ਯਹੂਦੀ ਘੱਲੂਘਾਰੇ ਦਾ ਪ੍ਰਮਾਣਿਕ ਹਸਤਾਖਰ !    ਗੋਰੀ ਦੀਆਂ ਝਾਂਜਰਾਂ ਵਾਲਾ ਨੰਦ ਲਾਲ ਨੂਰਪੁਰੀ !    ਸਿੱਧੂ ਮਗਰੋਂ ਸੋਨੀ ਵੀ ਨਵੇਂ ਮਹਿਕਮੇ ਦਾ ਚਾਰਜ ਲੈਣ ਤੋਂ ਇਨਕਾਰੀ !    ਅਜੋਕੇ ਦੌਰ ਦਾ ਪੰਜਾਬੀ ਚਿੰਤਨ !    ਮਨੁੱਖੀ ਨਸਲ ਦਾ ਅਨਿਸ਼ਚਿਤ ਭਵਿੱਖ !    ਇਨਕਲਾਬੀ ਗੁਰੀਲੇ ਦਾ ਘਰ !    ਨਦੀਨ !    ਸੰਜੀਦਗੀ ਭਰਪੂਰ ਸ਼ਾਇਰੀ !    ਅਜੋਕੇ ਮਨੁੱਖ ਦੀ ਵੇਦਨਾ-ਸੰਵੇਦਨਾ !    ਮਨੁੱਖੀ ਮਨ ਨੂੰ ਸਮਝਣ ਦੀ ਕੋਸ਼ਿਸ਼ !    

