ਹੁਣ ਤਾਂ ਭੋਗਾਂ ’ਤੇ ਵੀ ਸਪੀਕਰ ਵੱਜਦੈ !    ਨਸ਼ਾ, ਕਾਰਨ ਅਤੇ ਬਚਾਅ !    ਸਾਵਣ !    ਲੋਕ ਇਨਸਾਫ ਪਾਰਟੀ ਵੱਲੋਂ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ ਸ਼ੁਰੂ !    ਸਰਕਾਰ ਤੋਂ ਤੰਗ ਕਿਸਾਨ ਨੇ ਪੰਜ ਏਕੜ ਕਮਾਦ ਵਾਹਿਆ !    ਛੇੜਛਾੜ ਮਾਮਲਾ: ਬੱਚੀ ਦੇ ਹੱਕ ’ਚ ਸਕੂਲ ਅੱਗੇ ਧਰਨਾ !    ਜਵਾਹਰੇਵਾਲਾ ਗੋਲੀ ਕਾਂਡ: ਤੀਜੇ ਦਿਨ ਵੀ ਮ੍ਰਿਤਕਾਂ ਦਾ ਨਹੀਂ ਹੋਇਆ ਪੋਸਟਮਾਰਟਮ !    ਭਾਰਤ ਨੂੰ ਮੁੱਕੇਬਾਜ਼ੀ ਵਿੱਚ ਚਾਰ ਚਾਂਦੀ ਦੇ ਤਗ਼ਮੇ !    ਅਮਰੀਕ ਸਿੰਘ ਵਿਸ਼ਵ ਕਬੱਡੀ ਕੱਪ ’ਚ ਅਧਿਕਾਰੀ ਨਿਯੁਕਤ !    ਕੇਂਦਰੀ ਮੰਤਰੀ ਬੀਬਾ ਬਾਦਲ ਨੇ ਬਠਿੰਡਾ ਦੇ ਐੱਸਐੱਸਪੀ ਖ਼ਿਲਾਫ਼ ਮੋਰਚਾ ਖੋਲ੍ਹਿਆ !    

