ਦਰੱਖ਼ਤਾਂ ਤੋਂ ਲਟਕਦੀਆਂ ਲਾਸ਼ਾਂ ਅਤੇ ਵਾਇਰਲ ਹੁੰਦੇ ਵੀਡੀਓ !    ਲੋਕਰਾਜ ’ਚ ਵਿਚਾਰੇ ਲੋਕ !    ਸਿੱਖੀ ਆਨ ਤੇ ਸ਼ਾਨ ਦੀ ਗਾਥਾ... !    ਚੀਨੀ ਰੈਸਟੋਰੈਂਟ ’ਚ ਗੈਸ ਧਮਾਕਾ, 9 ਹਲਾਕ !    ਏਟੀਐੱਸ ਦੇ ਸਿਖਰਲੇ ਅਧਿਕਾਰੀਆਂ ਨੂੰ ਅੱਜ ਸੰਬੋਧਨ ਕਰਨਗੇ ਸ਼ਾਹ !    ਸ੍ਰੀ ਦਰਬਾਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਦਾ ਕੰਮ ਸ਼ੁਰੂ !    ਸਰਕਾਰ ਵੱਲੋਂ ਝੋਨੇ ਦੀ ਖਰੀਦ ਠੀਕ ਹੋਣ ਦਾ ਦਾਅਵਾ !    ਫਗਵਾੜਾ ਮੰਡੀ ’ਚ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀ ਪ੍ਰੇਸ਼ਾਨ !    ਖੰਨਾ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਤੇ ਆਮਦ ਨੇ ਰਫ਼ਤਾਰ ਫੜੀ !    ਜ਼ਿਮਨੀ ਚੋਣ: ਉਮੀਦਵਾਰਾਂ ਨੇ ਲੋਕ ਮੁੱਦੇ ਖੂੰਜੇ ਲਾਏ !    

ਤਪਸ਼ ਤੋਂ ਡਰਦੇ ਸਿਤਾਰੇ

Posted On June - 8 - 2019

ਦੇਸ਼ ਵਿਚ ਤੇਜ਼ ਗਰਮੀ ਸ਼ੁਰੂ ਹੁੰਦਿਆਂ ਹੀ ਫ਼ਿਲਮੀ ਸਿਤਾਰਿਆਂ ਦਾ ਵਿਦੇਸ਼ ਜਾਣਾ ਸ਼ੁਰੂ ਹੋ ਜਾਂਦਾ ਹੈ। ਆਪਣੀ ਰੁਝੇਵਿਆਂ ਭਰਪੂਰ ਜ਼ਿੰਦਗੀ ਵਿਚੋਂ ਉਹ ਕੁਝ ਸਮਾਂ ਆਪਣੇ ਪਰਿਵਾਰਾਂ ਨਾਲ ਬਿਤਾ ਕੇ ਇਸਨੂੰ ਯਾਦਗਾਰੀ ਬਣਾਉਣ ਲਈ ਵਿਦੇਸ਼ਾਂ ਵੱਲ ਰੁਖ਼ ਕਰਦੇ ਹਨ ਜਿੱਥੇ ਉਹ ਖ਼ੂਬ ਮੌਜ ਮਸਤੀ ਕਰਦੇ ਹਨ।

