਇਨ੍ਹਾਂ ਭੈਣਾਂ ਨੇ ਉਥੋਂ ਦੇ ਹੋਟਲ ਵਾਲੇ ’ਤੇ ਸ਼ੋਸ਼ਣ ਕਰਨ ਦੇ ਦੋਸ਼ ਲਾਏ ਹਨ ਜਿਸ ਬਾਰੇ ਪਰਸ ਰਾਮ ਨਗਰ ਬਠਿੰਡਾ ਦੇ ਜਸਵੰਤ ਸਿੰਘ ਨੇ ਥਾਣਾ ਕੈਨਾਲ ਵਿਚ ਰਿਪੋਰਟ ਦਰਜ ਕਰਵਾਈ ਹੈ ਕਿ ਉਸ ਦੀ ਪਤਨੀ ਪ੍ਰਿਆ ਅਤੇ ਉਸ ਦੀ ਸਾਲੀ ਪ੍ਰੀਤੀ ਨੂੰ ਮੁਹੱਲੇ ਦੇ ਰਹਿਣ ਵਾਲੇ ਸੁਖਦੇਵ ਸਿੰਘ ਪੁੱਤਰ ਬਾਬੂ ਸਿੰਘ, ਜੋਬਨ ਜੀਤ ਸਿੰਘ ਲੁਧਿਆਣਾ, ਸਲਮਾਨ ਖ਼ਾਨ ਵਾਸੀ ਗੁੜਗਾਉਂ ਵੱਲੋਂ 7 ਮਈ ਨੂੰ ਟੂਰਿਸਟ ਵੀਜ਼ੇ ’ਤੇ ਦੁਬਈ ਭੇਜਿਆ ਗਿਆ ਸੀ ਪਰ ਇੱਕ ਦਿਨ ਬਾਅਦ ਹੀ ਉਸ ਦੀ ਪਤਨੀ ਦਾ ਫ਼ੋਨ ’ਤੇ ਵੁਆਇਸ ਮੈਸੇਜ ਆਇਆ ਕਿ ਦੁਬਈ ਦੇ ਇੱਕ ਹੋਟਲ ਮਾਲਕ ਨੇ ਉਨ੍ਹਾਂ ਦੇ ਪਾਸਪੋਰਟ ਅਤੇ ਕਾਗ਼ਜ਼ ਰੱਖ ਲਏ ਹਨ ਅਤੇ ਧਮਕੀ ਦਿੱਤੀ ਹੈ ਕਿ ਕਲੱਬਾਂ ਵਿਚ ਛੋਟੇ ਕੱਪੜੇ ਪਾ ਕੇ ਨੱਚਣਾ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਦੋਨਾਂ ਭੈਣਾਂ ਨੂੰ ਵੱਖ ਵੱਖ ਹੋਟਲਾਂ ਵਿਚ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਕੈਨਾਲ ਕਲੋਨੀ ਦੇ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਇਹ ਦੋ ਭੈਣਾਂ ਇੱਕ ਹਫ਼ਤੇ ਦੇ ਟੂਰ ’ਤੇ ਦੁਬਈ ਗਈਆਂ ਸਨ ਅਤੇ ਉੱਥੇ ਸਭਿਆਚਾਰਕ ਸਮਾਗਮ ਵਿਚ ਹਿੱਸਾ ਲੈਣਾ ਸੀ। ਇਸ ਲਈ ਲੜਕੀਆਂ ਦੇ ਪਿਤਾ ਅਸ਼ੋਕ ਖੰਨਾ ਵੱਲੋਂ ਬਕਾਇਦਾ ਉਨ੍ਹਾਂ ਤੋਂ 1.80 ਲੱਖ ਰੁਪਏ ਪੇਸ਼ਗੀ ਰਕਮ ਵੀ ਲਈ ਗਈ ਸੀ ਪਰ ਉਕਤ ਕੰਪਨੀ ਸਮਝੌਤੇ ’ਤੇ ਖਰੀ ਨਹੀਂ ਉੱਤਰੀ ਅਤੇ ਛੋਟੇ ਕੱਪੜੇ ਪਾ ਕੇ ਹੋਟਲਾਂ ਵਿਚ ਨਾਚ ਕਰਨ ਲਈ ਮਜਬੂਰ ਕੀਤਾ ਗਿਆ ਜਿਸ ਦਾ ਲੜਕੀਆਂ ਨੇ ਵਿਰੋਧ ਕੀਤਾ ਤਾਂ ਹੋਟਲ ਮਾਲਕਾਂ ਨੇ ਪਾਸਪੋਰਟ ਜ਼ਬਤ ਕਰ ਲਏ। ਥਾਣਾ ਮੁਖੀ ਅਨੁਸਾਰ ਪ੍ਰਿਆ ਸ਼ਿਕਾਇਤਕਰਤਾ ਜਸਵੰਤ ਸਿੰਘ ਦੀ ਪਤਨੀ ਹੈ ਅਤੇ ਜਦੋਂਕਿ ਉਸ ਦੀ ਸਾਲੀ ਪ੍ਰੀਤੀ ਅਣਵਿਆਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਹੋਟਲ ਮਾਲਕ ਦੇ ਮੈਨੇਜਰ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਕਾਗ਼ਜ਼ ਅਤੇ ਪਾਸਪੋਰਟ ਵਾਪਸ ਦੇ ਦਿੱਤੇ ਗਏ ਹਨ ਅਤੇ ਲੜਕੀਆਂ ਜਲਦੀ ਵਾਪਸ ਆ ਰਹੀਆਂ ਹਨ।


Comments Off on ਦੋ ਭੈਣਾਂ ਨੂੰ ਦੁਬਈ ਦਾ ਟੂਰਿਸਟ ਵੀਜ਼ਾ ਮਹਿੰਗਾ ਪਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.