ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਝੋਨੇ ਦੀ ਲੁਆਈ ਦਾ ਵੇਲਾ

Posted On June - 22 - 2019

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

ਝੋਨੇ ਦੀ ਲੁਆਈ ਹੁਣ ਪੂਰੇ ਜ਼ੋਰ ਨਾਲ ਹੋ ਰਹੀ ਹੈ। ਪਹਿਲਾਂ ਉਨ੍ਹਾਂ ਕਿਸਮਾਂ ਦੀ ਲੁਆਈ ਕਰੋ ਜਿਹੜੀਆਂ ਪੱਕਣ ਵਿੱਚ ਵੱਧ ਸਮਾਂ ਲੈਂਦੀਆਂ ਹਨ। ਜਿਵੇਂ ਕਿ ਪੀ.ਆਰ. 122, ਪੀ.ਆਰ. 123, ਪੀ.ਆਰ. 114 ਅਤੇ ਪੀ.ਆਰ. 113 ਹਨ। ਇਸ ਪਿੱਛੋਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ.ਆਰ. 127, ਪੀ.ਆਰ. 126, ਪੀ.ਆਰ. 124, ਪੀ.ਆਰ. 121 ਦੀ ਕਾਸ਼ਤ ਕਰੋ। ਵੱਟਾਂ ਮਜ਼ਬੂਤ ਕਰੋ ਤੇ ਕਿਆਰੇ ਛੋਟੇ ਬਣਾਓ। ਪਨੀਰੀ ਪੁੱਟਣ ਤੋਂ ਪਹਿਲਾਂ ਖੇਤ ਨੂੰ ਪਾਣੀ ਦੇਵੋ ਤਾਂ ਜੋ ਪਨੀਰੀ ਸਹਿਜ ਨਾਲ ਪੁੱਟੀ ਜਾਵੇ। ਪਨੀਰੀ ਪੁੱਟ ਕੇ ਜੜ੍ਹਾਂ ਨੂੰ ਪਾਣੀ ਵਿੱਚ ਧੋਵੋ। ਪੀ.ਆਰ. 124 ਅਤੇ ਪੀ.ਆਰ. 126 ਦੀ ਪਨੀਰੀ 25-30 ਦਿਨਾਂ ਦੀ ਹੀ ਲਗਾਵੋ।
ਜੇ ਚਾਰੇ ਦੀ ਬਿਜਾਈ ਨਹੀਂ ਕੀਤੀ ਤਾਂ ਹੁਣ ਕਰ ਲਵੋ। ਮੱਕੀ, ਚਰ੍ਹੀ ਤੇ ਬਾਜਰਾ ਸਾਉਣੀ ਦੇ ਮੁੱਖ ਚਾਰੇ ਹਨ। ਜੇ ਇਨ੍ਹਾਂ ਵਿਚ ਰਵਾਂਹ ਰਲਾ ਕੇ ਬੀਜ ਦਿੱਤੇ ਜਾਣ ਤਾਂ ਚਾਰਾ ਵਧੇਰੇ ਪੌਸ਼ਟਿਕ ਹੋ ਜਾਂਦਾ ਹੈ। ਮੱਕੀ ਦੀ ਜੇ 1006 ਕਿਸਮ ਦੀ ਸਿਫ਼ਾਰਸ਼ ਕੀਤੀ ਗਈ ਹੈ। ਪ੍ਰਭਾਤ ਜਾਂ ਕੇਸਰੀ ਵੀ ਬੀਜਿਆ ਜਾ ਸਕਦਾ ਹੈ। ਐੱਸ.ਐੱਲ. 44 ਚਰ੍ਹੀ (ਜੁਆਰ) ਦੀ ਸਿਫ਼ਾਰਸ਼ ਕੀਤੀ ਕਿਸਮ ਹੈ। ਇਸ ਦਾ ਇੱਕ ਏਕੜ ਵਿਚ 25 ਕਿਲੋ ਬੀਜ ਪਾਵੋ। ਪੀ.ਐੱਚ.ਬੀ.ਐਫ-1, ਪੀ.ਸੀ.ਬੀ.-164 ਅਤੇ ਐਫ਼.ਬੀ.ਸੀ. 16 ਬਾਜਰੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਸਾਰੀਆਂ ਫ਼ਸਲਾਂ ਨੂੰ ਖੇਤ ਤਿਆਰ ਕਰਨ ਤੋਂ ਪਹਿਲਾਂ ਜੇ ਹੋ ਸਕੇ ਤਾਂ ਰੂੜੀ ਦੀ ਖ਼ਾਦ ਜ਼ਰੂਰ ਪਾਈ ਜਾਵੇ।
ਗਰਮੀਆਂ ਦੀਆਂ ਸਬਜ਼ੀਆਂ ਦੀ ਹੁਣ ਵੀ ਬਿਜਾਈ ਕੀਤੀ ਜਾ ਸਕਦੀ ਹੈ। ਘੀਆ ਕੱਦੂ, ਕਾਲੀ ਤੋਰੀ, ਕਰੇਲਾ, ਟੀਂਡਾ ਅਤੇ ਭਿੰਡੀ ਦੀ ਬਰਸਾਤੀ ਫ਼ਸਲ ਦੀ ਬਿਜਾਈ ਹੁਣ ਕਰੋ। ਪੰਜਾਬ ਬਹਾਰ, ਪੰਜਾਬ ਬਰਕਤ, ਪੰਜਾਬ ਲੌਂਗ ਅਤੇ ਪੰਜਾਬ ਕੋਮਲ ਘੀਆਂ ਕੱਦੂ ਦੀਆਂ ਸੁਧਰੀਆਂ ਕਿਸਮਾਂ ਹਨ। ਇਨ੍ਹਾਂ ਦੀ ਕਾਸ਼ਤ ਲਈ ਖੇਲਾਂ ਵਿਚਕਾਰ ਦੋ ਮੀਟਰ ਅਤੇ ਬੂਟਿਆਂ ਵਿਚਕਾਰ 50 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਪੰਜਾਬ ਕਰੇਲੀ, ਪੰਜਾਬ ਕਰੇਲਾ-15 ਅਤੇ ਪੰਜਾਬ 14 ਕਰੇਲੇ ਦੀਆਂ ਕਿਸਮਾਂ ਹਨ। ਕਾਲੀ ਤੋਰੀ ਲਈ ਖੇਲਾਂ ਵਿਚਕਾਰ ਫ਼ਾਸਲਾ ਤਿੰਨ ਮੀਟਰ ਰੱਖਣ ਦੀ ਸਿਫ਼ਾਰਸ਼ ਹੈ। ਪੰਜਾਬ ਕਾਲੀ ਤੋਰੀ-9 ਅਤੇ ਪੂਸਾ ਚਿਕਨੀ ਉੱਨਤ ਕਿਸਮਾਂ ਹਨ।
ਭਿੰਡੀ ਗਰਮੀਆਂ ਦੀ ਇੱਕ ਹੋਰ ਮੁੱਖ ਸਬਜ਼ੀ ਹੈ। ਪੰਜਾਬ ਸੁਹਾਵਨੀ, ਪੰਜਾਬ-8, ਪੰਜਾਬ-7 ਅਤੇ ਪੰਜਾਬ ਪਦਮਨੀ ਕਿਸਮਾਂ ਬੀਜਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਚੰਗੀ ਫ਼ਸਲ ਇੱਕ ਏਕੜ ਵਿੱਚੋਂ ਕੋਈ 50 ਕੁਇੰਟਲ ਤੱਕ ਭਿੰਡੀਆਂ ਦੇ ਦਿੰਦੀ ਹੈ। ਲੋਬੀਆ ਦੀਆਂ ਫ਼ਲੀਆਂ ਵੀ ਸਬਜ਼ੀ ਲਈ ਵਰਤੀਆਂ ਜਾਂਦੀਆਂ ਹਨ। ਕਾਉਪੀਜ਼ 263 ਕਿਸਮ ਦੀ ਕਾਸ਼ਤ ਕਰਨੀ ਚਾਹੀਦੀ ਹੈ।
ਫ਼ਸਲਾਂ ਦੇ ਨਾਲ ਨਾਲ ਡੰਗਰਾਂ ਨੂੰ ਵੀ ਗਰਮੀ ਤੋਂ ਬਚਾਉਣਾ ਚਾਹੀਦਾ ਹੈ। ਦੋਗਲੀਆਂ ਗਊਆਂ ਤਾਂ ਮੱਝਾਂ ਨਾਲੋਂ ਵੀ ਵਧ ਗਰਮੀ ਨੂੰ ਮੰਨਦੀਆਂ ਹਨ, ਜੇ ਇਨ੍ਹਾਂ ਨੂੰ ਗਰਮੀ ਤੋਂ ਨਾ ਬਚਾਇਆ ਜਾਵੇ ਤਾਂ ਕੇਵਲ ਦੁੱਧ ਹੀ ਨਹੀਂ ਘਟ ਜਾਂਦਾ ਸਗੋਂ ਇਹ ਬਿਮਾਰ ਵੀ ਹੋ ਜਾਂਦੀਆਂ ਹਨ। ਧੁੱਪ ਹੁੰਦਿਆਂ ਹੀ ਡੰਗਰਾਂ ਨੂੰ ਸੰਘਣੀ ਛਾਂ ਵਾਲੇ ਰੁੱਖ ਹੇਠ ਬੰਨ੍ਹਿਆ ਜਾਵੇ। ਜੇ ਅਜਿਹਾ ਨਹੀਂ ਹੋ ਸਕਦਾ ਤਾਂ ਹਵਾਦਾਰ ਸ਼ੈੱਡ ਵਿੱਚ ਰੱਖਿਆ ਜਾਵੇ। ਸ਼ੈੱਡ ਵਿਚ ਪੱਖੇ ਲਗਾਏ ਜਾਣ, ਜੇ ਹੋ ਸਕੇ ਤਾਂ ਕੂਲਰ ਵੀ ਲਗਾਏ ਜਾਣ। ਸਵੇਰੇ, ਦੁਪਹਿਰੇ ਤੇ ਸ਼ਾਮ ਨੂੰ ਡੰਗਰਾਂ ਨੂੰ ਤਾਜ਼ਾ ਪਾਣੀ ਪਿਲਾਇਆ ਜਾਵੇ। ਇਸ ਮਹੀਨੇ ਪਸ਼ੂਆਂ ਨੂੰ ਦਿਨ ਵਿਚ ਦੋ ਵਾਰ ਨੁਹਾਇਆ ਜਾਵੇ।


Comments Off on ਝੋਨੇ ਦੀ ਲੁਆਈ ਦਾ ਵੇਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.