ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਜੀਵਨ ਦੀ ਹਕੀਕਤ ਪੇਸ਼ ਕਰਦੀਆਂ ਕਵਿਤਾਵਾਂ

Posted On June - 2 - 2019

ਡਾ. ਜਗਦੀਸ਼ ਕੌਰ ਵਾਡੀਆ

ਦਰਸ਼ਨ ਸਿੰਘ ਧਾਲੀਵਾਲ ਨੇ ਆਪਣੀ ਪਲੇਠੀ ਕਾਵਿ ਪੁਸਤਕ ‘ਦੁਨੀਆ ਸੇਜ ਕੰਡਿਆਂ ਦੀ’ (ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ; ਕੀਮਤ : 250 ਰੁਪਏ) ਰਾਹੀਂ ਸਾਹਿਤ ਜਗਤ ਵਿਚ ਕਦਮ ਰੱਖਿਆ ਹੈ। ਇਸ ਪੁਸਤਕ ਵਿਚ ਲਗਪਗ 77 ਕਵਿਤਾਵਾਂ ਤੇ ਗੀਤ ਹਨ। ਲੇਖਕ ਜੋ ਪੇਂਡੂ ਪਿਛੋਕੜ ਰੱਖਦਾ ਹੈ, ਨੇ ਸਮਾਜ ਵਿਚ ਵਿਚਰਦਿਆਂ ਜੋ ਕੁਝ ਵੀ ਵੇਖਿਆ, ਸੁਣਿਆ ਤੇ ਪਿੰਡੇ ’ਤੇ ਹੰਢਾਇਆ, ਉਸਨੂੰ ਕਾਵਿਕ ਰੂਪ ਦਿੱਤਾ ਹੈ। ਵਧੇਰੇ ਕਰਕੇ ਇਨ੍ਹਾਂ ਵਿਚ ਸਮਾਜਿਕ ਤੇ ਸੱਭਿਆਚਾਰਕ ਜੀਵਨ ਨਾਲ ਸਬੰਧਿਤ ਮਸਲਿਆਂ ਨੂੰ ਪੇਸ਼ ਕੀਤਾ ਗਿਆ ਹੈ। ਇਸਤੋਂ ਇਲਾਵਾ ਲੋਕਗੀਤ, ਇਤਿਹਾਸ, ਧਾਰਮਿਕ ਤੇ ਆਰਥਿਕ ਰੰਗਤ ਵਾਲੀਆਂ ਕਵਿਤਾਵਾਂ ਵੀ ਹਨ।
ਆਰੰਭ ਵਿਚ ਪ੍ਰਭੂ ਪਿਤਾ ਪਰਮੇਸ਼ਵਰ ਦੀ ਓਟ ਲੈਣ ਲਈ ਅਰਦਾਸ ਕੀਤੀ ਹੈ ਕਿ ਕਵੀ ਦੀ ਕਲਮ ਨੂੰ ਬਲ ਬਖ਼ਸ਼ੇ। ਉਪਰੰਤ ਜਾਤ-ਪਾਤ ਦਾ ਫ਼ਰਕ ਮਿਟਾਉਣ, ਬੁਢਾਪੇ ਦੀ ਦੁਰਦਸ਼ਾ, ਰੁਕਾਵਟਾਂ ਦੇ ਬਾਵਜੂਦ ਚੱਲਦੇ ਰਹਿਣ, ਅਜੋਕੀਆਂ ਬੁਰਾਈਆਂ ਨੂੰ ਦੂਰ ਕਰਨ ਬਾਰੇ ਨਸੀਹਤਾਂ, ਭੈਣ-ਭਰਾ ਤੇ ਰੱਖੜੀ ਦੀ ਪਵਿੱਤਰਤਾ ਅਤੇ ਗ਼ਰੀਬਾਂ ਦਾ ਪੱਖ ਪੂਰਿਆ ਹੈ ਜਦੋਂ ਉਹ ਲਿਖਦਾ ਹੈ:
ਰੱਬ ਕਰੇ ਚੰਨ ਬਣਕੇ ਆਵਾਂ, ਕਰਦਿਆਂ ਦੂਰ ਹਨੇਰੇ ਨੂੰ।
ਚਾਨਣ ਨਾਲ ਮੈਂ ਚਮਕਾਵਾਂ, ਕੰਮਿਆ ਵੇ ਵਿਹੜੇ ਤੇਰੇ ਨੂੰ।