ਅਸੀਮ ਚਕਰਵਰਤੀ

ਦੀਪਿਕਾ ਪਾਦੁਕੋਣ

ਦੀਪਿਕਾ-ਰਣਵੀਰ ਜਲਦੀ ਹੀ ਆਪਣਾ ਕੰਮ ਨਿਪਟਾ ਕੇ ਛੁੱਟੀਆਂ ਮਨਾਉਣ ਲਈ ਵਿਦੇਸ਼ ਜਾਣ ਵਾਲੇ ਹਨ। ਉਂਜ ਆਪਣੇ ਕੰਮ ਦੇ ਸਿਲਸਿਲੇ ਵਿਚ ਇਸ ਜੋੜੀ ਦਾ ਵਿਦੇਸ਼ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਦੂਜੇ ਪਾਸੇ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਵੀ ਛੁੱਟੀਆਂ ਮਨਾਉਣ ਲਈ ਜਾਣ ਵਾਲੇ ਹਨ। ਇਹੀ ਹਾਲ ਫ਼ਿਲਮਾਂ ਤੋਂ ਵਿਦਾ ਹੋ ਚੁੱਕੀ ਅਭਿਨੇਤਰੀ ਸ਼ਿਲਪਾ ਸ਼ੈਟੀ ਕੁੰਦਰਾ ਦਾ ਹੈ। ਆਪਣੇ ਕਾਰੋਬਾਰੀ ਪਤੀ ਰਾਜ ਕੁੰਦਰਾ ਦੀ ਵਜ੍ਹਾ ਕਾਰਨ ਉਹ ਬਹੁਤ ਘੁੰਮਦੀ ਰਹਿੰਦੀ ਹੈ। ਲੰਡਨ ਤੋਂ ਵਾਪਸ ਆਉਣ ਤੋਂ ਬਾਅਦ ਹੁਣ ਦੋਵੇਂ ਫਿਰ ਫਰਾਂਸ ਜਾਣ ਦੀ ਤਿਆਰੀ ਕਰ ਰਹੇ ਹਨ। ਜਿੱਥੇ ਦੋਵੇਂ ਆਪਣੇ ਬੇਟੇ ਨਾਲ ਗਰਮੀ ਦੀਆਂ ਛੁੱਟੀਆਂ ਬਿਤਾਉਣਾ ਚਾਹੁੰਦੇ ਹਨ। ਮੁੰਬਈ ਵਿਚ ਉਂਜ ਤਾਂ ਮਾਰਚ ਦੇ ਅੰਤਿਮ ਹਫ਼ਤੇ ਤੋਂ ਗਰਮੀ ਪੈਣ ਲੱਗਦੀ ਹੈ, ਇਸ ਦੌਰਾਨ ਸਿਤਾਰੇ ਮੁੰਬਈ ਦੀ ਤਪਦੀ ਗਰਮੀ ਵਿਚ ਰਹਿਣਾ ਪਸੰਦ ਨਹੀਂ ਕਰਦੇ। ਆਓ ਉਨ੍ਹਾਂ ਦੀ ਛੁੱਟੀਆਂ ਦੀ ਮਸਤੀ ਬਾਰੇ ਵਿਸਥਾਰ ਨਾਲ ਜਾਣੀਏ।
ਸ਼ਾਹਰੁਖ਼ ਖ਼ਾਨ ਲਈ ਵਿਦੇਸ਼ ਆਉਣਾ ਜਾਣਾ ਕੋਈ ਵੱਡੀ ਗੱਲ ਨਹੀਂ ਹੈ। ਉਸ ਦੀਆਂ ਫ਼ਿਲਮਾਂ ਦੀ ਕਾਫ਼ੀ ਸ਼ੂਟਿੰਗ ਵਿਦੇਸ਼ ਵਿਚ ਹੀ ਹੁੰਦੀ ਹੈ। ਉਹ ਆਪਣੀ ਫ਼ਿਲਮ ਦਾ ਪ੍ਰਚਾਰ ਵੀ ਦੇਸ਼ ਦੇ ਨਾਲ ਵਿਦੇਸ਼ ਵਿਚ ਕਰਨਾ ਪਸੰਦ ਕਰਦਾ ਹੈ। ਆਮ ਤੌਰ ’ਤੇ ਕੋਈ ਜ਼ਰੂਰੀ ਕੰਮ ਨਾ ਹੋਵੇ ਤਾਂ ਉਸਦਾ ਗਰਮੀ ਦਾ ਮੌਸਮ ਲੰਡਨ ਜਾਂ ਕਿਧਰੇ ਹੋਰ ਹੀ ਬੀਤ ਦਾ ਹੈ।
ਪਿਛਲੇ ਕਾਫ਼ੀ ਦਿਨਾਂ ਤੋਂ ਆਪਣੇ ਹੌਲੀਵੁੱਡ ਦੇ ਸ਼ਡਿਊਲ ਦੇ ਚੱਲਦੇ ਅਭਿਨੇਤਰੀ ਪ੍ਰਿਯੰਕਾ ਚੋਪੜਾ ਲਗਾਤਾਰ ਵਿਦੇਸ਼ ਵਿਚ ਹੀ ਰਹਿ ਰਹੀ ਹੈ। ਵਿਆਹ ਤੋਂ ਬਾਅਦ ਅਮਰੀਕਾ ਉਸਦਾ ਦੂਜਾ ਘਰ ਬਣ ਗਿਆ ਹੈ। ਇਸ ਦੌਰਾਨ ਉਹ ਪਤੀ ਨਿਕ ਨਾਲ ਮੌਂਟਰੀਅਲ ਦੇ ਆਪਣੇ ਆਲੀਸ਼ਾਨ ਘਰ ਵਿਚ ਵੀ ਰਹਿੰਦੀ ਹੈ। ਪੰਜ ਸਾਲ ਪਹਿਲਾਂ ਇਸ ਬੰਗਲੇ ਨੂੰ ਉਸਨੇ ਬਹੁਤ ਮਨ ਨਾਲ ਖ਼ਰੀਦਿਆ ਸੀ।