ਜੀਐਸ ਲਕਸ਼ਮੀ ਨੇ ਰਚਿਆ ਇਤਿਹਾਸ

Posted On June - 8 - 2019

ਪ੍ਰੋ. ਜਤਿੰਦਰ ਬੀਰ ਸਿੰਘ ਨੰਦਾ

ਭਾਰਤੀ ਮਹਿਲਾ ਕ੍ਰਿਕਟ ਦੇ ਇਤਿਹਾਸ ਵਿਚ ਇੱਕ ਹੋਰ ਗੌਰਵਮਈ ਅਧਿਆਇ ਜੁੜ ਗਿਆ ਹੈ। ਜੀ.ਐੱਸ. ਲਕਸ਼ਮੀ ਜੋ ਕਿ ਪਹਿਲਾਂ ਕ੍ਰਿਕਟ ਦੀ ਨਾਮਵਰ ਖਿਡਾਰਨ ਰਹੀ ਹੈ, ਉਸ ਦੀ ਕ੍ਰਿਕਟ ਵਿਚ ਸਭ ਤੋਂ ਵਧ ਮਾਨਤਾ ਵਾਲੀ ਸੰਸਥਾ ਆਈਸੀਸੀ ਵੱਲੋਂ ਰੈਫਰੀ ਦੀ ਭੂਮਿਕਾ ਨਿਭਾਉਣ ਲਈ ਚੋਣ ਕੀਤੀ ਗਈ ਹੈ। ਭਾਰਤੀ ਨਾਰੀਆਂ ਵਿਸ਼ੇਸ਼ ਕਰਕੇ ਕ੍ਰਿਕਟ ਵਿਚ ਹਰ ਰੋਜ਼ ਨਵੀਆਂ ਪੁਲਾਂਘਾ ਪੁੱਟ ਰਹੀਆਂ ਹਨ। ਕ੍ਰਿਕਟ ਪ੍ਰੇਮੀਆਂ ਲਈ ਇਹ ਬਹੁਤ ਸੰਤੋਸ਼ਜਨਕ ਖ਼ਬਰ ਹੈ ਕਿ ਇਸ ਸਮੇਂ ਹੀ ਇਸਤਰੀ ਵਰਗ ਵਿਚ ਸਿਮ੍ਰਤੀ ਮੰਧਾਨਾ ਨੂੰ ਕ੍ਰਿਕਟਰ ਆਫ ਦੀ ਈਅਰ ਚੁਣ ਲਿਆ ਗਿਆ ਹੈ। ਮੋਗੇ ਦੀ ਹਰਮਨ ਪ੍ਰੀਤ ਨੇ ਆਪਣੇ ਦਮ ਨਾਲ ਟੀ-20 ਚੈਲੰਜ ਕੱਪ ਆਪਣੇ ਨਾਂ ਕੀਤਾ ਹੈ।
ਇਹ ਸਾਰੀਆਂ ਪ੍ਰਾਪਤੀਆਂ ਨਾਲ ਹੁਣ ਔਰਤ ਤੇ ਮਰਦਾਂ ਵਾਲਾ ਪਾੜਾ ਸੁੰਗੜਦਾ ਜਾ ਰਿਹਾ ਹੈ। ਇਸੇ ਕਰਕੇ ਜਿੱਥੇ ਤੱਕ ਤਾਂ ਖੇਡਾਂ ਦਾ ਸੁਆਲ ਹੈ, ਉਸ ਨੂੰ ਔਰਤਾਂ ਨੇ ਪੁਰਸ਼ਾਂ ਦੀ ਬਰਾਬਰੀ ’ਤੇ ਲੈ ਆਂਦਾ ਹੈ। ਇਕ ਇੰਟਰਵਿਊ ਵਿਚ ਲਕਸ਼ਮੀ ਨੇ ਕਿਹਾ ਕਿ ਉਹ ਪਹਿਲਾਂ ਕਈ ਕੌਮਾਂਤਰੀ ਤਿੰਨ ਮੈਚਾਂ ਦੀ ਟੀ-20, ਤੇ ਤਿੰਨ ਇਕ ਰੋਜ਼ਾ ਮੈਚਾਂ ਦੀ ਐਮਪਾਰਿੰਗ ਕਰ ਚੁੱਕੀ ਹੈ। ਹੁਣ ਆਈਸੀਸੀ ਪੈਨਲ ਲਈ ਚੁਣਿਆ ਜਾਣਾ ਉਸ ਲਈ ਇਹ ਵੱਡੀ ਪ੍ਰਾਪਤੀ ਹੈ।
ਹੁਣ ਉਹ ਇਕ ਖਿਡਾਰੀ ਦੇ ਰੂਪ ਵਿਚ ਤੇ ਇਕ ਰੈਫਰੀ ਦੇ ਤੌਰ ’ਤੇ ਆਪਣੇ ਅਨੁਭਵ ਖੇਡ ਲਈ ਦੇ ਸਕੇਗੀ। ਸਾਰੇ ਖੇਡ ਜਗਤ ਵਿਚ ਇਸ ਦਾ ਸੁਆਗਤ ਕੀਤਾ ਗਿਆ ਹੈ। ਇਸ ਸੰਸਥਾ ਦੇ ਪ੍ਰਬੰਧ ਨਿਰਦੇਸ਼ਕ ਐਂਡਰਿਯੂ ਗਰਿਫਥ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਨਾਲ ਕ੍ਰਿਕਟ ਵਿਚ ਪਾਈ ਜਾਂਦੀ ਵਖਰੇਵੇਂ ਦੀ ਭਾਵਨਾ ਵੀ ਕਾਫ਼ੀ ਹੱਦ ਤਕ ਘਟੇਗੀ। ਉਮੀਦ ਕੀਤੀ ਜਾਂਦੀ ਹੈ ਕਿ 51 ਸਾਲਾ ਇਹ ਖਿਡਾਰਨ ਦਾ ਜਿਥੋਂ ਤਕ ਐਂਮਪਾਰਿੰਗ ਕਰਨ ਦਾ ਸੁਆਲ ਹੈ ਇਕ ਰੋਲ ਮਾਡਲ ਬਣ ਕੇ ਉਭਰੇਗੀ ਤੇ ਹੋਰ ਲੜਕੀਆਂ ਵੀ ਇਸ ਸਦਕਾ ਖੇਡਣ ਲਈ ਉਤਸ਼ਾਹਿਤ ਹੋਣਗੀਆਂ। ਬੈਡਮਿੰਟਨ ਵਿਚ ਲੰਬੇ ਸਮੇਂ ਤੋਂ ਜੋ ਔਰਤਾਂ ਪਹਿਲਾਂ ਨਾਮਵਰ ਖਿਡਾਰਨਾਂ ਸਨ ਬਾਅਦ ਵਿਚ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ ਹੈ। ਦੇਸ਼ ਦੀ ਸਭ ਤੋਂ ਵਧ ਵਕਾਰੀ ਤੇ ਪੈਸੇ ਨਾਲ ਜੁੜੀ ਹੋਈ ਖੇਡ ਕ੍ਰਿਕਟ ਤੇ ਸੰਸਥਾ ਆਈਸੀਸੀ ਸਵੀਕਾਰ ਕੀਤੀ ਜਾਂਦੀ ਹੈ, ਇਸ ਵਿਚ ਅਜਿਹਾ ਨਾਮਣਾ ਖੱਟਣਾ ਸ਼ਲਾਘਾਯੋਗ ਕਦਮ ਹੈ।

ਸੰਪਰਕ: 98152-55295


Comments Off on ਜੀਐਸ ਲਕਸ਼ਮੀ ਨੇ ਰਚਿਆ ਇਤਿਹਾਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.