ਛੋਟਾ ਪਰਦਾ

Posted On June - 29 - 2019

ਧਰਮਪਾਲ
‘ਸੁਪਰਸਟਾਰ ਸਿੰਗਰ’ ਦਾ ਪ੍ਰੀਮੀਅਰ ਅੱਜ
ਸੁਪਰ ਡਾਂਸਰ ਦੇ ਸਫਲ ਸੀਜ਼ਨ ਤੋਂ ਬਾਅਦ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੀ ਨਵੀਂ ਪੇਸ਼ਕਸ਼ ‘ਸੁਪਰਸਟਾਰ ਸਿੰਗਰ’ ਦਾ ਪ੍ਰੀਮੀਅਰ ਅੱਜ ਰਾਤ 8 ਵਜੇ ਹੋਵੇਗਾ। ਇਸ ਸ਼ੋਅ ਵਿਚ ਦੇਸ਼ਭਰ ਦੀਆਂ 15 ਸਾਲ ਤੋਂ ਘੱਟ ਉਮਰ ਦੀਆਂ ਗਾਇਨ ਪ੍ਰਤਿਭਾਵਾਂ ਸ਼ਮੂਲੀਅਤ ਕਰਨਗੀਆਂ। ਇਸ ਵਿਚ ਸੰਗੀਤ ਨਿਰਦੇਸ਼ਕ ਅਤੇ ਗਾਇਕ ਹਿਮੇਸ਼ ਰੇਸ਼ਮੀਆ, ਪਿੱਠਵਰਤੀ ਗਾਇਕ ਜਾਵੇਦ ਅਲੀ ਅਤੇ ਪਿੱਠਵਰਤੀ ਗਾਇਕਾ ਅਲਕਾ ਯਾਗਨਿਕ ਜੱਜ ਦੇ ਰੂਪ ਵਿਚ ਹਨ। ਐੱਸਪੀਐੱਨ-ਸਟੂਡੀਓ ਨੈਕਸਟ ਅਤੇ ਦਿ ਟੈਲੇਂਟ ਕੰਪਨੀ ਦੀ ਆਜ਼ਾਦ ਇਕਾਈ ਵੱਲੋਂ ਸਹਿ ਨਿਰਮਤ ਇਹ ਪ੍ਰੋਗਰਾਮ ਅੱਜ ਤੋਂ ਹਰ ਸ਼ਨਿਚਰਵਾਰ-ਐਤਵਾਰ ਨੂੰ ਪ੍ਰਸਾਰਿਤ ਕੀਤਾ ਜਾਵੇਗਾ।
ਗਾਇਕੀ ਨਾਲ ਭਵਿੱਖ ਵਿਚ ਆਪਣੀ ਪਛਾਣ ਬਣਾਉਣ ਵਾਲੇ ਪ੍ਰਤਿਭਾਸ਼ਾਲੀ ਪ੍ਰਤੀਯੋਗੀਆਂ ਨੂੰ ਇਹ ਸ਼ੋਅ ਇਕ ਮੰਚ ਪ੍ਰਦਾਨ ਕਰੇਗਾ, ਜਿੱਥੇ ਉਨ੍ਹਾਂ ਨੂੰ ਸੰਗੀਤ ਵਿਚ ਨਿਪੁੰਨ ਮਾਰਗਦਰਸ਼ਕਾਂ ਵੱਲੋਂ ਤਿਆਰ ਕੀਤਾ ਅਤੇ ਮਾਰਗਦਰਸ਼ਨ ਦਿੱਤਾ ਜਾਵੇਗਾ। ਇਹ ਜ਼ਿੰਮੇਵਾਰੀ ਚਾਰ ਕਪਤਾਨਾਂ ਜਿਓਤਿਕਾ ਤਾਂਗੜੀ, ਸਲਮਾਨ ਅਲੀ, ਨਿਤਿਨ ਕੁਮਾਰ ਅਤੇ ਸਚਿਨ ਵਾਲਮੀਕੀ ਕੋਲ ਹੈ ਜੋ ਦੇਸ਼ ਦੇ ਵਿਭਿੰਨ ਹਿੱਸਿਆਂ ਦੀ ਯਾਤਰਾ ਕਰ ਚੁੱਕੇ ਹਨ ਅਤੇ ਆਪਣੇ ਹੱਥਾਂ ਨਾਲ ਉਨ੍ਹਾਂ ਨੇ ਚੋਣਵੀਆਂ ਪ੍ਰਤਿਭਾਵਾਂ ਚੁਣੀਆਂ ਹਨ ਜੋ ਆਪਣੇ ਨਾਲ ਸੰਗੀਤ ਲਈ ਤਾਜ਼ਾ ਸੰਵੇਦਨਸ਼ੀਲਤਾ ਅਤੇ ਜਨੂੰਨ ਲੈ ਕੇ ਆਏ ਹਨ। ਕਪਤਾਨ ਹਰ ਪੱਧਰ ’ਤੇ ਪ੍ਰਤੀਯੋਗੀ ਦੀ ਮਦਦ ਕਰਨਗੇ ਅਤੇ ਸਿੱਖਣ ਅਤੇ ਵਧਣ ਦੇ ਸਾਮਾਨ ਮੌਕੇ ਸੁਨਿਸ਼ਚਤ ਕਰਨ ਲਈ ਸਭ ਕੁਝ ਕਰਨਗੇ। ਜੈ ਭਾਨੂੰਸ਼ਾਲੀ ਵੱਲੋਂ ਇਸ ਸ਼ੋਅ ਦੀ ਮੇਜ਼ਬਾਨੀ ਕੀਤੀ ਗਈ ਹੈ।