ਕੰਗਨਾ ਰਣੌਤ

ਦੂਜੇ ਪਾਸੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਅਭਿਨੇਤਰੀ ਕੰਗਨਾ ਰਣੌਤ ਵੀ ਗਰਮੀਆਂ ਵਿਚ ਪਰਿਵਾਰ ਦੇ ਮੈਂਬਰਾਂ ਨਾਲ ਛੁੱਟੀਆਂ ਬਿਤਾਉਣਾ ਚਾਹੁੰਦੀ ਹੈ। ਸਮੁੰਦਰ ਤੱਟ ਅਤੇ ਹਰਿਆਲੀ ਨਾਲ ਭਰਿਆ ਮਾਹੌਲ ਉਸ ਦੀਆਂ ਮਨ ਪਸੰਦ ਥਾਵਾਂ ਹਨ। ਉਹ ਦੱਸਦੀ ਹੈ, ‘ਅਸਲ ਵਿਚ ਮੈਨੂੰ ਦੇਸ਼ ਦੇ ਕਈ ਪਹਾੜੀ ਇਲਾਕੇ ਪਸੰਦ ਹਨ, ਪਰ ਉੱਥੇ ਕਿੰਨੀ ਕੁ ਵਾਰ ਜਾ ਸਕਦੀ ਹਾਂ, ਦੂਜੇ ਪਾਸੇ ਵਿਦੇਸ਼ ਜਾਣ ’ਤੇ ਪ੍ਰਸ਼ੰਸਕਾਂ ਦੀ ਭੀੜ ਤੋਂ ਥੋੜ੍ਹਾ ਬਚਾਅ ਹੋ ਜਾਂਦਾ ਹੈ। ਮੈਂ ਗਰਮੀ ਦੀਆਂ ਛੁੱਟੀਆਂ ਨੂੰ ਕਾਫ਼ੀ ਸਕੂਨ ਨਾਲ ਸਿਰਫ਼ ਪਰਿਵਾਰ ਦੇ ਲੋਕਾਂ ਵਿਚਕਾਰ ਹੀ ਬਿਤਾਉਣਾ ਚਾਹੁੰਦੀ ਹਾਂ।’
ਕੈਟਰੀਨਾ ਕੈਫ, ਅਲੀ ਅਬਰਾਮ, ਜੈਕਲੀਨ ਫਰਨਾਂਡਿਸ ਵਰਗੀਆਂ ਕਈ ਵਿਦੇਸ਼ੀ ਅਭਿਨੇਤਰੀਆਂ ਹਨ ਜੋ ਸ਼ੂਟਿੰਗ ਨਾ ਹੋਣ ’ਤੇ ਗਰਮੀ ਦੇ ਦਸ-ਪੰਦਰਾਂ ਦਿਨ ਆਪਣੇ ਹੋਮ ਟਾਊਨ ਵਿਚ ਹੀ ਜਾਣਾ ਪਸੰਦ ਕਰਦੀਆਂ ਹਨ। ਸਵੀਡਨ ਤੋਂ ਆਈ ਮਾਡਲ ਅਤੇ ਅਭਿਨੇਤਰੀ ਅਲੀ ਅਬਰਾਮ ਸਵੀਡਨ ਦੇ ਨਾਲ ਨਾਲ ਯੂਰੋਪ ਦੇ ਕੁਝ ਦੇਸ਼ਾਂ ਦਾ ਚੱਕਰ ਲਗਾਉਣ ਦੀ ਯੋਜਨਾ ਬਹੁਤ ਪਹਿਲਾਂ ਹੀ ਬਣਾ ਚੁੱਕੀ ਹੈ। ਕੈਟਰੀਨਾ ਮੌਕਾ ਮਿਲਦੇ ਹੀ ਸਿੱਧਾ ਲੰਡਨ ਆਪਣੇ ਪਰਿਵਾਰ ਕੋਲ ਪਹੁੰਚ ਜਾਂਦੀ ਹੈ। ਜੈਕਲੀਨ ਦਾ ਅਫ਼ਰੀਕਾ ਦੇ ਕੁਝ ਦੇਸ਼ਾਂ ਤੋਂ ਇਲਾਵਾ ਸ੍ਰੀਲੰਕਾ ਜਾਣ ਦਾ ਵੀ ਇਰਾਦਾ ਹੈ। ਸਨੀ ਲਿਓਨ, ਨਰਗਿਸ ਫਾਖਰੀ, ਐਮੀ ਜੈਕਸਨ ਆਦਿ ਵਿਦੇਸ਼ੀ ਅਭਿਨੇਤਰੀਆਂ ਵੀ ਭਾਰਤ ਵਿਚ ਘੱਟ ਹੀ ਦਿਖਾਈ ਦੇਣਗੀਆਂ। ਅਲੀ ਅਬਰਾਮ ਦੱਸਦੀ ਹੈ, ‘ਸਵੀਡਨ ਵਿਚ ਮੇਰੇ ਕੁਝ ਮਾਡਲਿੰਗ ਸਬੰਧੀ ਕੰਮ ਹਨ, ਮੈਨੂੰ ਇਸ ਸਿਲਸਿਲੇ ਵਿਚ ਜੂਨ ਦੇ ਮੱਧ ਤਕ ਉੱਥੇ ਹੀ ਰਹਿਣਾ ਪਏਗਾ।’
ਸ਼ੂਟਿੰਗ ਨਾ ਹੋਵੇ ਤਾਂ ਅਮਿਤਾਭ ਬੱਚਨ ਨੂੰ ਵਿਦੇਸ਼ ਦੌਰੇ ਦਾ ਜ਼ਿਆਦਾ ਸ਼ੌਕ ਨਹੀਂ ਹੈ। ਇਸਦੀ ਬਜਾਏ ਉਹ ਆਪਣੇ ਦੇਸ਼ ਦੇ ਹੀ ਕਈ ਰਮਣੀਕ ਸਥਾਨਾਂ ’ਤੇ ਘੁੰਮਣਾ ਚਾਹੁੰਦਾ ਹੈ। ਉਹ ਦੱਸਦਾ ਹੈ, ‘ਸੁਭਾਵਿਕ ਤੌਰ ’ਤੇ ਦੇਸ਼ ਦੇ ਕਈ ਰਮਣੀਕ ਸਥਾਨਾਂ ’ਤੇ ਮੈਂ ਜਾ ਚੁੱਕਿਆ ਹਾਂ। ਨੈਨੀਤਾਲ ਵਿਚ ਤਾਂ ਮੇਰੀ ਕੁਝ ਸਮਾਂ ਪੜ੍ਹਾਈ ਵੀ ਹੋਈ ਹੈ। ਇਸਤੋਂ ਇਲਾਵਾ ਸ਼ਿਮਲਾ, ਰਾਨੀਖੇਤ, ਸ੍ਰੀਨਗਰ, ਜੰਮੂ, ਦਾਰਜੀਲਿੰਗ, ਉਟੀ ਆਦਿ ਲਗਪਗ ਸਾਰੇ ਪਹਾੜੀ ਇਲਾਕਿਆਂ ਨੂੰ ਮੈਂ ਬਹੁਤ ਕਰੀਬ ਤੋਂ ਦੇਖਿਆ ਹੈ, ਪਰ ਅੱਜ ਵੀ ਫੁਰਸਤ ਮਿਲਣ ’ਤੇ ਮੈਨੂੰ ਇਨ੍ਹਾਂ ਵਿਚੋਂ ਕਿਸੇ ਥਾਂ ’ਤੇ ਛੁੱਟੀਆਂ ਬਿਤਾਉਣਾ ਚੰਗਾ ਲੱਗਦਾ ਹੈ।’

