ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਟੇਲਾਂ ’ਤੇ ਪਾਣੀ ਨਾ ਪੁੱਜਣ ਖ਼ਿਲਾਫ਼ ਕਿਸਾਨਾਂ ਦਾ ਰੋਹ ਭਖਿਆ

Posted On June - 12 - 2019

ਜ਼ਿਲ੍ਹਾ ਕਚਹਿਰੀਆਂ ਵਿਚ ਦਿੱਤੇ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਆਗੂ ਉਗਰ ਸਿੰਘ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 11 ਜੂਨ
ਟੇਲਾਂ ਉਪਰ ਪੂਰਾ ਪਾਣੀ ਦੀ ਮੰਗ ਨੂੰ ਲੈਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਸਾਰੇ ਉੱਤਰੀ ਭਾਰਤ ਵਿੱਚ ਅੰਤ ਦੀ ਗਰਮੀ ਕਹਿਰ ਪੈ ਰਿਹਾ ਹੈ ਪਰ ਮਾਨਸਾ ਜ਼ਿਲ੍ਹੇ ਵਿੱਚ ਧਰਤੀ ਹੇਠਲਾ ਪਾਣੀ ਮਾੜਾ ਹੋਣ ਦੇ ਬਾਵਜੂਦ ਨਹਿਰਾਂ ਦੀ ਬੰਦੀ ਕੀਤੀ ਪਈ ਹੈ। ਉਨ੍ਹਾਂ ਕਿਹਾ ਕਿ ਨਹਿਰਾਂ ਦੇ ਪਾਣੀ ਬੰਦ ਕਰਨ ਦਾ ਸ਼ਡਿਊਲ, ਜਦੋਂ ਅਧਿਕਾਰੀ ਬਣਾਉਂਦੇ ਹਨ, ਉਦੋਂ ਜੇਠ-ਹਾੜ੍ਹ ਦੀ ਗਰਮੀ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾ ਰਿਹਾ ਹੈ, ਜਿਸ ਨਾਲ ਅੰਨਦਾਤਾ ਦੇ ਖੇਤ ਤਿਹਾਏ ਹੋ ਜਾਂਦੇ ਹਨ ਅਤੇ ਆਮ ਲੋਕਾਂ ਦੀ ਪਿਆਸ ਨਹੀਂ ਬੁੱਝਦੀ ਹੈ। ਕਿਸਾਨ ਆਗੂ ਉਗਰ ਸਿੰਘ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਕੁਝ ਪਿੰਡ ਝੁਨੀਰ ਬਲਾਕ ਨਾਲ ਸਬੰਧਿਤ ਹਨ, ਜਿਨ੍ਹਾਂ ਪਿੰਡਾਂ ਨੂੰ ਟੇਲਾਂ ਉਪਰ ਪਾਣੀ ਪੂਰਾ ਨਹੀਂ ਮਿਲ ਰਿਹਾ, ਜਿਸ ਕਾਰਨ ਨਰਮੇ ਦੀ ਫਸਲ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸੇ ਤਰ੍ਹਾਂ ਦੋ ਪਿੰਡ ਹੀਰੋ ਕਲਾਂ ਤੇ ਹੋਡਲਾ ਕਲਾਂ ਨੂੰ ਲਗਾਤਾਰ ਇੱਕ ਸਾਲ ਤੋਂ ਨਹਿਰੀ ਪਾਣੀ ਬਿਲਕੁਲ ਹੀ ਨਹੀਂ ਮਿਲ ਰਿਹਾ। ਦੋਵੇਂ ਪਿੰਡ ਇਸ ਸਮੱਸਿਆ ਤੋਂ ਬੜੇ ਦੁਖੀ ਹਨ ਅਤੇ ਸੰਤਾਪ ਭੋਗ ਰਹੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਬੰਧਤ ਨਹਿਰੀ ਵਿਭਾਗ ਨੂੰ ਹਦਾਇਤ ਕਰੇ ਤਾਂ ਜੋ ਟੇਲਾਂ ਉਪਰ ਪੂਰਾ ਪਾਣੀ ਦਿੱਤਾ ਜਾਵੇ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੀਖੀ ਨੇ ਕਿਹਾ ਕਿ ਕਰਜ਼ਾ ਮੁਆਫ ਸਕੀਮ ਦਾ ਲਾਭ ਪੂਰੀ ਕਿਸਾਨੀ ਨੂੰ ਨਹੀਂ ਮਿਲਿਆ ਜਥੇਬੰਦੀ ਮੰਗ ਕਰਦੀ ਹੈ ਕਿ ਇਸ ਕਰਜਾ ਮੁਆਫੀ ਦੀ ਸਕੀਮ ਤਹਿਤ ਸਬੰਧਤ ਮਹਿਕਮੇ ਨੇ, ਜੋ ਕੁਤਾਹੀ ਕੀਤੀ ਹੈ, ਇਸ ਦੀ ਇਨਕੁਆਰੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ, ਜੋ ਛੇ ਹਾਜ਼ਰ ਪ੍ਰਤੀ ਸਾਲ ਕਿਸਾਨਾਂ ਨੂੰ ਰਾਹਤ ਦੇਣ ਵੱਜੋ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਹੈ, ਉਸ ਵਿੱਚ ਕਿਸਾਨਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ। ਇਸ ਮੌਕੇ ਤੇਜ ਸਿੰਘ ਚਕੇਰੀਆਂ, ਮਹਿੰਦਰ ਸਿੰਘ ਬੁਰਜ ਹਰੀ, ਸੁਖਦੇਵ ਸਿੰਘ ਕੋਟਲੀ, ਬਲਵੀਰ ਸਿੰਘ ਝੰਡੂਕੇ, ਜੁਗਰਾਜ ਸਿੰਘ ਹੀਰੋ ਕਲਾਂ, ਦਰਸ਼ਨ ਸਿੰਘ ਚਹਿਲਾਂਵਾਲੀ, ਮਾਘ ਸਿੰਘ ਮਾਖਾ, ਲੀਲਾ ਸਿੰਘ ਹੀਰੋ ਕਲਾਂ, ਦਰਸ਼ਨ ਸਿੰਘ ਢੈਪਈ ਨੇ ਸੰਬੋਧਨ ਕੀਤਾ।


Comments Off on ਟੇਲਾਂ ’ਤੇ ਪਾਣੀ ਨਾ ਪੁੱਜਣ ਖ਼ਿਲਾਫ਼ ਕਿਸਾਨਾਂ ਦਾ ਰੋਹ ਭਖਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.