ਯਹੂਦੀ ਘੱਲੂਘਾਰੇ ਦਾ ਪ੍ਰਮਾਣਿਕ ਹਸਤਾਖਰ !    ਗੋਰੀ ਦੀਆਂ ਝਾਂਜਰਾਂ ਵਾਲਾ ਨੰਦ ਲਾਲ ਨੂਰਪੁਰੀ !    ਸਿੱਧੂ ਮਗਰੋਂ ਸੋਨੀ ਵੀ ਨਵੇਂ ਮਹਿਕਮੇ ਦਾ ਚਾਰਜ ਲੈਣ ਤੋਂ ਇਨਕਾਰੀ !    ਅਜੋਕੇ ਦੌਰ ਦਾ ਪੰਜਾਬੀ ਚਿੰਤਨ !    ਮਨੁੱਖੀ ਨਸਲ ਦਾ ਅਨਿਸ਼ਚਿਤ ਭਵਿੱਖ !    ਇਨਕਲਾਬੀ ਗੁਰੀਲੇ ਦਾ ਘਰ !    ਨਦੀਨ !    ਸੰਜੀਦਗੀ ਭਰਪੂਰ ਸ਼ਾਇਰੀ !    ਅਜੋਕੇ ਮਨੁੱਖ ਦੀ ਵੇਦਨਾ-ਸੰਵੇਦਨਾ !    ਮਨੁੱਖੀ ਮਨ ਨੂੰ ਸਮਝਣ ਦੀ ਕੋਸ਼ਿਸ਼ !    

ਤਿੰਨ ਪਿੰਡਾਂ ’ਚ ਪਾਣੀ ਦੇ ਛੇ ਦਰਜਨ ਕੁਨੈਕਸ਼ਨ ਕੱਟੇ

Posted On June - 12 - 2019

ਤੇਪਲਾ ’ਚ ਟੂਟੀਆਂ ਦੇ ਕੁਨੈਕਸ਼ਨਾਂ ਦੀ ਜਾਂਚ ਕਰਦੀ ਹੋਈ ਟੀਮ। -ਫੋਟੋ: ਗੁਰਪ੍ਰੀਤ ਸਿੰਘ

ਪੱਤਰ ਪ੍ਰੇਰਕ
ਘਨੌਰ, 11 ਜੂਨ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਾਣੀ ਦੀ ਟੂਟੀਆਂਂ ਦੇ ਨਾਜਾਇਜ਼ ਕੂਨੈਕਸ਼ਨਾਂ ਤੇ ਵਿਆਰਥ ਪਾਣੀ ਜਾਣ ਤੋਂ ਰੋਕਣ ਲਈ ਵਿੱਢੀ ਮੁਹਿੰਮ ਤਹਿਤ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਤੇਪਲਾ, ਹਾਸ਼ਮਪੁਰ ਅਤੇ ਖੈਰਪੁਰ ਵਿੱਚ ਛੇ ਦਰਜਨ ਟੂਟੀਆਂ ਦੇ ਨਾਜਾਇਜ਼ ਕੁਨੈਕਸ਼ਨ ਕੱਟੇ ਅਤੇ ਪਾਣੀ ਵਿਆਰਥ ਕਰਨ ਵਾਲੇ ਖਪਤਕਾਰਾਂ ਨੂੰ ਜੁਰਮਾਨੇ ਕੀਤੇ। ਵਿਭਾਗ ਦੀ ਘਨੌਰ ਸਬ-ਡਵੀਜ਼ਨ ਦੇ ਜੂਨੀਅਰ ਇੰਜਨੀਅਰ ਸਤਨਾਮ ਸਿੰਘ ਮੱਟੂ ਨੇ ਦੱਸਿਆਂ ਕਿ ਵਿਭਾਗ ਵੱਲੋਂ ਐਸਡੀਉ ਰਸ਼ਪਿੰਦਰ ਸਿੰਘ, ਜੇਈ ਉਪਨ ਗਰਗ, ਰਾਜ ਕੁਮਾਰ, ਦਵਿੰਦਰ ਕੁਮਾਰ, ਸੋਹਨ ਸਿੰਘ, ਜਗੀਰ ਸਿੰਘ ਅਤੇ ਬਲਜਿੰਦਰ ਸਿੰਘ ’ਤੇ ਆਧਾਰਿਤ ਟੀਮ ਵੱਲੋਂ ਪਾਣੀ ਦੀ ਟੂਟੀਆਂ ਦੇ ਨਾਜਾਇਜ਼ ਕੁਨੈਕਸ਼ਨਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ ਤੇ 72 ਕੁਨੈਕਸ਼ਨ ਕੱਟੇ ਗਏ। ਵਿਭਾਗ ਦੀ ਟੀਮ ਵੱਲੋਂ ਟੂਟੀਆਂ ਦਾ ਪਾਣੀ ਨਾਲੀਆਂ ਵਿੱਚ ਵਹਾਅ ਰਹੇ ਖਪਤਕਾਰਾਂ ਨੂੰ ਜੁਰਮਾਨੇ ਵੀ ਕੀਤੇ ਗਏ।


Comments Off on ਤਿੰਨ ਪਿੰਡਾਂ ’ਚ ਪਾਣੀ ਦੇ ਛੇ ਦਰਜਨ ਕੁਨੈਕਸ਼ਨ ਕੱਟੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.