ਕੈਟਰੀਨਾ ਕੈਫ

ਬਚਪਨ ਤੋਂ ਹੀ ਅਭਿਨੇਤਰੀ ਭੂਮੀ ਪੇਡਨੇਕਰ ਨੂੰ ਦੇਸ਼ ਵਿਦੇਸ਼ ਦੀਆਂ ਸੁੰਦਰ ਥਾਵਾਂ ਦੀਆਂ ਤਸਵੀਰਾਂ ਇਕੱਠੀਆਂ ਕਰਨ ਦਾ ਸ਼ੌਕ ਰਿਹਾ ਹੈ। ਉਹ ਦੱਸਦੀ ਹੈ, ‘ਉਦੋਂ ਬਹੁਤ ਇੱਛਾ ਹੁੰਦੀ ਸੀ ਕਿ ਆਪਣੇ ਪਿਆਰਿਆਂ ਨਾਲ ਇਨ੍ਹਾਂ ਰਮਣੀਕ ਸਥਾਨਾਂ ਦਾ ਚੱਕਰ ਲਗਾਵਾਂ, ਹੁਣ ਮੈਨੂੰ ਇਹ ਮੌਕਾ ਮਿਲਿਆ ਹੈ। ਇਸ ਲਈ ਹਰ ਸਾਲ ਇਨ੍ਹਾਂ ਥਾਵਾਂ ’ਤੇ ਘੁੰਮਣ ਦੀ ਯੋਜਨਾ ਬਣਾਉਂਦੀ ਹਾਂ। ਦੇਰ-ਸਵੇਰ ਹੀ ਸਹੀ ਮੈਂ ਇਨ੍ਹਾਂ ਰਮਣੀਕ ਸਥਾਨਾਂ ’ਤੇ ਘੁੰਮਣ ਦਾ ਆਪਣਾ ਸ਼ੌਕ ਪੂਰਾ ਕਰ ਰਹੀ ਹਾਂ।’