ਕਵਿਤਾਵਾਂ ‘ਜਦੋਂ ਪਾਣੀ ਪੁਲਾਂ ਤੋਂ ਵਗ ਜਾਵੇ’, ‘ਹੁਣ ਅਸੀਂ ਵੱਡੇ ਹੋ ਗਏ’, ‘ਮੈਨੂੰ ਲੈ ਚਲ ਬਾਬਲਾ’, ‘ਧੀ ਤੇ ਪੁੱਤਰ ਵਿਚਲਾ ਅੰਤਰ’, ‘ਬੁਢਾਪੇ ਵਿਚ ਸੌ ਕੰਮ ਕਹਿਕੇ ਵੀ ਬਾਪੂ ਵਿਹਲਾ ਨਜ਼ਰ ਆਵੇ’, ‘ਸਮਾਜਿਕ ਕੁਰੀਤੀਆਂ’, ‘ਪੈਲੇਸਾਂ ਵਿਚ ਵਿਆਹ’, ‘ਫਜ਼ੂਲ ਖ਼ਰਚੀ’ ਆਦਿ ਨੂੰ ਕਵੀ ਨੇ ਬਾਖ਼ੂਬੀ ਪੇਸ਼ ਕੀਤਾ ਹੈ।
ਸ਼ਹਿਰਾਂ ਤੇ ਪਿੰਡਾਂ ਵਿਚ ਰਹਿਣ ਸਹਿਣ ਦਾ ਅੰਤਰ, ਨਸ਼ਾ, ਔਰਤਾਂ ਤੋਂ ਸਿੱਖਿਆ ਲੈਣੀ, ਗੁਰੂ ਸ਼ਿਸ਼ ਦਾ ਰਿਸ਼ਤਾ, ਵਿਛੋੜਾ, ਦੁਨੀਆ ਸੇਜ ਕੰਡਿਆਂ ਦੀ, ਨਸ਼ਾ ਤੇ ਇੰਟਰਨੈੱਟ ਤੇ ਮੋਬਾਈਲ ਦੀ ਲਤ, ਮਾਂ ਦਾ ਕਰਜ਼, ਮਾਂ ਦੀਆਂ ਲੋਰੀਆਂ ਆਦਿ ਵਿਸ਼ਿਆਂ ਨੂੰ ਬਾਖ਼ੂਬੀ ਨਾਲ ਉਭਾਰ ਕੇ ਤੇ ਬੁਰਾਈਆਂ ਤੋਂ ਦੂਰ ਰਹਿਣ ਲਈ ਸੰਦੇਸ਼ ਦਿੱਤਾ ਹੈ। ਇਸ ਸੰਗ੍ਰਹਿ ਵਿਚ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਦਾ ਸੁਮੇਲ ਹੈ ਜਿਸ ਵਿਚੋਂ ਪੰਜਾਬੀ ਸੱਭਿਆਚਾਰ ਦੀ ਝਲਕ ਨਜ਼ਰ ਪੈਂਦੀ ਹੈ। ਕਵੀ ਨੇ ਪਿਆਰ, ਮੁਹੱਬਤ, ਇਸ਼ਕ ਮਿਜ਼ਾਜੀ ਦੀ ਰੰਗਤ ਵਾਲੀਆਂ ਕਵਿਤਾਵਾਂ ਲਿਖਕੇ ਜੀਵਨ ਦੀ ਹਕੀਕਤ ਨੂੰ ਵੀ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ।
ਕਵਿਤਾਵਾਂ ਵਿਚ ਲੈਅ, ਸੁਰ ਤਾਲ ਕਾਇਮ ਹੈ ਤੇ ਸ਼ਬਦਾਵਲੀ ਵਿਚੋਂ ਪੇਂਡੂ ਭਾਸ਼ਾ ਦਾ ਝਾਉਲਾ ਵੀ ਪੈਂਦਾ ਹੈ। ਪਲੇਠੀ ਪੁਸਤਕ ਲੇਖਕ ਦਾ ਸ਼ਲਾਘਾਯੋਗ ਯਤਨ ਹੈ।
ਸੰਪਰਕ: 98555-84298


Comments Off on ਜੀਵਨ ਦੀ ਹਕੀਕਤ ਪੇਸ਼ ਕਰਦੀਆਂ ਕਵਿਤਾਵਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.