ਹੁਣ ਤਾਂ ਭੋਗਾਂ ’ਤੇ ਵੀ ਸਪੀਕਰ ਵੱਜਦੈ !    ਨਸ਼ਾ, ਕਾਰਨ ਅਤੇ ਬਚਾਅ !    ਸਾਵਣ !    ਲੋਕ ਇਨਸਾਫ ਪਾਰਟੀ ਵੱਲੋਂ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ ਸ਼ੁਰੂ !    ਸਰਕਾਰ ਤੋਂ ਤੰਗ ਕਿਸਾਨ ਨੇ ਪੰਜ ਏਕੜ ਕਮਾਦ ਵਾਹਿਆ !    ਛੇੜਛਾੜ ਮਾਮਲਾ: ਬੱਚੀ ਦੇ ਹੱਕ ’ਚ ਸਕੂਲ ਅੱਗੇ ਧਰਨਾ !    ਜਵਾਹਰੇਵਾਲਾ ਗੋਲੀ ਕਾਂਡ: ਤੀਜੇ ਦਿਨ ਵੀ ਮ੍ਰਿਤਕਾਂ ਦਾ ਨਹੀਂ ਹੋਇਆ ਪੋਸਟਮਾਰਟਮ !    ਭਾਰਤ ਨੂੰ ਮੁੱਕੇਬਾਜ਼ੀ ਵਿੱਚ ਚਾਰ ਚਾਂਦੀ ਦੇ ਤਗ਼ਮੇ !    ਅਮਰੀਕ ਸਿੰਘ ਵਿਸ਼ਵ ਕਬੱਡੀ ਕੱਪ ’ਚ ਅਧਿਕਾਰੀ ਨਿਯੁਕਤ !    ਕੇਂਦਰੀ ਮੰਤਰੀ ਬੀਬਾ ਬਾਦਲ ਨੇ ਬਠਿੰਡਾ ਦੇ ਐੱਸਐੱਸਪੀ ਖ਼ਿਲਾਫ਼ ਮੋਰਚਾ ਖੋਲ੍ਹਿਆ !    

ਛੋਟਾ ਪਰਦਾ

Posted On June - 22 - 2019

ਧਰਮਪਾਲ

ਸਨੇਹਾ ਨੇ ਲਈ ਰੇਖਾ ਤੋਂ ਪ੍ਰੇਰਨਾ

ਸੋਨੀ ਟੀਵੀ ਦੇ ਸ਼ੋਅ ‘ਚੰਦਰਗੁਪਤ ਮੌਰਿਆ’ ਵਿਚ ਉੱਘੀ ਅਭਿਨੇਤਰੀ ਸਨੇਹਾ ਵਾਘ ਚੰਦਰਗੁਪਤ ਮੌਰਿਆ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ। ਇਸਤੋਂ ਪਹਿਲਾਂ ਉਹ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਸ਼ੋਅ ‘ਮੇਰੇ ਸਾਈਂ’ ਵਿਚ ਵੀ ਅਹਿਮ ਭੂਮਿਕਾ ਨਿਭਾ ਚੁੱਕੀ ਹੈ।
‘ਚੰਦਰਗੁਪਤ ਮੌਰਿਆ’ ਸ਼ੋਅ ਵਿਚ ਪੰਜ ਸਾਲ ਦਾ ਲੀਪ ਲਿਆ ਗਿਆ ਹੈ। ਇਸ ਵਿਚ ਸਨੇਹਾ ਦੀ ਦਿੱਖ ਅਭਿਨੇਤਰੀ ਰੇਖਾ ਵੱਲੋਂ ‘ਉਤਸਵ’ ਫ਼ਿਲਮ ਵਿਚ ਨਿਭਾਏ ਅਹਿਮ ਕਿਰਦਾਰ ‘ਵਸੰਤਸੈਨਾ’ ਤੋਂ ਪ੍ਰੇਰਿਤ ਹੈ। ਜਦੋਂ ਉਹ ਇਸ ਕਿਰਦਾਰ ਵਿਚ ਤਿਆਰ ਹੋ ਜਾਂਦੀ ਹੈ ਤਾਂ ਬਿਲਕੁਲ ਰੇਖਾ ਦੀ ਤਰ੍ਹਾਂ ਹੀ ਨਜ਼ਰ ਆਉਂਦੀ ਹੈ। ਉਹ ਦੱਸਦੀ ਹੈ, ‘ਜਦੋਂ ਮੈਨੂੰ ਪਤਾ ਲੱਗਿਆ ਕਿ ਸ਼ੋਅ ਵਿਚ ਮੇਰੀ ਦਿੱਖ ਸਦਾਬਹਾਰ ਅਭਿਨੇਤਰੀ ਰੇਖਾ ਤੋਂ ਪ੍ਰੇਰਿਤ ਹੈ ਤਾਂ ਮੈਂ ਬਹੁਤ ਰੁਮਾਂਚਿਤ ਹੋ ਗਈ ਸੀ। ਮੇਰੀ ਦਿੱਖ ਨੂੰ ਰੇਖਾ ਦੀ ‘ਉਤਸਵ’ ਫ਼ਿਲਮ ਦੀ ਦਿੱਖ ਨਾਲ ਮਿਲਾਉਣ ਲਈ ਪੂਰੀ ਟੀਮ ਨੇ ਸ਼ਾਨਦਾਰ ਕੋਸ਼ਿਸ਼ ਕੀਤੀ ਹੈ। ਪਹਿਲੀ ਵਾਰ ਇਹ ਰੂਪ ਅਪਣਾਉਂਦੇ ਹੋਏ ਮੈਨੂੰ ਥੋੜ੍ਹੀ ਘਬਰਾਹਟ ਹੋ ਰਹੀ ਸੀ ਅਤੇ ਨਾਲ ਹੀ ਮੈਂ ਬਹੁਤ ਉਤਸ਼ਾਹਿਤ ਵੀ ਸੀ ਕਿਉਂਕਿ ਰੇਖਾ ਨੇ ਉਸ ਦਿੱਖ ਨੂੰ ਬਹੁਤ ਚੰਗੇ ਢੰਗ ਨਾਲ ਸੰਭਾਲਿਆ ਸੀ। ਮੈਂ ਉਨ੍ਹਾਂ ਦੀਆਂ ਫ਼ਿਲਮਾਂ ਦੇਖਦੇ ਹੋਏ ਵੱਡੀ ਹੋਈ ਹਾਂ। ਹੁਣ ਮੈਂ ਉਨ੍ਹਾਂ ਦੀ ਦਿੱਖ ਵਰਗੇ ਕਿਰਦਾਰ ਨਾਲ ਪੂਰਾ ਨਿਆਂ ਕਰਨ ਦੀ ਕੋਸ਼ਿਸ਼ ਕਰਦੀ ਹਾਂ।’