ਫ਼ਿਲਮੀ ਬੈਨਰਾਂ ਦੀ ਸਮਝਦਾਰੀ

ਸ਼ਾਹਰੁਖ਼ ਖ਼ਾਨ ਆਪਣੇ ਬੱਚਿਆਂ ਨਾਲ

ਇਸ ਮਾਮਲੇ ਵਿਚ ਕੁਝ ਵੱਡੇ ਨਿਰਮਾਤਾਵਾਂ ਨੇ ਬਹੁਤ ਸਮਝਦਾਰੀ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੂੰ ਪਤਾ ਹੈ ਕਿ ਗਰਮੀ ਆਉਂਦੇ ਹੀ ਜ਼ਿਆਦਾਤਰ ਸਿਤਾਰੇ ਛੁੱਟੀਆਂ ਦੇ ਮੂਡ ਵਿਚ ਆ ਜਾਂਦੇ ਹਨ। ਅਜਿਹੇ ਵਿਚ ਸਮਝਦਾਰ ਫ਼ਿਲਮ ਨਿਰਮਾਤਾ ਕਿਸੇ ਵਿਦੇਸ਼ੀ ਆਊਟਡੋਰ ਲੋਕੇਸ਼ਨ ਵਿਚ ਫ਼ਿਲਮ ਦੀ ਸ਼ੂਟਿੰਗ ਰੱਖ ਕੇ ਸਿਤਾਰਿਆਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਅੱਜਕੱਲ੍ਹ ਅਨੀਸ ਬਜ਼ਮੀ ਟੀ-ਸੀਰੀਜ਼ ਦੀ ਫ਼ਿਲਮ ‘ਪਾਗਲਪੰਤੀ’ ਦੀ ਸਾਰੀ ਸ਼ੂਟਿੰਗ ਲੰਡਨ ਵਿਚ ਜਲਦੀ-ਜਲਦੀ ਮੁਕੰਮਲ ਕਰ ਰਿਹਾ ਹੈ। ਕਈ ਅਜਿਹੇ ਨਿਰਮਾਤਾ ਹਨ ਜਿਹੜੇ ਵੱਡਾ ਬਜਟ ਤਾਂ ਬਰਦਾਸ਼ਤ ਨਹੀਂ ਕਰ ਸਕਦੇ, ਇਸ ਲਈ ਉਹ ਦੇਸ਼ ਦੇ ਹੀ ਕਿਸੇ ਹਿਲ ਸਟੇਸ਼ਨ ਵਿਚ ਫ਼ਿਲਮ ਦੀ ਸ਼ੂਟਿੰਗ ਰੱਖਣਾ ਪਸੰਦ ਕਰਦੇ ਹਨ। ਕਰਨ ਜੌਹਰ ਜਿਸਨੂੰ ਵਿਦੇਸ਼ ਵਿਚ ਸ਼ੂਟਿੰਗ ਕਰਨ ਦਾ ਬਹੁਤ ਸ਼ੌਕ ਹੈ, ਦੱਸਦਾ ਹੈ, ‘ਅਸਲ ਵਿਚ ਵਿਦੇਸ਼ ਵਿਚ ਸ਼ੂਟਿੰਗ ਕਰਨ ਦਾ ਸਭ ਤੋਂ ਵੱਡਾ ਫਾਇਦਾ ਇਹ ਮਿਲਦਾ ਹੈ ਕਿ ਫ਼ਿਲਮ ਦੇ ਸਾਰੇ ਸਿਤਾਰੇ ਸਾਡੀ ਗ੍ਰਿਫ਼ਤ ਵਿਚ ਹੁੰਦੇ ਹਨ, ਇਸ ਲਈ ਅਸੀਂ ਫ਼ਿਲਮ ਦੀ ਜ਼ਿਆਦਾ ਤੋਂ ਜ਼ਿਆਦਾ ਸ਼ੂਟਿੰਗ ਕਰ ਲੈਂਦੇ ਹਾਂ। ਇਸ ਲਈ ਗਰਮੀ ਆਉਂਦੇ ਹੀ ਕਿਸੇ ਵਧੀਆ ਦੇਸ਼ ਵਿਚ ਆਪਣੀ ਫ਼ਿਲਮ ਦੀ ਸ਼ੂਟਿੰਗ ਦੀ ਯੋਜਨਾ ਬਣਾ ਲੈਂਦਾ ਹਾਂ।’

ਸੈਫ ਅਲੀ ਖ਼ਾਨ ਆਪਣੇ ਪਰਿਵਾਰ ਨਾਲ

ਪਸੰਦੀਦਾ ਜਗ੍ਹਾ ਲੰਡਨ

ਇਸ ਵਿਚ ਕੋਈ ਸ਼ੱਕ ਨਹੀਂ ਕਿ ਲੰਡਨ ਕਈ ਸਿਤਾਰਿਆਂ ਦੀ ਪਸੰਦੀਦਾ ਜਗ੍ਹਾ ਹੈ। ਗਰਮੀਆਂ ਵਿਚ ਅਕਸਰ ਇੱਥੇ ਸਿਤਾਰਿਆਂ ਦੀ ਭੀੜ ਰਹਿੰਦੀ ਹੈ। ਸ਼ਾਹਰੁਖ਼ ਖ਼ਾਨ, ਦੀਪਿਕਾ ਪਾਦੁਕੋਣ, ਕਰਨ ਜੌਹਰ, ਕੰਗਨਾ ਰਣੌਤ, ਰਿਤਿਕ ਰੌਸ਼ਨ ਅਕਸਰ ਫੁਰਸਤ ਮਿਲਦੇ ਹੀ ਲੰਡਨ ਦਾ ਚੱਕਰ ਲਗਾ ਆਉਂਦੇ ਹਨ, ਪਰ ਰਿਤਿਕ ਇਸ ਵਾਰ ਲੰਡਨ ਦੇ ਨਾਲ ਹੀ ਫਰਾਂਸ ਵਿਚ ਗਰਮੀ ਦੀਆਂ ਛੁੱਟੀਆਂ ਮਨਾਉਣਾ ਚਾਹੁੰਦਾ ਹੈ।


Comments Off on ਤਪਸ਼ ਤੋਂ ਡਰਦੇ ਸਿਤਾਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.