‘ਬਾਵਲੇ ਉਤਾਵਲੇ’ ਵਿਚ ਲੀਪ ਦੀ ਤਿਆਰੀ
ਸੋਨੀ ਸਬ ਦਾ ਸ਼ੋਅ ‘ਬਾਵਲੇ ਉਤਾਵਲੇ’ ਮੱਧ ਪ੍ਰਦੇਸ਼ ਦੇ ਇਕ ਛੋਟੇ ਸ਼ਹਿਰ ਦੇ ਪਿਛੋਕੜ ’ਤੇ ਬਣਿਆ ਹੈ ਜਿਸ ਵਿਚ ਲਗਾਤਾਰ ਵਿਆਹ ਅਤੇ ਰਿਸ਼ਤਿਆਂ ਦੇ ਅਲੱਗ ਅਲੱਗ ਰੰਗ ਪੇਸ਼ ਕੀਤੇ ਗਏ ਹਨ। ਇਨ੍ਹਾਂ ਨੂੰ ਪਿਆਰ, ਦੇਖਭਾਲ ਅਤੇ ਹਲਕੇ ਫੁਲਕੇ ਮਜ਼ਾਕ ਨਾਲ ਖੂਬਸੂਰਤੀ ਨਾਲ ਪਿਰੋਇਆ ਗਿਆ ਹੈ। ਇਸ ਸ਼ੋਅ ਵਿਚ ਹੁਣ ਤਿੰਨ ਸਾਲ ਦਾ ਲੀਪ ਆਉਣ ਵਾਲਾ ਹੈ। ਇਸ ਨਾਲ ਕਹਾਣੀ ਵਿਚ ਨਵੇਂ ਚਿਹਰਿਆਂ ਦੇ ਜੁੜਨ ਦੇ ਨਾਲ ਕੁਝ ਤਬਦੀਲੀਆਂ ਆਉਣਗੀਆਂ।
ਇਕ ਦੁਰਘਟਨਾ ਨਾਲ ਫੁੰਟੀ, ਗੁੱਡੂ ਨਾਲ ਵਿਆਹ ਹੋਣ ਤੋਂ ਲੈ ਕੇ ਆਪਣੇ ਜੀਵਨ ਦੀਆਂ ਸਾਰੀਆਂ ਗੱਲਾਂ ਭੁੱਲ ਜਾਂਦੀ ਹੈ। ਬੇਹੱਦ ਜ਼ਿੰਮੇਵਾਰ ਗੁੱਡੂ ਹੁਣ ਆਪਣੀ ਪਤਨੀ ਦਾ ਪਿਆਰਾ ਦੁਬਾਰਾ ਜਿੱਤਣ ਦੀਆਂ ਕੋਸ਼ਿਸ਼ਾਂ ਵਿਚ ਲੱਗ ਜਾਂਦਾ ਹੈ।
ਫੁੰਟੀ ਦੀ ਭੂਮਿਕਾ ਨਿਭਾ ਰਹੀ ਸ਼ਿਵਾਨੀ ਬੋਡਾਨੀ ਕਹਿੰਦੀ ਹੈ, ‘ਇਸ ਸ਼ੋਅ ਵਿਚ ਸਾਰੇ ਨਵੇਂ ਕਿਰਦਾਰਾਂ ਨਾਲ ਫੁੰਟੀ ਅਤੇ ਗੁੱਡੂ ਦੇ ਰਿਸ਼ਤੇ ਵਿਚ ਆਈ ਤਬਦੀਲੀ ਨੂੰ ਦੇਖਣਾ ਬਹੁਤ ਰੁਮਾਂਚਕ ਹੈ। ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਇਹ ਡਰ ਰਹਿੰਦਾ ਹੈ ਕਿ ਜਿਸਨੂੰ ਉਹ ਪਿਆਰ ਕਰਦੇ ਹਨ,ਕਿਸੇ ਨਾ ਕਿਸੇ ਦਿਨ ਉਨ੍ਹਾਂ ਨੂੰ ਭੁੱਲ ਜਾਣਗੇ, ਇਹ ਉਨ੍ਹਾਂ ਮੁਸ਼ਕਿਲ ਘੜੀਆਂ ਦੀ ਪ੍ਰੀਖਿਆ ਹੈ। ’
ਗੁੱਡੂ ਦੀ ਭੂਮਿਕਾ ਨਿਭਾ ਰਿਹਾ ਪਾਰਸ ਅਰੋੜਾ ਕਹਿੰਦਾ ਹੈ, ‘ਇਹ ਸ਼ੋਅ ਡਰਾਮੇ ਨਾਲ ਭਰਪੂਰ ਮੋੜ ਵੱਲ ਵਧ ਰਿਹਾ ਹੈ। 3 ਸਾਲ ਦਾ ਲੀਪ ਕਾਫ਼ੀ ਵੱਡੀ ਤਬਦੀਲੀ ਲੈ ਕੇ ਆਉਣ ਵਾਲਾ ਹੈ। ਗੁੱਡੂ ਹੁਣ ਇਸ ਮਿਸ਼ਨ ’ਤੇ ਹੈ ਕਿ ਉਹ ਆਪਣੇ ਪਿਆਰ ਲਈ ਹਾਰ ਨਹੀਂ ਮੰਨੇਗਾ। ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਇਹ ਜੋੜੀ ਕਿਸ ਤਰ੍ਹਾਂ ਫਿਰ ਇਕ ਹੁੰਦੀ ਹੈ, ਦਰਸ਼ਕਾਂ ਲਈ ਇਸਨੂੰ ਦੇਖਣਾ ਦਿਲਚਸਪ ਹੋਣ ਵਾਲਾ ਹੈ।’


Comments Off on ਛੋਟਾ ਪਰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.