ਦੋ ਕਿਸ਼ਤੀਆਂ ਵਿਚ ਸਵਾਰ ਅਕਾਂਕਸ਼ਾ

ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਚੈਨਲ ਦੇ ਸ਼ੋਅ ‘ਵਿਘਨਹਰਤਾ ਗਣੇਸ਼’ ਵਿਚ ਅਕਾਂਕਸ਼ਾ ਪੁਰੀ ਦੇਵੀ ਪਾਰਵਤੀ ਦੀ ਭੂਮਿਕਾ ਨਿਭਾ ਰਹੀ ਹੈ। ਆਪਣੀ ਪ੍ਰਤਿਭਾ ਦੇ ਜ਼ੋਰ ’ਤੇ ਹੁਣ ਉਹ ਛੋਟੇ ਅਤੇ ਵੱਡੇ ਪਰਦੇ ਵਿਚਕਾਰ ਸੰਤੁਲਨ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ।
ਇਸ ਸ਼ੋਅ ਵਿਚ ਅਹਿਮ ਭੂਮਿਕਾ ਨਿਭਾਉਣ ਦੇ ਨਾਲ ਹੀ ਉਸਨੂੰ ਦੱਖਣ ਭਾਰਤੀ ਸਿਨਮਾ ਤੋਂ ਵੀ ਚੰਗੀ ਪੇਸ਼ਕਸ਼ ਪ੍ਰਾਪਤ ਹੋਈ ਹੈ। ਹਾਲਾਂਕਿ ਇਹ ਦੋ ਪ੍ਰਾਜੈਕਟਾਂ ਦੀ ਸ਼ੂਟਿੰਗ ਦੋ ਕਿਸ਼ਤੀਆਂ ਵਿਚਕਾਰ ਸਵਾਰ ਹੋਣ ਵਰਗੀ ਹੈ, ਪਰ ਅਕਾਂਕਸ਼ਾ ਨੇ ਇਸਨੂੰ ਚੰਗੀ ਤਰ੍ਹਾਂ ਸੰਭਾਲਿਆ ਹੋਇਆ ਹੈ। ਸ਼ੋਅ ਵਿਚ ਉਸਦੀ ਮੌਜੂਦਗੀ ਵੀ ਜ਼ਰੂਰੀ ਹੈ ਕਿਉਂਕਿ ਉਹ ਇਸਦਾ ਮਹੱਤਵਪੂਰਨ ਹਿੱਸਾ ਹੈ, ਨਾਲ ਹੀ ਉਹ ਚੇਨਈ ਵਿਚ ਆਪਣੀ ਆਗਾਮੀ ਸਟੰਟ ਆਧਾਰਿਤ ਦੱਖਣ ਭਾਰਤੀ ਫ਼ਿਲਮ ਦੀ ਸ਼ੂਟਿੰਗ ਵੀ ਨਾਲ ਨਾਲ ਹੀ ਕਰ ਰਹੀ ਹੈ। ਇਸ ਤਰ੍ਹਾਂ ਉਹ ਮੁੰਬਈ ਤੋਂ ਚੇਨਈ ਵਿਚਕਾਰ ਸਫ਼ਰ ਹੀ ਕਰਦੀ ਰਹਿੰਦੀ ਹੈ।
ਉਹ ਦੱਸਦੀ ਹੈ, ‘ਇਕੱਠੇ ਦੋ ਪ੍ਰਾਜੈਕਟਾਂ ਦੀ ਸ਼ੂਟਿੰਗ ਲਈ ਮੈਨੂੰ ਮੁੰਬਈ ਤੋਂ ਚੇਨਈ ਅਤੇ ਚੇਨਈ ਤੋਂ ਵਾਪਸ ਮੁੰਬਈ ਹਫ਼ਤੇ ਵਿਚ ਦੋ ਵਾਰ ਜਾਣਾ ਪੈਂਦਾ ਹੈ। ਕੰਮ ਦੇ ਬੋਝ ਦੇ ਸਿਲਸਿਲੇ ਵਿਚ ਮੈਂ 48 ਘੰਟਿਆਂ ਤਕ ਬਿਨਾਂ ਨੀਂਦ ਲਏ ਕੰਮ ਕਰ ਰਹੀ ਹਾਂ। ਫਿਰ ਵੀ ਮੈਂ ਫ਼ਿਲਮ ਅਤੇ ਸ਼ੋਅ ਵਿਚਕਾਰ ਜੌਗਿੰਗ ਲਈ ਸਮਾਂ ਕੱਢ ਕੇ ਖੁਸ਼ ਰਹਿੰਦੀ ਹਾਂ।’


Comments Off on ਛੋਟਾ ਪਰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.